23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਨਿਰਭਯਾ ਸਮੂਹਿਕ ਜਬਰ-ਜਨਾਹ ਮਾਮਲੇ ’ਤੇ ਬਰਤਾਨੀਆ ਵਿਚ ਨ੍ਰਿਤ ਨਾਟਿਕਾ ਪੇਸ਼ ਕਰੇਗੀ ਕੱਥਕ ਨ੍ਰਿਤਕੀ ਅਦਿਤੀ ਮੰਗਲਦਾਸ

ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੀ ਪ੍ਰਸਿੱਧ ਕੱਥਕ ਨ੍ਰਿਤਕੀ ਤੇ ਕੋਰੀਓਗ੍ਰਾਫਰ ਅਦਿਤੀ ਮੰਗਲਦਾਸ ਸਾਲ 2012 ਵਿਚ ਦਿੱਲੀ ਵਿਖੇ ਵਾਪਰੇ ਨਿਰਭਯਾ ਸਮੂਹਿਕ ਜਬਰ-ਜਨਾਹ ਤੇ ਕਤਲ ਮਾਮਲੇ ਤੋਂ ਪ੍ਰੇਰਿਤ ਆਪਣੀ ਨ੍ਰਿਤ ਨਾਟਿਕਾ ‘ਵਿਦਿਨ’ ਬਰਤਾਨੀਆ ਵਿਚ ਪੇਸ਼ ਕਰਨ ਜਾ ਰਹੀ ਹੈ। ਇਹ ਵਿਸ਼ੇਸ਼ ਪੇਸ਼ਕਾਰੀ ਲੰਡਨ ਦੇ ਪ੍ਰਸਿੱਧ ਸੈਡਲਰਜ਼ ਵੈਲਜ਼ ਥੀਏਟਰ ਵਿਚ 27 ਅਤੇ 28 ਨਵੰਬਰ ਨੂੰ ਸ਼ਾਮ ਨੂੰ ਹੋਵੇਗੀ।

Ad Position 21
No active advertisement
ਅਜੀਤ ਡੈਸਕ 23-11-2026
ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੀ ਪ੍ਰਸਿੱਧ ਕੱਥਕ ਨ੍ਰਿਤਕੀ ਤੇ ਕੋਰੀਓਗ੍ਰਾਫਰ ਅਦਿਤੀ ਮੰਗਲਦਾਸ ਸਾਲ 2012 ਵਿਚ ਦਿੱਲੀ ਵਿਖੇ ਵਾਪਰੇ ਨਿਰਭਯਾ ਸਮੂਹਿਕ ਜਬਰ-ਜਨਾਹ ਤੇ ਕਤਲ ਮਾਮਲੇ ਤੋਂ ਪ੍ਰੇਰਿਤ ਆਪਣੀ ਨ੍ਰਿਤ ਨਾਟਿਕਾ ‘ਵਿਦਿਨ’ ਬਰਤਾਨੀਆ ਵਿਚ ਪੇਸ਼ ਕਰਨ ਜਾ ਰਹੀ ਹੈ। ਇਹ ਵਿਸ਼ੇਸ਼ ਪੇਸ਼ਕਾਰੀ ਲੰਡਨ ਦੇ ਪ੍ਰਸਿੱਧ ਸੈਡਲਰਜ਼ ਵੈਲਜ਼ ਥੀਏਟਰ ਵਿਚ 27 ਅਤੇ 28 ਨਵੰਬਰ ਨੂੰ ਸ਼ਾਮ ਨੂੰ ਹੋਵੇਗੀ। ਇਸ ਨ੍ਰਿਤ ਨਾਟਿਕਾ ਰਾਹੀਂ ਔਰਤਾਂ ਵਿਰੁੱਧ ਹਿੰਸਾ, ਮਨੁੱਖੀ ਸੰਵੇਦਨਾਵਾਂ ਅਤੇ ਸਮਾਜ ਅੰਦਰ ਮੌਜੂਦ ਚੰਗਿਆਈ ਤੇ ਬੁਰਾਈ ਦੇ ਟਕਰਾਅ ਨੂੰ ਦਰਸਾਇਆ ਜਾਵੇਗਾ। ਇਸ ਦੇ 2 ਭਾਗ ‘ਨੌਟਿਡ’ ਅਤੇ ‘ਅਨਰੈਪਡ’ ਹਨ, ਜਿਨ੍ਹਾਂ ਰਾਹੀਂ ਹਨੇਰੇ ਤੋਂ ਰੌਸ਼ਨੀ ਵੱਲ ਵਧਣ ਦਾ ਸੁਨੇਹਾ ਦਿੱਤਾ ਗਿਆ ਹੈ। ਅਦਿਤੀ ਮੰਗਲਦਾਸ ਅਨੁਸਾਰ ਨਿਰਭਯਾ ਕਾਂਡ ਨੇ ਉਨ੍ਹਾਂ ਨੂੰ ਡੂੰਘਾ ਝੰਜੋੜਿਆ ਸੀ। ਉਨ੍ਹਾਂ ਇਸ ਦਰਦਨਾਕ ਘਟਨਾ ਨੂੰ ਕੱਥਕ, ਆਧੁਨਿਕ ਨ੍ਰਿਤ, ਸੰਗੀਤ ਅਤੇ ਕਵਿਤਾ ਦੇ ਸੁਮੇਲ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਪੇਸ਼ਕਾਰੀ ਦਾ ਮਕਸਦ ਕੇਵਲ ਨਿਰਭਯਾ ਕਾਂਡ ਨੂੰ ਯਾਦ ਕਰਨਾ ਹੀ ਨਹੀਂ, ਸਗੋਂ ਔਰਤਾਂ ਦੀ ਸੁਰੱਖਿਆ, ਮਨੁੱਖਤਾ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਲੋਕਾਂ ਨੂੰ ਸੋਚਣ ਲਈ ਪ੍ਰੇਰਿਤ ਕਰਨਾ ਵੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁੰਬਈ ਵਿਖੇ ‘ਦਿਵਿਆਜ ਫਾਊਂਡੇਸ਼ਨ’ ਵੱਲੋਂ ਮੁੰਬਈ ਦੇ ‘ਗੇਟਵੇਅ ਆਫ਼ ਇੰਡੀਆ’ ਵਿਖੇ ਕਰਵਾਏ ‘ਗਲੋਬਲ ਪੀਸ ਆਨਰਜ਼ 2026’ ਦੌ... ਅਗਲੀ ਖ਼ਬਰ ਵੈਦਿਕ ਮੰਤਰਾਂ, ਪੂਜਾ-ਅਰਚਨਾ ਤੇ ਭਜਨ-ਕੀਰਤਨ ਦੀ ਗੂੰਜ ਨਾਲ ਹੋਲਡਨ ਹਿੱਲ ਵਿਖੇ ਨਵੇਂ ਵੈਦਿਕ ਹਿੰਦੂ ਮੰਦਰ ਦਾ ਸ਼ਾਨਦਾਰ ਉ...
Ad Position 24