17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕੈਨੇਡਾ ’ ਚ 23 ਸਾਲਾ ਪੰਜਾਬੀ ਨੌਜਵਾਨ ਨੇ ਰਚਿਆ ਇਤਿਹਾਸ

ਐਬਟਸਫੋਰਡ, 17 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਦੇ ਸਕੂਲ ਡਿਸਟ੍ਰਿਕ ਸਿੱਖਿਆ ਬੋਰਡ ਦੀ ਹੋਈ ਚੋਣ ਵਿਚ 23 ਸਾਲਾ ਪੰਜਾਬੀ ਨੌਜਵਾਨ ਅਰਸ਼ਵੀਰ ਸਿੰਘ ਅਰਸ਼ ਕਲੇਰ ਉੱਪ ਚੇਅਰਮੈਨ ਚੁਣਿਆ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਅਰਸ਼ ਕਲੇਰ ਪਹਿਲਾ ਨੌਜਵਾਨ ਹੈ ਜਿਹੜਾ ਕਿਸੇ ਸ਼ਹਿਰ ਦੇ ਸਕੂਲ ਸਿੱਖਿਆ ਬੋਰਡ ਦਾ ਇੰਨੀ ਛੋਟੀ ਉਮਰ ਵਿਚ ਉੱਪ ਚੇਅਰਮੈਨ ਚੁਣਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-11-2026
ਐਬਟਸਫੋਰਡ, 17 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਦੇ ਸਕੂਲ ਡਿਸਟ੍ਰਿਕ ਸਿੱਖਿਆ ਬੋਰਡ ਦੀ ਹੋਈ ਚੋਣ ਵਿਚ 23 ਸਾਲਾ ਪੰਜਾਬੀ ਨੌਜਵਾਨ ਅਰਸ਼ਵੀਰ ਸਿੰਘ ਅਰਸ਼ ਕਲੇਰ ਉੱਪ ਚੇਅਰਮੈਨ ਚੁਣਿਆ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਅਰਸ਼ ਕਲੇਰ ਪਹਿਲਾ ਨੌਜਵਾਨ ਹੈ ਜਿਹੜਾ ਕਿਸੇ ਸ਼ਹਿਰ ਦੇ ਸਕੂਲ ਸਿੱਖਿਆ ਬੋਰਡ ਦਾ ਇੰਨੀ ਛੋਟੀ ਉਮਰ ਵਿਚ ਉੱਪ ਚੇਅਰਮੈਨ ਚੁਣਿਆ ਗਿਆ ਹੈ। ਅਰਸ਼ਵੀਰ ਸਿੰਘ ਬੀਤੀ 17 ਅਕਤੂਬਰ ਹੋਈਆਂ ਚੋਣਾਂ ਵਿਚ ਸਭ ਤੋਂ ਵੱਧ ਵੋਟਾਂ ਲੈ ਕੇ ਐਬਟਸਫੋਰਡ ਤੋਂ ਸਕੂਲ ਟਰੱਸਟੀ ਚੁਣਿਆ ਗਿਆ ਸੀ ਅਤੇ ਐਬਟਸਫੋਰਡ ਦੇ ਇਤਿਹਾਸ ਵਿਚ ਉਸ ਨੂੰ ਸਭ ਤੋਂ ਛੋਟੀ ਉਮਰ ਦਾ ਸਕੂਲ ਟਰੱਸਟੀ ਬਣਨ ਦਾ ਮਾਣ ਪ੍ਰਾਪਤ ਹੈ। ਐਬਟਸਫੋਰਡ ਸਕੂਲ ਡਿਸਟ੍ਰਿਕ ਵਿਚ 46 ਸਕੂਲ ਪੈਂਦੇ ਹਨ ਜਿਨ੍ਹਾਂ ਵਿਚ 20 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਜ਼ਿਲ੍ਹਾ ਮੋਗਾ ਦੇ ਕਸਬਾ ਅਜੀਤਵਾਲ ਨੇੜਲੇ ਪਿੰਡ ਚੂਹੜਚੱਕ ਦੇ ਪਰਮਜੀਤ ਸਿੰਘ ਕਲੇਰ ਦੇ ਹੋਣਹਾਰ ਫਰਜੰਦ ਅਰਸ਼ ਨੇ ਐਬਟਸਫੋਰਡ ਦੀ ਯੂਨੀਵਰਸਿਟੀ ਆਫ਼ ਫਰੈਜਰ ਵੈਲੀ ਤੋਂ ਰਾਜਨੀਤੀ ਵਿਗਿਆਨ ਦੀ ਪੜ੍ਹਾਈ ਕੀਤੀ ਹੋਈ ਹੈ। ਅਰਸ਼ਵੀਰ ਸਿੰਘ ਕਲੇਰ ਐਬਟਸਫੋਰਡ ਦਾ ਇਕਲੌਤਾ ਪੰਜਾਬੀ ਸਕੂਲ ਟਰੱਸਟੀ ਹੈ। ਵਰਨਣਯੋਗ ਹੈ ਕਿ ਸਰੀ ’ਚ ਸਭ ਤੋਂ ਛੋਟੀ ਉਮਰ ਦੀ ਚੁਣੀ ਗਈ ਕੌਂਸਲਰ 20 ਸਾਲਾ ਸੁਹਾਨਾ ਗਿੱਲ ਦਾ ਵੀ ਅਜੀਤਵਾਲ ਨੇੜੇ ਪਿੰਡ ਕੋਕਰੀ ਕਲਾਂ ਹੈ।
Ad Position 22
No active advertisement
ਪਿਛਲੀ ਖ਼ਬਰ ਸੇਵਾ ਟਰੱਸਟ ਯੂ . ਕੇ . ਦੀ 10 ਵੀਂ ਵਰ੍ਹੇਗੰਢ ਬਰਤਾਨਵੀ ਸੰਸਦ ਵਿਚ ਮਨਾਈ ਵੱਖ ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਸ਼... ਅਗਲੀ ਖ਼ਬਰ ਤਿੰਨ ਦੋਸਤਾਂ ਨੇ ਕਿਸ਼ਤੀ ਰਾਹੀਂ 8 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਚਿਆ ਇਤਿਹਾਸ
Ad Position 24