ਹੈਗਸੈਥ ਖ਼ਿਲਾਫ਼ ਮਹਾਂਦੋਸ਼ ਮਤੇ ਲਈ ਥਾਮਸ ਮੈਸੀ ਨੂੰ ਮਿਲਿਆ ਜੈਫ਼ਰੀਜ਼ ਦਾ ਸਾਥ
ਨਿਊਯਾਰਕ, 9 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੈਥ ਖ਼ਿਲਾਫ਼ ਮਹਾਦੋਸ਼ ਮਤਾ ਲਿਆਉਣ ਦੀ ਰਿਪਬਲਿਕਨ ਮੈਂਬਰ ਥਾਮਸ ਮੈਸੀ ਦੀ ਕੋਸ਼ਿਸ਼ ਨੂੰ ਡੈਮੋਕ੍ਰੈਟਿਕ ਆਗੂ ਹਕੀਮ ਜੈਫ਼ਰੀਜ਼ ਦਾ ਸਾਥ ਮਿਲ ਗਿਆ ਹੈ। ਪ੍ਰਤੀਨਿਧੀ ਸਭਾ ’ਚ ਡੈਮੋਕ੍ਰੈਟਿਕ ਧਿਰ ਦੀ ਅਗਵਾਈ ਕਰਦੇ ਜੈਫ਼ਰੀਜ਼ ਨੇ ਕਿਹਾ ਕਿ ਮਤਾ ਵੋਟ ਲਈ ਆਇਆ ਤਾਂ ਉਹ ਇਸ ਦੇ ਹੱਕ ’ਚ ਵੋਟ ਪਾਉਣਗੇ।
ਨਿਊਯਾਰਕ, 9 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੈਥ ਖ਼ਿਲਾਫ਼ ਮਹਾਦੋਸ਼ ਮਤਾ ਲਿਆਉਣ ਦੀ ਰਿਪਬਲਿਕਨ ਮੈਂਬਰ ਥਾਮਸ ਮੈਸੀ ਦੀ ਕੋਸ਼ਿਸ਼ ਨੂੰ ਡੈਮੋਕ੍ਰੈਟਿਕ ਆਗੂ ਹਕੀਮ ਜੈਫ਼ਰੀਜ਼ ਦਾ ਸਾਥ ਮਿਲ ਗਿਆ ਹੈ। ਪ੍ਰਤੀਨਿਧੀ ਸਭਾ ’ਚ ਡੈਮੋਕ੍ਰੈਟਿਕ ਧਿਰ ਦੀ ਅਗਵਾਈ ਕਰਦੇ ਜੈਫ਼ਰੀਜ਼ ਨੇ ਕਿਹਾ ਕਿ ਮਤਾ ਵੋਟ ਲਈ ਆਇਆ ਤਾਂ ਉਹ ਇਸ ਦੇ ਹੱਕ ’ਚ ਵੋਟ ਪਾਉਣਗੇ। ਜੈਫ਼ਰੀਜ਼ ਨੇ ਦੋਸ਼ ਲਾਇਆ ਕਿ ਹੈਗਸੈਥ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਇਰਾਨ ਨਾਲ ਜੰਗ ਛੇੜ ਕੇ ਅਮਰੀਕਾ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਇਆ। ਉਨ੍ਹਾਂ ਕਿਹਾ ਕਿ ਇਸ ਜੰਗ ਦਾ ਬੋਝ ਵਧਦੀਆਂ ਕੀਮਤਾਂ ਦੇ ਰੂਪ ਵਿਚ ਆਮ ਲੋਕਾਂ ’ਤੇ ਪਿਆ ਹੈ। ਮਤੇ ਬਾਰੇ ਡੈਮੋਕ੍ਰੈਟਿਕ ਮੈਂਬਰ ਇਸ ਹਫ਼ਤੇ ਆਪਸ ਵਿਚ ਗੱਲਬਾਤ ਕਰਨਗੇ। ਮੈਸੀ ਪਹਿਲਾਂ ਵੀ ਇਹ ਮਤਾ ਲਿਆ ਚੁੱਕੇ ਹਨ। ਉਸ ਵੇਲੇ ਰਿਪਬਲਿਕਨ ਆਗੂਆਂ ਨੇ ਤੈਅ ਵੋਟਾਂ ਰੱਦ ਕਰ ਦਿੱਤੀਆਂ ਸਨ, ਜਿਸ ਕਾਰਨ ਮਤੇ ’ਤੇ ਵੋਟ ਚੋਣਾਂ ਤੋਂ ਬਾਅਦ ਤੱਕ ਟਲ ਗਈ ਸੀ। ਹੁਣ ਇਸੇ ਹਫ਼ਤੇ ਮਤਾ ਮੁੜ ਪੇਸ਼ ਹੋਣ ਅਤੇ ਉਸ ’ਤੇ ਵੋਟ ਪੈਣ ਦੀ ਉਮੀਦ ਹੈ। ਹੈਗਸੈਥ ਨੇ ਇਸ ਕੋਸ਼ਿਸ਼ ਨੂੰ ਨਿੱਜੀ ਸਿਆਸੀ ਹਮਲਾ ਦੱਸਿਆ ਹੈ। ਉਧਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਹੈਗਸੈਥ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ।