ਨੌਜਵਾਨਾਂ ਦੇ ਰੁਜ਼ਗਾਰ ਤੇ ਭੱਤਿਆਂ ਵਿਚ ਸੁਧਾਰਾਂ ਦੀ ਸਿਫ਼ਾਰਸ਼ - ਐਲਨ ਮਿਲਬਰਨ
ਗਲਾਸਗੋ, 17 ਨਵੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ਵਿਚ ਪੜ੍ਹਾਈ, ਰੁਜ਼ਗਾਰ ਜਾਂ ਸਿਖਲਾਈ ਤੋਂ ਬਾਹਰ ਰਹਿ ਰਹੇ ਲਗਭਗ ਦਸ ਲੱਖ ਨੌਜਵਾਨਾਂ ਦੀ ਮਦਦ ਲਈ ਯੂ. ਕੇ.
ਗਲਾਸਗੋ, 17 ਨਵੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ਵਿਚ ਪੜ੍ਹਾਈ, ਰੁਜ਼ਗਾਰ ਜਾਂ ਸਿਖਲਾਈ ਤੋਂ ਬਾਹਰ ਰਹਿ ਰਹੇ ਲਗਭਗ ਦਸ ਲੱਖ ਨੌਜਵਾਨਾਂ ਦੀ ਮਦਦ ਲਈ ਯੂ.ਕੇ. ਦੇ ਸਾਬਕਾ ਸਿਹਤ ਮੰਤਰੀ ਐਲਨ ਮਿਲਬਰਨ ਦੀ ਸੁਤੰਤਰ ਸਮੀਖਿਆ ਰਿਪੋਰਟ ਜਾਰੀ ਹੋਈ ਹੈ । ਇਸ ਵਿਚ 18 ਤੋਂ 24 ਸਾਲ ਦੇ ਨੌਜਵਾਨਾਂ ਨੂੰ ਕੰਮ, ਪੜ੍ਹਾਈ ਜਾਂ ਸਿਖਲਾਈ ਦੇ ਮੌਕਿਆਂ ਨਾਲ ਜੋੜਨ ਤੇ ਸਿਹਤ ਤੇ ਰੁਜ਼ਗਾਰ ਸਹਾਇਤਾ ਇਕੱਠੀ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ । ਰਿਪੋਰਟ ਵਿਚ ਨਵਾਂ ਨੌਜਵਾਨ ਭੱਤਾ ਤੇ ਅਪੰਗਤਾ ਨਾਲ ਜੁੜੀਆਂ ਲੋੜਾਂ ਲਈ ਵੱਖਰੀ ਸਹਾਇਤਾ ਪ੍ਰਣਾਲੀ ਸੁਝਾਈ ਗਈ ਹੈ । ਮਿਲਬਰਨ ਨੇ ਮੰਨਿਆ ਕਿ ਕੁਝ ਲੋਕਾਂ ਨੂੰ ਸ਼ੁਰੂ ਵਿਚ ਘੱਟ ਆਰਥਿਕ ਮਦਦ ਮਿਲ ਸਕਦੀ ਹੈ । ਇਹ ਹਾਲੇ ਸਿਫ਼ਾਰਸ਼ਾਂ ਹਨ ਅਤੇ ਮੌਜੂਦਾ ਭੱਤਿਆਂ ਦੇ ਨਿਯਮ ਆਪਣੇ ਆਪ ਨਹੀਂ ਬਦਲੇ । ਸਕਾਟਲੈਂਡ ਵਿਚ ਸਿੱਖਿਆ, ਸਿਹਤ ਤੇ ਹੁਨਰ ਸਿਖਲਾਈ ਸਕਾਟਿਸ਼ ਸਰਕਾਰ ਦੇ ਅਧੀਨ ਹਨ, ਜਦਕਿ ਯੂਨੀਵਰਸਲ ਕ੍ਰੈਡਿਟ ਬਰਤਾਨਵੀ ਸਰਕਾਰ ਦੇ ਅਧੀਨ ਹੈ । ਇਸ ਲਈ ਸਾਰੀਆਂ ਤਜਵੀਜ਼ਾਂ ਸਕਾਟਲੈਂਡ ਵਿਚ ਇੱਕੋ ਢੰਗ ਨਾਲ ਲਾਗੂ ਨਹੀਂ ਹੋਣਗੀਆਂ । ਪਹਿਲੇ ਮੰਤਰੀ ਜੌਨ ਸਵਿਨੀ ਨੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਸੁਧਾਰਾਂ ਕਾਰਨ ਸਕਾਟਲੈਂਡ ਦੇ ਬਜਟ ਵਿਚ ਕਟੌਤੀ ਅਸਵੀਕਾਰਯੋਗ ਹੋਵੇਗੀ ।