18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਖਾਲਸਾ ਯੂਥ ਕਲੱਬ ਗ੍ਰੇਵਜ਼ੈਂਡ ਵਲੋਂ ਪਹਿਲਾ ਫੁੱਟਬਾਲ ਟੂਰਨਾਮੈਂਟ ਕਰਵਾਇਆ

ਲੰਡਨ, 18 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਖਾਲਸਾ ਯੂਥ ਕਲੱਬ ਗ੍ਰੇਵਜ਼ੈਂਡ ਵਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਅਤੇ ਗੁਰੂ ਨਾਨਕ ਫੁੱਟਬਾਲ ਕਲੱਬ ਗ੍ਰੇਵਜ਼ੈਂਡ ਦੇ ਸਹਿਯੋਗ ਨਾਲ ਪਹਿਲਾ ਫੁੱਟਬਾਲ ਟੂਰਨਾਮੈਂਟ ਗੁਰਦੁਆਰਾ ਸਾਹਿਬ ਦੀਆਂ ਖੇਡ ਗਰਾਊਂਡਾਂ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਅੱਠ ਟੀਮਾਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 19-11-2026
ਲੰਡਨ, 18 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਖਾਲਸਾ ਯੂਥ ਕਲੱਬ ਗ੍ਰੇਵਜ਼ੈਂਡ ਵਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਅਤੇ ਗੁਰੂ ਨਾਨਕ ਫੁੱਟਬਾਲ ਕਲੱਬ ਗ੍ਰੇਵਜ਼ੈਂਡ ਦੇ ਸਹਿਯੋਗ ਨਾਲ ਪਹਿਲਾ ਫੁੱਟਬਾਲ ਟੂਰਨਾਮੈਂਟ ਗੁਰਦੁਆਰਾ ਸਾਹਿਬ ਦੀਆਂ ਖੇਡ ਗਰਾਊਂਡਾਂ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਅੱਠ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲਿਆਂ ਵਿਚ ਇਟਲੀ ਐੱਫ.ਸੀ. ਵੁਲਵਰਹੈਂਪਟਨ ਨੇ ਦੋਆਬਾ ਐੱਫ.ਸੀ. ਮਾਹਿਲਪੁਰ ਨੂੰ 2-0 ਨਾਲ ਹਰਾਇਆ, ਜਦਕਿ ਦੂਜੇ ਸੈਮੀਫਾਈਨਲ ਵਿਚ ਦੋਆਬਾ ਐੱਫ.ਸੀ. ਡਰਬੀ ਨੇ ਗੁਰੂ ਨਾਨਕ ਐੱਫ.ਸੀ. ਗ੍ਰੇਵਜ਼ੈਂਡ ਨੂੰ 1-0 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਫਾਈਨਲ ਮੁਕਾਬਲੇ ਵਿਚ ਇਟਲੀ ਐੱਫ.ਸੀ. ਨੇ ਵੁਲਵਰਹੈਂਪਟਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਆਬਾ ਐੱਫ.ਸੀ. ਡਰਬੀ ਨੂੰ 3-0 ਨਾਲ ਹਰਾ ਕੇ ਪਹਿਲੇ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕੀਤਾ। ਟੂਰਨਾਮੈਂਟ ਦੌਰਾਨ ਇਟਲੀ ਐੱਫ.ਸੀ. ਦੇ ਹੈਪੂ ਅਤੇ ਦੋਆਬਾ ਐੱਫ.ਸੀ. ਮਾਹਿਲਪੁਰ ਦੇ ਗੋਲਕੀਪਰ ਜੈਅੰਤ ਨੂੰ ਸਰਬੋਤਮ ਖਿਡਾਰੀ ਚੁਣਿਆ ਗਿਆ। ਇਸ ਮੌਕੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਇੰਦਰਪਾਲ ਸਿੰਘ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ ਗੁਰੂ ਨਾਨਕ ਫੁੱਟਬਾਲ ਕਲੱਬ ਦੇ ਚੇਅਰਮੈਨ ਬਲ ਚੱਠਾ ਨੇ ਵੀ ਸ਼ਿਰਕਤ ਕੀਤੀ। ਟੂਰਨਾਮੈਂਟ ਨੂੰ ਸਫਲ ਬਣਾਉਣ ਵਿਚ ਮੁਠੱਡਾ ਭਰਾਵਾਂ, ਅਮਰਜੀਤ ਸਿੰਘ, ਰਾਮਜੀਤ ਸਿੰਘ, ਜਗਜੀਤ ਸਿੰਘ (ਜੀਤਾ) ਅਤੇ ਹਰਪ੍ਰੀਤ ਸਿੰਘ ਬੰਬ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਖਾਲਸਾ ਯੂਥ ਕਲੱਬ ਦੇ ਮੈਂਬਰ ਗੁਰਜੀਤ ਸਿੰਘ, ਹੈਪੀ ਰਾਏਕੋਟੀ, ਤਜਿੰਦਰਪਾਲ ਸਿੰਘ ਖਾਲਸਾ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ ਪੂਪਾ, ਜੱਗੂ, ਮਨਵੀਰ ਸਿੰਘ, ਮਨਪ੍ਰੀਤ ਸਿੰਘ, ਸੁਖਵੀਰ ਸਿੰਘ, ਲਾਡੀ, ਜਿੰਮੀ ਅਤੇ ਰਹਸ਼ ਸਮੇਤ ਹੋਰ ਸਹਿਯੋਗੀ ਵੀ ਹਾਜ਼ਰ ਸਨ। ਇਸ ਸਬੰਧੀ ਖਾਲਸਾ ਯੂਥ ਕਲੱਬ ਦੇ ਮੈਂਬਰ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਕੰਗ ਨੇ ਦੱਸਿਆ ਕਿ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਵਿਚ ਆਪਸੀ ਸਾਂਝ ਵਧਾਉਣਾ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਤਾਜ਼ਾ ਸਰਵੇ ’ਚ ਰਾਸ਼ਟਰਪਤੀ ਦੇ ਅਹੁਦੇ ਲਈ 4 ਦਾਅਵੇਦਾਰ ਉੱਭਰੇ ਅਗਲੀ ਖ਼ਬਰ ਅਲਾਸਕਾ ’ਚ ਪੈਲਟੋਲਾ ਦੀ ਜਿੱਤ, ਸੈਨੇਟ ’ਚ ਡੈਮੋਕ੍ਰੈਟਿਕ ਧੜੇ ਨੂੰ 56 ਸੀਟਾਂ
Ad Position 24