ਜ਼ਿਊਰਿਖ, 26 ਨਵੰਬਰ (ਏਜੰਸੀ)-ਫੁੱਟਬਾਲ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਫੀਫਾ ਨੇ ਕਿਹਾ ਹੈ ਕਿ ਉਹ ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹੈ, ਜਿਸ ਦੌਰਾਨ ਹੈਕਰਾਂ ਨੇ ਉਸ ਦੀ ਸੀਮਤ ਨਿੱਜੀ ਤੇ ਕਾਰੋਬਾਰੀ ਜਾਣਕਾਰੀ ਤੱਕ ਪਹੁੰਚ ਹਾਸਲ ਕਰ ਲਈ। ਫੀਫਾ ਨੇ ਐਸੋਸੀਏਟਿਡ ਪ੍ਰੈੱਸ ਨੂੰ ਭੇਜੇ ਬਿਆਨ ’ਚ ਕਿਹਾ ਕਿ ਫੀਫਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਮੇਤ ਸੰਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਫੀਫਾ ਨੇ ਇਹ ਨਹੀਂ ਦੱਸਿਆ ਕਿ ਸਾਈਬਰ ਹਮਲਾ ਕਦੋਂ ਹੋਇਆ ਤੇ ਹੈਕਰਾਂ ਨੇ ਕਿਸ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ। ਪਿਛਲੇ ਹਫ਼ਤੇ ‘ਹੈਂਡਸਮ ਬੁਆਏ ਹੈਕਿੰਗ ਕਲੱਬ’ ਨਾਮ ਦੇ ਇਕ ਸਮੂਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਸੀ, ਜਿਸ ਵਿਚ ਫੀਫਾ ਦੀਆਂ ਕਥਿਤ ਫਾਈਲਾਂ ਦਿਖਾਈਆਂ ਗਈਆਂ ਸਨ।
ਖੇਡ ਸੰਸਾਰ
Free
ਫੀਫਾ ’ਤੇ ਸਾਈਬਰ ਹਮਲਾ, ਹੈਕਰਾਂ ਨੇ ਨਿੱਜੀ ਤੇ ਕਾਰੋਬਾਰੀ ਜਾਣਕਾਰੀ ਤੱਕ ਬਣਾਈ ਪਹੁੰਚ
ਜ਼ਿਊਰਿਖ, 26 ਨਵੰਬਰ (ਏਜੰਸੀ)-ਫੁੱਟਬਾਲ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਫੀਫਾ ਨੇ ਕਿਹਾ ਹੈ ਕਿ ਉਹ ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹੈ, ਜਿਸ ਦੌਰਾਨ ਹੈਕਰਾਂ ਨੇ ਉਸ ਦੀ ਸੀਮਤ ਨਿੱਜੀ ਤੇ ਕਾਰੋਬਾਰੀ ਜਾਣਕਾਰੀ ਤੱਕ ਪਹੁੰਚ ਹਾਸਲ ਕਰ ਲਈ। ਫੀਫਾ ਨੇ ਐਸੋਸੀਏਟਿਡ ਪ੍ਰੈੱਸ ਨੂੰ ਭੇਜੇ ਬਿਆਨ ’ਚ ਕਿਹਾ ਕਿ ਫੀਫਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਮੇਤ ਸੰਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਅਜੀਤ ਡੈਸਕ
27-11-2026