10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅਡੀਸ਼ਨਲ ਸੈਸ਼ਨਜ਼ ਜੱਜ ਅਤੇ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਮੁਅੱਤਲ

ਮਾਨਸਾ, 10 ਅਕਤੂਬਰ- ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮੁੱਖ ਜੱਜ ਨੇ ਆਪਣੇ ਇਕ ਫ਼ੈਸਲੇ ਰਾਹੀਂ ਮਨਦੀਪ ਕੌਰ...

Ad Position 21
No active advertisement
ਅਜੀਤ ਡੈਸਕ 10-10-2026

ਮਾਨਸਾ, 10 ਅਕਤੂਬਰ- ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮੁੱਖ ਜੱਜ ਨੇ ਆਪਣੇ ਇਕ ਫ਼ੈਸਲੇ ਰਾਹੀਂ ਮਨਦੀਪ ਕੌਰ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ, ਫਾਸਟ ਟਰੈਕ ਸਪੈਸ਼ਲ ਫੋਰਸ ਮਾਨਸਾ ਅਤੇ ਪੰਕਜ ਵਰਮਾ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸਰਦੂਲਗੜ੍ਹ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਾਨਸਾ ਅਦਾਲਤਾਂ ਦੇ ਨਿਰੀਖਣ ’ਤੇ ਆਏ ਇੰਸਪੈਕਟਿੰਗ ਜੱਜ ਵਰਿੰਦਰ ਅਗਰਵਾਲ (ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ) ਅੱਗੇ ਮਾਨਸਾ ਦੇ ਵਕੀਲਾਂ ਨੇ ਅਦਾਲਤਾਂ ’ਚ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਬਾਰੇ ਸਵਾਲ ਉਠਾਏ ਸਨ।

ਇਸ ਘਟਨਾਕ੍ਰਮ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮੁੱਖ ਜੱਜ ਨੇ ਇਹ ਫ਼ੈਸਲਾ ਲਿਆ ਹੈ। ਅਨੇਕ ਯਤਨਾਂ ਦੇ ਬਾਵਜੂਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਦੇ ਕਿਸੇ ਅਹੁਦੇਦਾਰ ਜਾਂ ਵਕੀਲ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਝੋਨਾ ਖਰੀਦ ’ਤੇ ਸ਼ੈਲਰ ਮਾਲਕਾਂ ਦਾ ਸਖ਼ਤ ਫ਼ੈਸਲਾ, ਉਲੰਘਣਾ ਕਰਨ ’ਤੇ ਇਕ ਲੱਖ ਰੁਪਏ ਜ਼ੁਰਮਾਨਾ ਅਗਲੀ ਖ਼ਬਰ ਪਰਾਗ ਗਾਬਾ ਦੀ ਨਜ਼ਰਬੰਦੀ ਵਿਰੁੱਧ ਕਾਂਗਰਸ ਦਾ ਪ੍ਰਦਰਸ਼ਨ, ਭੜਕੇ ਕਾਂਗਰਸੀ
Ad Position 24