18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗ੍ਰੀਨ ਕਾਰਡ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਲਈ ਸਖ਼ਤ ਸ਼ਰਤਾਂ ਦੀ ਤਜਵੀਜ਼

ਨਿਊਯਾਰਕ, 18 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਨੇ ਨੌਕਰੀ ਦੇ ਆਧਾਰ ’ਤੇ ਵਿਦੇਸ਼ੀ ਕਾਮਿਆਂ ਨੂੰ ਗ੍ਰੀਨ ਕਾਰਡ ਲਈ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਵਾਸਤੇ ਨਿਯਮ ਸਖ਼ਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਅਮਰੀਕੀ ਕਿਰਤ ਵਿਭਾਗ ਦੇ ਮਸੌਦੇ ਮੁਤਾਬਿਕ ਕੰਪਨੀਆਂ ਨੂੰ ਪਹਿਲਾਂ ਯੋਗ ਅਮਰੀਕੀ ਕਾਮਿਆਂ ਦੀ ਭਰਤੀ ਲਈ ਪੂਰੇ ਯਤਨ ਕਰਨੇ ਅਤੇ ਉਨ੍ਹਾਂ ਦਾ ਰਿਕਾਰਡ ਪੇਸ਼ ਕਰਨਾ ਪਵੇਗਾ।

Ad Position 21
No active advertisement
ਅਜੀਤ ਡੈਸਕ 19-11-2026
ਨਿਊਯਾਰਕ, 18 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਨੇ ਨੌਕਰੀ ਦੇ ਆਧਾਰ ’ਤੇ ਵਿਦੇਸ਼ੀ ਕਾਮਿਆਂ ਨੂੰ ਗ੍ਰੀਨ ਕਾਰਡ ਲਈ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਵਾਸਤੇ ਨਿਯਮ ਸਖ਼ਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਅਮਰੀਕੀ ਕਿਰਤ ਵਿਭਾਗ ਦੇ ਮਸੌਦੇ ਮੁਤਾਬਿਕ ਕੰਪਨੀਆਂ ਨੂੰ ਪਹਿਲਾਂ ਯੋਗ ਅਮਰੀਕੀ ਕਾਮਿਆਂ ਦੀ ਭਰਤੀ ਲਈ ਪੂਰੇ ਯਤਨ ਕਰਨੇ ਅਤੇ ਉਨ੍ਹਾਂ ਦਾ ਰਿਕਾਰਡ ਪੇਸ਼ ਕਰਨਾ ਪਵੇਗਾ। ਇਹ ਬਦਲਾਅ ਸਥਾਈ ਕਿਰਤ ਪ੍ਰਮਾਣੀਕਰਨ ਪ੍ਰੋਗਰਾਮ ‘ਪਰਮ’ ਨਾਲ ਸੰਬੰਧਿਤ ਹਨ, ਜਿਸ ਰਾਹੀਂ ਈ.ਬੀ.-2 ਅਤੇ ਈ.ਬੀ.-3 ਵਰਗਾਂ ਦੀਆਂ ਬਹੁਤੀਆਂ ਕੰਪਨੀ ਸਪਾਂਸਰਸ਼ਿਪ ਵਾਲੀਆਂ ਅਰਜ਼ੀਆਂ ਅੱਗੇ ਵਧਦੀਆਂ ਹਨ। ਇਸ ਪ੍ਰਕਿਰਿਆ ਵਿਚ ਮਾਲਕ ਨੂੰ ਸਾਬਤ ਕਰਨਾ ਹੁੰਦਾ ਹੈ ਕਿ ਸੰਬੰਧਿਤ ਅਹੁਦੇ ਲਈ ਯੋਗ ਅਮਰੀਕੀ ਕਾਮੇ ਨਹੀਂ ਮਿਲੇ ਅਤੇ ਵਿਦੇਸ਼ੀ ਕਾਮੇ ਦੀ ਭਰਤੀ ਨਾਲ ਸਥਾਨਕ ਕਾਮਿਆਂ ਦੀਆਂ ਤਨਖ਼ਾਹਾਂ ਜਾਂ ਕੰਮ ਦੀਆਂ ਸ਼ਰਤਾਂ ਉੱਤੇ ਮਾੜਾ ਅਸਰ ਨਹੀਂ ਪਵੇਗਾ। ਤਜਵੀਜ਼ ਅਨੁਸਾਰ ਕੰਪਨੀ ਨੂੰ ਨੌਕਰੀ ਦਾ ਇਸ਼ਤਿਹਾਰ ਘੱਟੋ-ਘੱਟ 90 ਦਿਨ ਚਲਾਉਣਾ ਪਵੇਗਾ, ਜੇ ਉਹ ਮਿਲਦੇ-ਜੁਲਦੇ ਅਹੁਦਿਆਂ ਲਈ ਇਸ ਤੋਂ ਵੱਧ ਸਮਾਂ ਇਸ਼ਤਿਹਾਰ ਦਿੰਦੀ ਹੈ, ਤਾਂ ਗ੍ਰੀਨ ਕਾਰਡ ਲਈ ਸਪਾਂਸਰ ਕੀਤੇ ਜਾਣ ਵਾਲੇ ਅਹੁਦੇ ਦਾ ਇਸ਼ਤਿਹਾਰ ਵੀ ਓਨੇ ਹੀ ਸਮੇਂ ਲਈ ਚਲਾਉਣਾ ਪਵੇਗਾ। ਆਨਲਾਈਨ ਰੁਜ਼ਗਾਰ ਮੰਚਾਂ ਅਤੇ ਕੰਪਨੀਆਂ ਦੀਆਂ ਵੈੱਬਸਾਈਟਾਂ ਰਾਹੀਂ ਭਰਤੀ ਦਾ ਦਾਇਰਾ ਵੀ ਵਧਾਇਆ ਜਾਵੇਗਾ। ਇਸ਼ਤਿਹਾਰਾਂ ਵਿਚ ਤਨਖ਼ਾਹ ਜਾਂ ਉਸ ਦੀ ਹੱਦ ਦੱਸਣੀ ਲਾਜ਼ਮੀ ਹੋਵੇਗੀ। ਕੰਪਨੀਆਂ ਨੂੰ ਨੌਕਰੀ ਦੀਆਂ ਸ਼ਰਤਾਂ ਕਿਸੇ ਖ਼ਾਸ ਵਿਦੇਸ਼ੀ ਕਾਮੇ ਦੇ ਮੁਤਾਬਿਕ ਘੜਨ ਦੀ ਇਜਾਜ਼ਤ ਨਹੀਂ ਹੋਵੇਗੀ। ਮਾਲਕਾਂ ਨੂੰ ਅਰਜ਼ੀ ਨਾਲ ਭਰਤੀ ਦੀ ਰਿਪੋਰਟ, ਇਸ਼ਤਿਹਾਰਾਂ ਦਾ ਰਿਕਾਰਡ ਅਤੇ ਅਮਰੀਕੀ ਬਿਨੈਕਾਰਾਂ ਦੇ ਰਜ਼ਿਊਮ ਜਮ੍ਹਾਂ ਕਰਵਾਉਣੇ ਪੈਣਗੇ। ਇਸ ਵੇਲੇ ਇਹ ਦਸਤਾਵੇਜ਼ ਆਮ ਤੌਰ ’ਤੇ ਮਾਲਕ ਆਪਣੇ ਕੋਲ ਰੱਖਦੇ ਹਨ ਅਤੇ ਸਰਕਾਰੀ ਜਾਂਚ ਦੌਰਾਨ ਮੰਗੇ ਜਾਣ ’ਤੇ ਪੇਸ਼ ਕਰਦੇ ਹਨ। ਛਾਂਟੀ ਕਰਨ ਵਾਲੀਆਂ ਕੰਪਨੀਆਂ ਲਈ ਵੀ ਸਖ਼ਤ ਸ਼ਰਤ ਤਜਵੀਜ਼ ਕੀਤੀ ਗਈ ਹੈ, ਜੇ ਕਿਸੇ ਕੰਪਨੀ ਨੇ ਅਰਜ਼ੀ ਦੇਣ ਤੋਂ ਪਹਿਲਾਂ ਦੇ ਦੋ ਸਾਲਾਂ ਦੌਰਾਨ ਸੰਬੰਧਿਤ ਇਲਾਕੇ ਵਿਚ ਇੱਕੋ ਜਾਂ ਮਿਲਦੇ-ਜੁਲਦੇ ਅਹੁਦਿਆਂ ਤੋਂ ਅਮਰੀਕੀ ਕਾਮੇ ਕੱਢੇ ਹੋਣ ਤਾਂ ਉਹ ਉਨ੍ਹਾਂ ਅਹੁਦਿਆਂ ਲਈ ‘ਪਰਮ’ ਅਰਜ਼ੀ ਨਹੀਂ ਦੇ ਸਕੇਗੀ। ਅਰਜ਼ੀ ਦੀ ਕਾਰਵਾਈ ਦੌਰਾਨ ਹੋਣ ਵਾਲੀ ਛਾਂਟੀ ਦੀ ਜਾਣਕਾਰੀ ਦੇਣੀ ਅਤੇ ਪ੍ਰਭਾਵਿਤ ਯੋਗ ਕਾਮਿਆਂ ਨੂੰ ਨੌਕਰੀ ਲਈ ਵਿਚਾਰਨਾ ਵੀ ਲਾਜ਼ਮੀ ਹੋਵੇਗਾ। ਕੁਝ ਸ਼ਰਤਾਂ ਹੋਰ ਕੰਪਨੀਆਂ ਰਾਹੀਂ ਕਾਮੇ ਮੁਹੱਈਆ ਕਰਵਾਉਣ ਦੇ ਮਾਮਲਿਆਂ ਉੱਤੇ ਵੀ ਲਾਗੂ ਹੋਣਗੀਆਂ। ਮਸੌਦੇ ਵਿੱਚ ‘ਸ਼ੈਡਿਊਲ ਏ’ ਦੀ ਛੋਟ ਖ਼ਤਮ ਕਰਨ ਦੀ ਤਜਵੀਜ਼ ਵੀ ਸ਼ਾਮਿਲ ਹੈ। ਇਸ ਨਾਲ ਵਿਦੇਸ਼ੀ ਨਰਸਾਂ, ਫਿਜ਼ੀਓਥੈਰੇਪਿਸਟਾਂ ਅਤੇ ਵਿਗਿਆਨ ਜਾਂ ਕਲਾ ਵਿਚ ਵਿਸ਼ੇਸ਼ ਯੋਗਤਾ ਵਾਲੇ ਕੁਝ ਵਿਅਕਤੀਆਂ ਨੂੰ ਸਪਾਂਸਰ ਕਰਨ ਤੋਂ ਪਹਿਲਾਂ ਮਾਲਕਾਂ ਨੂੰ ਸਥਾਨਕ ਭਰਤੀ ਅਤੇ ਕਿਰਤ ਪ੍ਰਮਾਣੀਕਰਨ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਕਿਰਤ ਮੰਤਰੀ ਕੀਥ ਸੌਂਡਰਲਿੰਗ ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਦਾ ਮਕਸਦ ਚੰਗੀਆਂ ਨੌਕਰੀਆਂ ਲਈ ਅਮਰੀਕੀ ਕਾਮਿਆਂ ਨੂੰ ਪਹਿਲ ਦੇਣਾ ਹੈ। ਫਿਲਹਾਲ ਇਹ ਨਿਯਮ ਤਜਵੀਜ਼ ਦੇ ਪੜਾਅ ’ਤੇ ਹਨ। ਇਨ੍ਹਾਂ ਬਾਰੇ ਲੋਕਾਂ ਅਤੇ ਸੰਬੰਧਿਤ ਧਿਰਾਂ ਤੋਂ 19 ਜਨਵਰੀ 2027 ਤੱਕ ਰਾਇ ਮੰਗੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਚੰਨੀ ਵਲੋਂ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਸ਼ਲਾਘਾਯੋਗ-ਬਿੱਲੂ ਸਿੱਧੂ ਅਗਲੀ ਖ਼ਬਰ ਯੂਰਪੀਅਨ ਪੰਜਾਬੀ ਸਾਹਿਤ ਅਕਾਦਮੀ ਵਲੋਂ ਕਹਾਣੀਕਾਰ ਸੁਖਜੀਤ ਦੀ ਯਾਦ ’ਚ ਦੂਜਾ ਕਹਾਣੀ ਸਮਾਰੋਹ ਅਤੇ ਪੁਸਤਕ ਲੋਕ ਅਰਪਣ ਸਮਾ...
Ad Position 24