26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਰਤਾਨੀਆ ’ਚ ਪਰਵਾਸ ਦਰ ਤਿੰਨ ਦਹਾਕਿਆਂ ’ਚ ਸਭ ਤੋਂ ਹੇਠਲੇ ਪੱਧਰ ’ਤੇ

ਲੰਡਨ/ਲੈਸਟਰ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ’ਚ ਵਿਦੇਸ਼ਾਂ ਤੋਂ ਆ ਕੇ ਵਸਣ ਵਾਲੇ ਤੇ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਦੇ ਅੰਤਰ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬਰਤਾਨੀਆ ਦੇ ਕੌਮੀ ਅੰਕੜਾ ਦਫ਼ਤਰ ਵੱਲੋਂ ਅੱਜ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜੂਨ 2026 ਤੱਕ ਦੇ ਬਾਰਾਂ ਮਹੀਨਿਆਂ ਦੌਰਾਨ ਸ਼ੁੱਧ ਪ੍ਰਵਾਸ ਘਟ ਕੇ ਸਿਰਫ਼ 77 ਹਜ਼ਾਰ ਰਹਿ ਗਿਆ ਹੈ।

Ad Position 21
No active advertisement
ਅਜੀਤ ਡੈਸਕ 27-11-2026

ਲੰਡਨ/ਲੈਸਟਰ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ’ਚ ਵਿਦੇਸ਼ਾਂ ਤੋਂ ਆ ਕੇ ਵਸਣ ਵਾਲੇ ਤੇ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਦੇ ਅੰਤਰ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬਰਤਾਨੀਆ ਦੇ ਕੌਮੀ ਅੰਕੜਾ ਦਫ਼ਤਰ ਵੱਲੋਂ ਅੱਜ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜੂਨ 2026 ਤੱਕ ਦੇ ਬਾਰਾਂ ਮਹੀਨਿਆਂ ਦੌਰਾਨ ਸ਼ੁੱਧ ਪ੍ਰਵਾਸ ਘਟ ਕੇ ਸਿਰਫ਼ 77 ਹਜ਼ਾਰ ਰਹਿ ਗਿਆ ਹੈ। ਕੋਰੋਨਾ ਮਹਾਂਮਾਰੀ ਦੌਰਾਨ ਕੌਮਾਂਤਰੀ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਦੇ ਸਮੇਂ ਨੂੰ ਛੱਡ ਕੇ ਇਹ 1997 ਤੋਂ ਬਾਅਦ ਦਾ ਸਭ ਤੋਂ ਘੱਟ ਅੰਕੜਾ ਹੈ। ਮਾਰਚ 2023 ਤੱਕ ਦੇ ਬਾਰਾਂ ਮਹੀਨਿਆਂ ਦੌਰਾਨ ਸ਼ੁੱਧ ਪ੍ਰਵਾਸ 9 ਲੱਖ 44 ਹਜ਼ਾਰ ਦੇ ਸਿਖਰਲੇ ਪੱਧਰ ’ਤੇ ਪਹੁੰਚ ਗਿਆ ਸੀ, ਜਿਸ ਦੇ ਮੁਕਾਬਲੇ ਹੁਣ 92 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਜੂਨ 2025 ਤੱਕ ਦੇ ਬਾਰਾਂ ਮਹੀਨਿਆਂ ਦੌਰਾਨ ਸ਼ੁੱਧ ਪ੍ਰਵਾਸ 2 ਲੱਖ 4 ਹਜ਼ਾਰ ਸੀ, ਜਿਸ ਦੇ ਮੁਕਾਬਲੇ ਹੁਣ 62 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇਕ ਸਾਲ ਦੌਰਾਨ 7 ਲੱਖ 38 ਹਜ਼ਾਰ ਲੋਕ ਲੰਮੇ ਸਮੇਂ ਲਈ ਬਰਤਾਨੀਆ ਆਏ, ਜਦਕਿ 6 ਲੱਖ 61 ਹਜ਼ਾਰ ਲੋਕ ਬਰਤਾਨੀਆ ਛੱਡ ਕੇ ਵਿਦੇਸ਼ਾਂ ਵਿਚ ਜਾ ਵਸੇ। ਇਸ ਸਮੇਂ ਦੌਰਾਨ 2 ਲੱਖ 45 ਹਜ਼ਾਰ ਬਰਤਾਨਵੀ ਨਾਗਰਿਕ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਜਾ ਵਸੇ, ਜਦਕਿ ਇਕ ਲੱਖ 9 ਹਜ਼ਾਰ ਬਰਤਾਨਵੀ ਨਾਗਰਿਕ ਵਿਦੇਸ਼ਾਂ ਤੋਂ ਵਾਪਸ ਪਰਤੇ। ਯੂਰਪੀ ਸੰਘ ਤੇ ਇਸ ਨਾਲ ਸਬੰਧਤ ਦੇਸ਼ਾਂ ਦੇ ਇਕ ਲੱਖ 24 ਹਜ਼ਾਰ ਨਾਗਰਿਕਾਂ ਨੇ ਬਰਤਾਨੀਆ ਛੱਡਿਆ, ਜਦਕਿ 79 ਹਜ਼ਾਰ ਬਰਤਾਨੀਆ ਆਏ। ਸ਼ੁੱਧ ਪ੍ਰਵਾਸ ਵਿਚ ਗਿਰਾਵਟ ਦਾ ਮੁੱਖ ਕਾਰਨ ਗ਼ੈਰ-ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਮੀ ਹੈ। ਪਿਛਲੇ ਸਾਲ ਦੇ ਮੁਕਾਬਲੇ ਰੁਜ਼ਗਾਰ ਨਾਲ ਸੰਬੰਧਿਤ ਕਾਰਨਾਂ ਕਰਕੇ ਆਉਣ ਵਾਲਿਆਂ ਦੀ ਗਿਣਤੀ ਵਿਚ 45 ਹਜ਼ਾਰ ਅਤੇ ਪੜ੍ਹਾਈ ਨਾਲ ਸੰਬੰਧਿਤ ਕਾਰਨਾਂ ਕਰਕੇ ਆਉਣ ਵਾਲਿਆਂ ਦੀ ਗਿਣਤੀ ਵਿਚ 33 ਹਜ਼ਾਰ ਦੀ ਕਮੀ ਦਰਜ ਕੀਤੀ ਗਈ ਹੈ। ਬਰਤਾਨੀਆ ਦੇ ਗ੍ਰਹਿ ਵਿਭਾਗ ਵੱਲੋਂ ਸਤੰਬਰ 2026 ਤੱਕ ਦੇ ਬਾਰਾਂ ਮਹੀਨਿਆਂ ਲਈ ਜਾਰੀ ਕੀਤੇ ਵੱਖਰੇ ਅੰਕੜਿਆਂ ਅਨੁਸਾਰ ਰੁਜ਼ਗਾਰ ਨਾਲ ਸੰਬੰਧਿਤ ਵੀਜ਼ਿਆਂ ’ਚ 16 ਫ਼ੀਸਦੀ ਕਮੀ, ਪੜਾਈ ਨਾਲ ਸੰਬੰਧਿਤ ਵੀਜ਼ਿਆਂ ’ਚ 23 ਫ਼ੀਸਦੀ ਕਮੀ, ਪਰਿਵਾਰਕ ਵੀਜ਼ਿਆਂ ’ਚ 17 ਫ਼ੀਸਦੀ ਕਮੀ, ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ’ਚ 33 ਫ਼ੀਸਦੀ ਕਮੀ, ਛੋਟੀਆਂ ਕਿਸ਼ਤੀਆਂ ਰਾਹੀਂ ਬਰਤਾਨੀਆ ਪਹੁੰਚਣ ਵਾਲਿਆਂ ਦੀ ਗਿਣਤੀ ’ਚ 42 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਇਨ੍ਹਾਂ ਅੰਕੜਿਆਂ ਨੂੰ ਸਰਕਾਰ ਦੀਆਂ ਪ੍ਰਵਾਸ ਨੀਤੀਆਂ ਦੀ ਸਫ਼ਲਤਾ ਕਰਾਰ ਦਿੱਤਾ ਹੈ। ਹਾਲਾਂਕਿ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੱਕ ਪਰਵਾਸ ਘਟਣ ਨਾਲ ਕਾਮਿਆਂ ਦੀ ਉਪਲਬਧਤਾ, ਆਰਥਿਕ ਵਿਕਾਸ ਤੇ ਸਰਕਾਰ ਦੀ ਕਰਾਂ ਤੋਂ ਹੋਣ ਵਾਲੀ ਆਮਦਨ ਪ੍ਰਭਾਵਿਤ ਹੋ ਸਕਦੀ ਹੈ। ਪਰ ਸਥਾਨਕ ਕਾਮਿਆਂ ਨੂੰ ਸਿਖਲਾਈ ਦੇਣ ਤੇ ਕੰਮਕਾਜੀ ਹਾਲਾਤ ਸੁਧਾਰਨ ਨਾਲ ਇਸ ਘਾਟ ਨੂੰ ਘਟਾਇਆ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਫੀਫਾ ’ਤੇ ਸਾਈਬਰ ਹਮਲਾ, ਹੈਕਰਾਂ ਨੇ ਨਿੱਜੀ ਤੇ ਕਾਰੋਬਾਰੀ ਜਾਣਕਾਰੀ ਤੱਕ ਬਣਾਈ ਪਹੁੰਚ ਅਗਲੀ ਖ਼ਬਰ ਬਰਤਾਨੀਆ ਛੱਡਣ ਵਾਲਿਆਂ ’ਚ ਭਾਰਤੀ ਵਿਦਿਆਰਥੀ ਤੇ ਕਾਮੇ ਸਭ ਤੋਂ ਅੱਗੇ
Ad Position 24