17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਈਰਾਨ ਵਲੋਂ ਬਹਿਰੀਨ ਵਿਚ ਅਮਰੀਕੀ ਟਿਕਾਣੇ ’ ਤੇ ਤੀਜਾ ਹਮਲਾ , ਮੱਧ ਪੂਰਬ ਵਿਚ ਤਣਾਅ ਵਧਿਆ

ਕਾਹਿਰਾ, 17 ਨਵੰਬਰ (ਏਪੀ) : 17 ਨਵੰਬਰ ਨੂੰ ਈਰਾਨ ਨੇ ਲਗਭਗ ਦੋ ਮਹੀਨਿਆਂ ਦੀ ਖਾਮੋਸ਼ੀ ਤੋਂ ਬਾਅਦ ਬਹਿਰੀਨ ਵਿਚ ਅਮਰੀਕੀ ਰਡਾਰ ਸਹੂਲਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਹਮਲਾ ਕੀਤਾ । ਇਹ ਪਿਛਲੇ ਕੁਝ ਦਿਨਾਂ ਵਿਚ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ’ਤੇ ਤੀਜਾ ਹਮਲਾ ਸੀ ।

Ad Position 21
No active advertisement
ਅਜੀਤ ਡੈਸਕ 18-11-2026
ਕਾਹਿਰਾ, 17 ਨਵੰਬਰ (ਏਪੀ) : 17 ਨਵੰਬਰ ਨੂੰ ਈਰਾਨ ਨੇ ਲਗਭਗ ਦੋ ਮਹੀਨਿਆਂ ਦੀ ਖਾਮੋਸ਼ੀ ਤੋਂ ਬਾਅਦ ਬਹਿਰੀਨ ਵਿਚ ਅਮਰੀਕੀ ਰਡਾਰ ਸਹੂਲਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਹਮਲਾ ਕੀਤਾ । ਇਹ ਪਿਛਲੇ ਕੁਝ ਦਿਨਾਂ ਵਿਚ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ’ਤੇ ਤੀਜਾ ਹਮਲਾ ਸੀ । ਬਹਿਰੀਨ ਨੇ ਦਾਅਵਾ ਕੀਤਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਈਰਾਨੀ ਡਰੋਨਾਂ ਨੂੰ ਸਫਲਤਾਪੂਰਵਕ ਰੋਕ ਲਿਆ । ਅਮਰੀਕੀ ਫੌਜ ਮੁਤਾਬਕ ਇਸ ਹਮਲੇ ਵਿਚ ਨਾ ਤਾਂ ਕਿਸੇ ਫੌਜੀ ਨੂੰ ਸੱਟ ਲੱਗੀ ਤੇ ਨਾ ਹੀ ਸਾਜ਼ੋ-ਸਾਮਾਨ ਨੂੰ ਨੁਕਸਾਨ ਪਹੁੰਚਿਆ । ਬਹਿਰੀਨ ਵਿਚ ਅਮਰੀਕੀ ਜਲ ਸੈਨਾ ਦਾ ਪੰਜਵਾਂ ਬੇੜਾ ਤਾਇਨਾਤ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਤੇ ਐਤਵਾਰ ਨੂੰ ਵੀ ਈਰਾਨ ਨੇ ਉੱਥੇ ਅਮਰੀਕੀ ਰਡਾਰ ਅਤੇ ਹੈਲੀਕਾਪਟਰ ਬੇਸ ਨਾਲ ਜੁੜੀਆਂ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਸੀ । ਇਸ ਦੌਰਾਨ ਅਮਰੀਕਾ ਨੇ ਮੱਧ ਪੂਰਬ ਵਿਚ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ । ਅਮਰੀਕੀ ਜਲ ਸੈਨਾ ਦਾ ਜਹਾਜ਼ੀ ਬੇੜਾ ਯੂ.ਐੱਸ.ਐੱਸ. ਥੀਓਡੋਰ ਰੂਜ਼ਵੈਲਟ ਵੀ ਖੇਤਰ ਵਿਚ ਪਹੁੰਚ ਗਿਆ ਹੈ । ਇਸ ਨਾਲ ਇਲਾਕੇ ਵਿਚ ਅਮਰੀਕੀ ਜਹਾਜ਼ੀ ਬੇੜਿਆਂ ਦੀ ਗਿਣਤੀ ਤਿੰਨ ਹੋ ਗਈ ਹੈ । ਅਮਰੀਕਾ ਈਰਾਨ ਖ਼ਿਲਾਫ਼ ਮੁੜ ਵੱਡੀ ਫੌਜੀ ਕਾਰਵਾਈ ਕਰਨ ਜਾਂ ਸਮੁੰਦਰੀ ਨਾਕਾਬੰਦੀ ਹੋਰ ਸਖ਼ਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ । ਈਰਾਨ ਦਾ ਕਹਿਣਾ ਹੈ ਕਿ ਉਸਦੇ ਹਮਲੇ ਅਮਰੀਕੀ ਕਾਰਵਾਈਆਂ ਦੇ ਜਵਾਬ ਵਿਚ ਕੀਤੇ ਗਏ ਹਨ । ਦੂਜੇ ਪਾਸੇ ਮਿਸਰ, ਕਤਰ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਬਹਿਰੀਨ ’ਤੇ ਹਮਲੇ ਦੀ ਨਿੰਦਾ ਕੀਤੀ ਹੈ । ਕਤਰ ਨੇ ਚਿਤਾਵਨੀ ਦਿੱਤੀ ਹੈ ਕਿ ਜੰਗ ਵਿਚ ਹੋਰ ਵਾਧਾ ਸ਼ਾਂਤੀ ਵਾਰਤਾ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ । ਇਸੇ ਦੌਰਾਨ ਹੋਰਮੁਜ਼ ਜਲਡਮਰੂ ਮੱਧ ਨੇੜੇ ਇੱਕ ਤੇਲ ਟੈਂਕਰ ’ਤੇ ਦੋ ਵਾਰ ਹਮਲਾ ਹੋਣ ਤੇ ਅੱਗ ਲੱਗਣ ਦੀ ਰਿਪੋਰਟ ਮਿਲੀ ਹੈ। ਯਮਨ ਦੇ ਤੱਟ ਨੇੜੇ ਇੱਕ ਮਾਲਵਾਹਕ ਜਹਾਜ਼ ’ਤੇ ਹਥਿਆਰਬੰਦ ਵਿਅਕਤੀਆਂ ਵਲੋਂ ਚੜ੍ਹਨ ਦੀ ਕੋਸ਼ਿਸ਼ ਵੀ ਨਾਕਾਮ ਰਹੀ । ਯਮਨ ਵਿਚ ਹੂਤੀ ਬਾਗੀਆਂ ਦਾ ਬਾਬ-ਅਲ-ਮੰਦਬ ਜਲਡਮਰੂ ਮੱਧ ’ਤੇ ਕੰਟਰੋਲ ਵੀ ਸਮੁੰਦਰੀ ਵਪਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਤਰ੍ਹਾਂ ਮੱਧ ਪੂਰਬ ਵਿਚ ਜੰਗ ਦਾ ਅਸਰ ਫੌਜੀ ਟਕਰਾਅ ਦੇ ਨਾਲ-ਨਾਲ ਵਿਸ਼ਵ ਵਪਾਰ ਅਤੇ ਤੇਲ ਸਪਲਾਈ ’ਤੇ ਵੀ ਪੈ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੇ ਰੁਜ਼ਗਾਰ ਤੇ ਭੱਤਿਆਂ ਵਿਚ ਸੁਧਾਰਾਂ ਦੀ ਸਿਫ਼ਾਰਸ਼ - ਐਲਨ ਮਿਲਬਰਨ ਅਗਲੀ ਖ਼ਬਰ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ 10 ਵੀਂ ਵਾਰ ਜਿੱਤਿਆ ਸੈਫ਼ ਖਿਤਾਬ
Ad Position 24