ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟੀਆਂ
ਗੜ੍ਹਸ਼ੰਕਰ, 10 ਨਵੰਬਰ (ਧਾਲੀਵਾਲ)-ਸ਼ਹਿਰ ਦੇ ਬੀਰਮਪੁਰ ਰੋਡ ’ਤੇ ਦੁਪਹਿਰ ਸਮੇਂ ਮੋਟਰਸਾਈਕਲ ਸਵਾਰਾਂ ਵਲੋਂ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟਕੇ ਫਰਾਰ ਹੋਣ ਦੀ ਖ਼ਬਰ ਹੈ। ਇਹ ਘਟਨਾ ਦੁਪਹਿਰ 2.
ਗੜ੍ਹਸ਼ੰਕਰ, 10 ਨਵੰਬਰ (ਧਾਲੀਵਾਲ)-ਸ਼ਹਿਰ ਦੇ ਬੀਰਮਪੁਰ ਰੋਡ ’ਤੇ ਦੁਪਹਿਰ ਸਮੇਂ ਮੋਟਰਸਾਈਕਲ ਸਵਾਰਾਂ ਵਲੋਂ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟਕੇ ਫਰਾਰ ਹੋਣ ਦੀ ਖ਼ਬਰ ਹੈ। ਇਹ ਘਟਨਾ ਦੁਪਹਿਰ 2.15 ਕੁ ਵਜੇ ਦੀ ਹੈ ਜਦੋਂ ਬੀਰਮਪੁਰ ਰੋਡ ਤੋਂ ਮੁੜਦੀ ਇਕ ਗਲੀ ਵਿਚ ਜਾ ਰਹੀ ਬਜ਼ੁਰਗ ਔਰਤ ਦੀਆਂ ਗੜ੍ਹਸ਼ੰਕਰ ਸਾਈਡ ਤੋਂ ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਵਲੋਂ ਇਕਦਮ ਵਾਲੀਆਂ ਝਪਟ ਲਈਆਂ ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਬਜ਼ੁਰਗ ਔਰਤ ਵਲੋਂ ਆਪਣੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ। ਪਤਾ ਲੱਗਣ ’ਤੇ ਪੁਲਿਸ ਵਲੋਂ ਮੌਕੇ ’ਤੇ ਪਹੁੰਚਕੇ ਬਜ਼ੁਰਗ ਔਰਤ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਦੌਰਾਨ ਕਾਮਰੇਡ ਕੁਲਵਿੰਦਰ ਸੰਘਾ ਨੇ ਕਿਹਾ ਕਿ ਇਹ ਕੁਝ ਹੀ ਦਿਨਾਂ ਵਿਚ ਵਾਪਰੀ ਦੂਜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੁਲਿਸ ਦੇ ਮੁਕਾਬਲੇ ਲੁਟੇਰੇ ਜ਼ਿਆਦਾ ਚੁਸਤ ਚੱਲ ਰਹੇ ਹਨ।