10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਝੋਨਾ ਖਰੀਦ ’ਤੇ ਸ਼ੈਲਰ ਮਾਲਕਾਂ ਦਾ ਸਖ਼ਤ ਫ਼ੈਸਲਾ, ਉਲੰਘਣਾ ਕਰਨ ’ਤੇ ਇਕ ਲੱਖ ਰੁਪਏ ਜ਼ੁਰਮਾਨਾ

ਡੱਬਵਾਲੀ (ਹਰਿਆਣਾ), 10 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਝੋਨੇ ਦੀ ਖ਼ਰੀਦ ਦੌਰਾਨ ਦਾਣਾ ਮੰਡੀ ਵਿਚ ਜਗ੍ਹਾਂ ਦੀ ਘਾਟ ਅਤੇ ਸ਼ੈਲਰਾਂ ਦੀ ਵੱਧਦੀ...

Ad Position 21
No active advertisement
ਅਜੀਤ ਡੈਸਕ 10-10-2026

ਡੱਬਵਾਲੀ (ਹਰਿਆਣਾ), 10 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਝੋਨੇ ਦੀ ਖ਼ਰੀਦ ਦੌਰਾਨ ਦਾਣਾ ਮੰਡੀ ਵਿਚ ਜਗ੍ਹਾਂ ਦੀ ਘਾਟ ਅਤੇ ਸ਼ੈਲਰਾਂ ਦੀ ਵੱਧਦੀ ਗਿਣਤੀ ਕਾਰਨ ਸ਼ੈਲਰ ਮਾਲਕਾਂ ਨੇ ਸਖ਼ਤ ਫ਼ੈਸਲਾ ਲਿਆ ਹੈ। ਸ਼ੈਲਰ ਐਸੋਸੀਏਸ਼ਨ, ਡੱਬਵਾਲੀ ਦੀ ਅੱਜ ਹੰਗਾਮੀ ਮੀਟਿੰਗ ਵਿਚ ਤੈਅ ਕੀਤਾ ਗਿਆ ਕਿ ਕੋਈ ਵੀ ਸ਼ੈਲਰ ਮਾਲਕ ਮੰਡੀ ਜਾਂ ਖ਼ਰੀਦ ਕੇਂਦਰ ਨਹੀਂ ਜਾਵੇਗਾ। ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਝੋਨੇ ਦੀ ਬਰਾਬਰ ਵੰਡ ਕਰਕੇ ਸਿੱਧਾ ਸ਼ੈਲਰਾਂ ਵਿਚ ਭੇਜਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸ਼ੈਲਰ ਮਾਲਕ ਨੂੰ ਇਕ ਲੱਖ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ।

ਫ਼ੈਸਲੇ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ। ਡੱਬਵਾਲੀ ਖੇਤਰ ਵਿਚ ਹੁਣ ਕਰੀਬ 31 ਸ਼ੈਲਰ ਹਨ। ਸ਼ੈਲਰ ਮਾਲਕਾਂ ਦੀ ਮੁੱਖ ਸਮੱਸਿਆ ਮੰਡੀਆਂ ਵਿਚ ਝੋਨਾ ਰੱਖਣ ਵਾਸਤੇ ਲੋੜੀਂਦੀ ਜਗ੍ਹਾ ਦੀ ਘਾਟ ਹੈ। ਨਿੱਜੀ ਨੋਹਰਿਆਂ ਨੂੰ ਸਬ-ਯਾਰਡ ਵਜੋਂ ਮਨਜ਼ੂਰੀ ਨਾ ਮਿਲਣ ਕਾਰਨ ਵੀ ਮੁਸ਼ਕਲਾਂ ਵਧੀਆਂ ਹਨ। ਡੱਬਵਾਲੀ ਵਿਚ ਕਰੀਬ ਸੱਤ ਅਤੇ ਅਬੂਬਸ਼ਹਿਰ ਵਿਚ 11 ਨੋਹਰਿਆਂ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਗਈ ਹੈ। ਇਸ ਫ਼ੈਸਲੇ ਪਿੱਛੇ ਝੋਨਾ ਰੱਖਣ ਲਈ ਨਿੱਜੀ ਨੋਹਰਿਆਂ ਨੂੰ ਸਬ-ਯਾਰਡ ਵਜੋਂ ਮਨਜ਼ੂਰੀ ਨਾ ਮਿਲਣ ਦੀ ਮੁੱਖ ਸਮੱਸਿਆ ਹੈ। ਡੱਬਵਾਲੀ ‘ਚ ਕਰੀਬ ਸੱਤ ਤੇ ਅਬੂਬਸ਼ਹਿਰ ‘ਚ 11 ਨੋਹਰਿਆਂ ਨੂੰ ਮਨਜ਼ੂਰੀ ਦੀ ਮੰਗ ਕੀਤੀ ਗਈ ਹੈ।

ਨਵੀਂ ਦਾਣਾ ਮੰਡੀ ਦੇ ਬੀ-ਬਲਾਕ ਵਿਚ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਰਿਹੰਤ ਜੈਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕਰੀਬ 31 ਸ਼ੈਲਰ ਮਾਲਕਾਂ ਨੇ ਮੰਡੀ ਵਿਚ ਜਗ੍ਹਾ ਦੀ ਘਾਟ ਅਤੇ ਝੋਨੇ ਦੀ ਗੁਣਵੱਤਾ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ। ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਝੋਨਾ ਲੰਬੇ ਸਮੇਂ ਤੱਕ ਮੰਡੀ ਵਿਚ ਪਿਆ ਰਹਿਣ ਕਾਰਨ ਗਰਮੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਨਾਲ ਝੋਨੇ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਅਤੇ ਟੁੱਟ ਵਧਣ ਕਾਰਨ ਸ਼ੈਲਰਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।

ਮੀਟਿੰਗ ਵਿਚ ਤੈਅ ਕੀਤਾ ਗਿਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਆੜ੍ਹਤੀਆਂ ਦੀਆਂ ਢੇਰੀਆਂ ਵਿਚੋਂ ਝੋਨਾ ਖ਼ਰੀਦ ਕੇ ਸ਼ੈਲਰਾਂ ਵਿਚ ਬਰਾਬਰ ਵੰਡਣਗੇ। ਸ਼ੈਲਰ ਸੰਚਾਲਕ ਆਪਣੇ ਮਿੱਲ ਗੇਟ ’ਤੇ ਪਹੁੰਚੇ ਝੋਨੇ ਦੀ ਗੁਣਵੱਤਾ ਦੀ ਜਾਂਚ ਕਰਨਗੇ। ਜੇਕਰ ਕੋਈ ਏਜੰਸੀ ਤੈਅ ਨਿਯਮਾਂ ਦੇ ਉਲਟ ਜਾਂ ਆਪਣੀ ਮਨਮਰਜ਼ੀ ਨਾਲ ਕਿਸੇ ਸ਼ੈਲਰ ਵਿਚ ਝੋਨਾ ਭੇਜਦੀ ਹੈ ਤਾਂ ਮਿਲਿੰਗ ਕਮੇਟੀ ਦੇ ਚੇਅਰਮੈਨ, ਏਜੰਸੀ ਦੇ ਜ਼ਿਲ੍ਹਾ ਮੈਨੇਜਰ ਅਤੇ ਮੁੱਖ ਮੰਤਰੀ ਤੱਕ ਸ਼ਿਕਾਇਤ ਕੀਤੀ ਜਾਵੇਗੀ। ਅਰਿਹੰਤ ਜੈਨ ਨੇ ਸਪੱਸ਼ਟ ਕੀਤਾ ਕਿ ਜਿਹੜੇ ਸ਼ੈਲਰ ਮਾਲਕ ਆੜ੍ਹਤੀਏ ਵੀ ਹਨ, ਉਹ ਸਿਰਫ਼ ਆਪਣੀ ਦੁਕਾਨ ਦੀ ਝੋਨੇ ਦੀ ਢੇਰੀ ਦੀ ਹੀ ਸੰਭਾਲ ਕਰਨਗੇ ਅਤੇ ਦੂਜੇ ਆੜ੍ਹਤੀਆਂ ਦੇ ਮਾਲ ਵਿਚ ਦਖ਼ਲ ਨਹੀਂ ਦੇਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਇਕ ਲੱਖ ਰੁਪਏ ਜ਼ੁਰਮਾਨਾ ਭਰਨਾ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਵਿਗੜਿਆ ਬੱਸ ਦਾ ਸੰਤੁਲਨ, ਬਸ ਪਲਟਣੋ ਬਚੀ ਅਗਲੀ ਖ਼ਬਰ ਅਡੀਸ਼ਨਲ ਸੈਸ਼ਨਜ਼ ਜੱਜ ਅਤੇ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਮੁਅੱਤਲ
Ad Position 24