26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਹਾਜ਼ ਹਾਦਸੇ ’ ਚ 2 ਪਰਿਵਾਰਾਂ ਦੇ 6 ਜੀਆਂ ਦੀ ਮੌਤ

ਸੈਕਰਾਮੈਂਟੋ, 26 ਨਵੰਬਰ (ਹੁਸਨ ਲੜੋਆ ਬੰਗਾ)-ਮਿਸੀਸਿਪੀ ਦੇ ‘ਹੌਰਨ ਆਈਲੈਂਡ’ ਨੇੜੇ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 2 ਪਰਿਵਾਰਾਂ ਦੇ 6 ਜੀਅ ਮਾਰੇ ਗਏ| ਇਹ ਜਾਣਕਾਰੀ ਉਨਾਂ ਦੇ ਪਰਿਵਾਰਾਂ ਵੱਲੋਂ ਦਿੱਤੀ ਗਈ ਹੈ| ਮ੍ਰਿਤਕਾਂ ਵਿਚ 50 ਸਾਲਾ ਬ੍ਰੈਂਟ ਸਟੋਕਸ ਤੇ ਉਨਾਂ ਦਾ 16 ਸਾਲਾ ਪੁੱਤਰ ਹੰਟਰ ਸਟੋਕਸ; 43 ਸਾਲਾ ਆਰਲਿਨ ਨੌਕਸ ਤੇ ਉਨਾਂ ਦੇ 43 ਸਾਲਾ ਪਤੀ ਮਾਈਕਲ ਨੌਕਸ; ਅਤੇ ਇਸ ਜੋੜੇ ਦੇ ਪੁੱਤਰ, 12 ਸਾਲਾ ਚਾਰਲਸ ਹੋਲਡਨ ਨੌਕਸ ਤੇ 10 ਸਾਲਾ ਟਰੂਏਟ ਨੌਕਸ ਸ਼ਾਮਿਲ ਹਨ| ਰਿਸ਼ਤੇਦਾਰਾਂ ਅਨੁਸਾਰ, ਜਹਾਜ਼ ‘ਸੈਸਨਾ ਸੈਂਚੁਰੀਅਨ 210’ ਮਾਡਲ ਦਾ ਜਹਾਜ਼ ਸੀ, ਪਰਿਵਾਰਾਂ ਦੇ 6 ਮੈਂਬਰਾਂ ਨੂੰ ਲੈ ਕੇ ਜਾ ਰਿਹਾ ਸੀ ਜੋ ਸੈਰ ਸਪਾਟੇ ਲਈ ਯਾਤਰਾ ’ਤੇ ਨਿਕਲੇ ਸਨ| ਬ੍ਰੈਂਟ ਸਟੋਕਸ ਜਹਾਜ਼ ਨੂੰ ਚਲਾ ਰਿਹਾ ਸੀ| ਵੈੱਬਸਾਈਟ ‘ਫਲਾਈਟਰਾਡਾਰ 24’ ਅਨੁਸਾਰ, ਉਡਾਣ ਭਰਨ ਤੋਂ ਲਗਭਗ 30 ਮਿੰਟ ਬਾਅਦ ਜਦੋਂ ਇਹ ਮਿਸੀਸਿਪੀ ਦੇ ਪਾਸਕਾਗੋਲਾ ਦੇ ਦੱਖਣ ਵਿਚ ਲਗਭਗ 8,800 ਫੁੱਟ ਦੀ ਉਚਾਈ ’ਤੇ ਸੀ, ਤਾਂ ਜਹਾਜ਼ ਅਚਾਨਕ ਪਾਣੀ ਵੱਲ ਹੇਠਾਂ ਡਿੱਗਣ ਲੱਗਾ| ਯੂ. ਐੱਸ.

Ad Position 21
No active advertisement
ਅਜੀਤ ਡੈਸਕ 27-11-2026
ਸੈਕਰਾਮੈਂਟੋ, 26 ਨਵੰਬਰ (ਹੁਸਨ ਲੜੋਆ ਬੰਗਾ)-ਮਿਸੀਸਿਪੀ ਦੇ ‘ਹੌਰਨ ਆਈਲੈਂਡ’ ਨੇੜੇ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 2 ਪਰਿਵਾਰਾਂ ਦੇ 6 ਜੀਅ ਮਾਰੇ ਗਏ| ਇਹ ਜਾਣਕਾਰੀ ਉਨਾਂ ਦੇ ਪਰਿਵਾਰਾਂ ਵੱਲੋਂ ਦਿੱਤੀ ਗਈ ਹੈ| ਮ੍ਰਿਤਕਾਂ ਵਿਚ 50 ਸਾਲਾ ਬ੍ਰੈਂਟ ਸਟੋਕਸ ਤੇ ਉਨਾਂ ਦਾ 16 ਸਾਲਾ ਪੁੱਤਰ ਹੰਟਰ ਸਟੋਕਸ; 43 ਸਾਲਾ ਆਰਲਿਨ ਨੌਕਸ ਤੇ ਉਨਾਂ ਦੇ 43 ਸਾਲਾ ਪਤੀ ਮਾਈਕਲ ਨੌਕਸ; ਅਤੇ ਇਸ ਜੋੜੇ ਦੇ ਪੁੱਤਰ, 12 ਸਾਲਾ ਚਾਰਲਸ ਹੋਲਡਨ ਨੌਕਸ ਤੇ 10 ਸਾਲਾ ਟਰੂਏਟ ਨੌਕਸ ਸ਼ਾਮਿਲ ਹਨ| ਰਿਸ਼ਤੇਦਾਰਾਂ ਅਨੁਸਾਰ, ਜਹਾਜ਼ ‘ਸੈਸਨਾ ਸੈਂਚੁਰੀਅਨ 210’ ਮਾਡਲ ਦਾ ਜਹਾਜ਼ ਸੀ, ਪਰਿਵਾਰਾਂ ਦੇ 6 ਮੈਂਬਰਾਂ ਨੂੰ ਲੈ ਕੇ ਜਾ ਰਿਹਾ ਸੀ ਜੋ ਸੈਰ ਸਪਾਟੇ ਲਈ ਯਾਤਰਾ ’ਤੇ ਨਿਕਲੇ ਸਨ| ਬ੍ਰੈਂਟ ਸਟੋਕਸ ਜਹਾਜ਼ ਨੂੰ ਚਲਾ ਰਿਹਾ ਸੀ| ਵੈੱਬਸਾਈਟ ‘ਫਲਾਈਟਰਾਡਾਰ 24’ ਅਨੁਸਾਰ, ਉਡਾਣ ਭਰਨ ਤੋਂ ਲਗਭਗ 30 ਮਿੰਟ ਬਾਅਦ ਜਦੋਂ ਇਹ ਮਿਸੀਸਿਪੀ ਦੇ ਪਾਸਕਾਗੋਲਾ ਦੇ ਦੱਖਣ ਵਿਚ ਲਗਭਗ 8,800 ਫੁੱਟ ਦੀ ਉਚਾਈ ’ਤੇ ਸੀ, ਤਾਂ ਜਹਾਜ਼ ਅਚਾਨਕ ਪਾਣੀ ਵੱਲ ਹੇਠਾਂ ਡਿੱਗਣ ਲੱਗਾ| ਯੂ.ਐੱਸ. ਕੋਸਟ ਗਾਰਡ ਨੇ ਇਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਜਹਾਜ਼ ਵਿਚ ਸਵਾਰ 6 ਲੋਕਾਂ ਦੀ ਭਾਲ ਲਗਭਗ ਚਾਰ ਘੰਟੇ ਤੱਕ ਚੱਲੀ| ਇਹ ਭਾਲ ਉਦੋਂ ਸਮਾਪਤ ਹੋਈ ਜਦੋਂ ਗੋਤਾਖੋਰਾਂ ਨੇ ਜਹਾਜ਼ ਦੇ ਮੁੱਖ ਢਾਂਚੇ ਅੰਦਰੋਂ ਸਾਰੇ ਛੇ ਵਿਅਕਤੀਆਂ ਦੀਆਂ ਦੇਹਾਂ ਬਰਾਮਦ ਕਰ ਲਈਆਂ|
Ad Position 22
No active advertisement
ਪਿਛਲੀ ਖ਼ਬਰ ਵਿਸਕਾਨਸਨ ਵਿਖੇ ਦੀਵਾਲੀ ਮੇਲਾ ਕਰਵਾਇਆ ਅਗਲੀ ਖ਼ਬਰ ਬਰਤਾਨੀਆ ’ ਚ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਵਕੀਲ ਨੂੰ ਜ਼ਮਾਨਤ
Ad Position 24