ਅਲਾਸਕਾ ’ਚ ਪੈਲਟੋਲਾ ਦੀ ਜਿੱਤ, ਸੈਨੇਟ ’ਚ ਡੈਮੋਕ੍ਰੈਟਿਕ ਧੜੇ ਨੂੰ 56 ਸੀਟਾਂ
ਨਿਊਯਾਰਕ, 18 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਲਾਸਕਾ ਵਿਚ ਡੈਮੋਕ੍ਰੇਟਿਕ ਉਮੀਦਵਾਰ ਮੈਰੀ ਪੈਲਟੋਲਾ ਨੇ ਦੋ ਵਾਰ ਦੇ ਰਿਪਬਲਿਕਨ ਸੈਨੇਟਰ ਡੈਨ ਸਲੀਵਨ ਨੂੰ ਹਰਾ ਦਿੱਤਾ ਹੈ। ਸੂਬੇ ਵਿਚ 18 ਸਾਲਾਂ ਬਾਅਦ ਕਿਸੇ ਡੈਮੋਕ੍ਰੇਟ ਨੇ ਸੈਨੇਟ ਦੀ ਚੋਣ ਜਿੱਤੀ ਹੈ।
ਨਿਊਯਾਰਕ, 18 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਲਾਸਕਾ ਵਿਚ ਡੈਮੋਕ੍ਰੇਟਿਕ ਉਮੀਦਵਾਰ ਮੈਰੀ ਪੈਲਟੋਲਾ ਨੇ ਦੋ ਵਾਰ ਦੇ ਰਿਪਬਲਿਕਨ ਸੈਨੇਟਰ ਡੈਨ ਸਲੀਵਨ ਨੂੰ ਹਰਾ ਦਿੱਤਾ ਹੈ। ਸੂਬੇ ਵਿਚ 18 ਸਾਲਾਂ ਬਾਅਦ ਕਿਸੇ ਡੈਮੋਕ੍ਰੇਟ ਨੇ ਸੈਨੇਟ ਦੀ ਚੋਣ ਜਿੱਤੀ ਹੈ। ਇਸ ਨਾਲ ਅਗਲੀ ਸੈਨੇਟ ਵਿਚ ਡੈਮੋਕ੍ਰੇਟਿਕ ਧੜੇ ਕੋਲ 56 ਅਤੇ ਰਿਪਬਲਿਕਨਾਂ ਕੋਲ 44 ਸੀਟਾਂ ਹੋਣਗੀਆਂ। ਕਰੀਬ 99 ਫ਼ੀਸਦੀ ਵੋਟਾਂ ਦੀ ਗਿਣਤੀ ਵੇਲੇ ਪੈਲਟੋਲਾ ਨੂੰ 50.1 ਫ਼ੀਸਦੀ ਅਤੇ ਸਲੀਵਨ ਨੂੰ 45.8 ਫ਼ੀਸਦੀ ਵੋਟਾਂ ਮਿਲੀਆਂ ਸਨ। ਅਲਾਸਕਾ ਦੀ ਜਿੱਤ ਨਾਲ ਡੈਮੋਕ੍ਰੇਟਾਂ ਨੇ ਇਨ੍ਹਾਂ ਮੱਧਕਾਲੀ ਚੋਣਾਂ ਵਿਚ ਰਿਪਬਲਿਕਨਾਂ ਤੋਂ ਕੁੱਲ ਨੌਂ ਸੈਨੇਟ ਸੀਟਾਂ ਖੋਹ ਲਈਆਂ ਹਨ। ਇਨ੍ਹਾਂ ਵਿਚ ਟੈਕਸਸ, ਸਾਊਥ ਕੈਰੋਲੀਨਾ, ਕੈਨਸਸ ਅਤੇ ਮਿਸੀਸਿਪੀ ਵਰਗੇ ਰਿਪਬਲਿਕਨਾਂ ਦੇ ਮਜ਼ਬੂਤ ਗੜ੍ਹ ਵੀ ਸ਼ਾਮਿਲ ਹਨ। ਯੂਪਿਕ ਭਾਈਚਾਰੇ ਨਾਲ ਸਬੰਧਿਤ ਪੈਲਟੋਲਾ ਸੈਨੇਟ ਵਿਚ ਪਹੁੰਚਣ ਵਾਲੀ ਪਹਿਲੀ ਅਲਾਸਕਾ ਮੂਲਵਾਸੀ ਬਣੇਗੀ। ——ਨਿਊਯਾਰਕ-01——-