08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਕੈਲੀਫੋਰਨੀਆ ’ ਚ ਹੰਸ ਰਾਜ ਹੰਸ ਨੇ ਸਰੋਤਿਆਂ ਨੂੰ ਲਾਇਆ ਝੂਮਣ ਸੰਗੀਤਕ ਮਹਿਫਲਾਂ ਯਾਦਗਾਰੀ ਬਣੀਆਂ

ਸਾਨ ਫਰਾਂਸਿਸਕੋ, 9 ਨਵੰਬਰ (ਐਸ. ਅਸ਼ੋਕ ਭੌਰਾ)-ਪੰਜਾਬ ਦੇ ਰਾਜ ਗਾਇਕ ਤੇ ਪਦਮ ਸ੍ਰੀ ਹੰਸ ਰਾਜ ਹੰਸ ਨੇ ਸਿਆਸੀ ਖੇਤਰ ਵਿਚ ਕਰੀਬ ਇਕ ਦਹਾਕਾ ਸਰਗਰਮ ਰਹਿਣ ਤੋਂ ਬਾਅਦ ਇਕ ਵਾਰ ਫਿਰ ਆਪਣੇ ਅਸਲ ਪਿੜ ਯਾਨੀ ਪੰਜਾਬੀ ਗਾਇਕੀ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 10-11-2026
ਸਾਨ ਫਰਾਂਸਿਸਕੋ, 9 ਨਵੰਬਰ (ਐਸ. ਅਸ਼ੋਕ ਭੌਰਾ)-ਪੰਜਾਬ ਦੇ ਰਾਜ ਗਾਇਕ ਤੇ ਪਦਮ ਸ੍ਰੀ ਹੰਸ ਰਾਜ ਹੰਸ ਨੇ ਸਿਆਸੀ ਖੇਤਰ ਵਿਚ ਕਰੀਬ ਇਕ ਦਹਾਕਾ ਸਰਗਰਮ ਰਹਿਣ ਤੋਂ ਬਾਅਦ ਇਕ ਵਾਰ ਫਿਰ ਆਪਣੇ ਅਸਲ ਪਿੜ ਯਾਨੀ ਪੰਜਾਬੀ ਗਾਇਕੀ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ। ਉਨ੍ਹਾਂ ਦੀ ਹਾਲੀਆ ਵਿਦੇਸ਼ੀ ਸੰਗੀਤਕ ਫੇਰੀ ਦੌਰਾਨ ਜਿਸ ਤਰ੍ਹਾਂ ਪੰਜਾਬੀ ਗਾਇਕੀ ਦੇ ਉਹ ਰਵਾਇਤੀ, ਸੂਫ਼ੀਆਨਾ ਤੇ ਸਾਹਿਤਕ ਰੰਗ ਦੇਖਣ ਨੂੰ ਮਿਲੇ, ਜਿਨ੍ਹਾਂ ਦੀ ਸਰੋਤੇ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ, ਉਸ ਨੇ ਤਿੰਨ-ਚਾਰ ਦਹਾਕੇ ਪਹਿਲਾਂ ਵਾਲੇ ਹੰਸ ਰਾਜ ਹੰਸ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਹੰਸ ਰਾਜ ਹੰਸ ਨੇ ਹਾਲ ਹੀ ਵਿਚ ਕੈਨੇਡਾ ਦੇ ਕਈ ਸ਼ਹਿਰਾਂ ਤੋਂ ਇਲਾਵਾ ਅਮਰੀਕਾ ਦੇ ਸ਼ਿਕਾਗੋ, ਮਿਸ਼ੀਗਨ, ਨਿਊਯਾਰਕ, ਸੈਕਰਾਮੈਂਟੋ ਅਤੇ ਫਰਿਜ਼ਨੋ ਵਿਖੇ ਪੰਜਾਬੀ ਸਰੋਤਿਆਂ ਨਾਲ ਰੂਬਰੂ ਹੋ ਕੇ ਸੰਗੀਤਕ ਮਹਿਫ਼ਲਾਂ ਸਜਾਈਆਂ। ਇਨ੍ਹਾਂ ਮਹਿਫ਼ਲਾਂ ਵਿਚ ਉਨ੍ਹਾਂ ਨੇ ਆਪਣੀ ਗਾਇਕੀ ਦੇ ਵੱਖ-ਵੱਖ ਰੰਗਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਖ਼ਾਸ ਗੱਲ ਇਹ ਰਹੀ ਕਿ ਉਨ੍ਹਾਂ ਦੀ ਗਾਇਕੀ ਵਿਚ ਸੂਫ਼ੀ ਕਲਾਮ, ਪੰਜਾਬੀ ਸਾਹਿਤ ਅਤੇ ਲੋਕ ਰੰਗਾਂ ਦਾ ਸੁਮੇਲ ਮੁੜ ਪੂਰੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਇਆ। ਇਨ੍ਹਾਂ ਸੰਗੀਤਕ ਸ਼ਾਮਾਂ ਦੌਰਾਨ ਹੰਸ ਰਾਜ ਹੰਸ ਨੇ ਬਾਬਾ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਸੁਰਜੀਤ ਪਾਤਰ ਤੱਕ ਦੀਆਂ ਸਾਹਿਤਕ ਰਚਨਾਵਾਂ ਤੇ ਪੰਜਾਬੀ ਗਾਇਕੀ ਦੇ ਆਪਣੇ ਮਕਬੂਲ ਅੰਦਾਜ਼ ਨਾਲ ਮਹਿਫ਼ਲਾਂ ਨੂੰ ਚਾਰ ਚੰਨ ਲਾਏ। ਇਸ ਦੇ ਨਾਲ ਹੀ ‘ਅੱਜ ਕੱਲ੍ਹ ਸੁਣਿਆ ਫਤੂਰ ਵਿਚ ਰਹਿੰਦੇ ਹੋ’, ‘ਕਿੱਥੇ ਕੱਟੇਂਗਾ ਰਤਾ ਵੇ ਟੁੱਟਿਆ ਤਾਰਿਆ’ ਤੇ ‘ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ’ ਵਰਗੇ ਗੀਤਾਂ ਨੇ ਸੈਕਰਾਮੈਂਟੋ ਤੇ ਫਰਿਜ਼ਨੋ ਵਿਚ ਬੈਠੇ ਪੰਜਾਬੀਆਂ ਨੂੰ ਝੂਮਣ ਅਤੇ ਨੱਚਣ ਲਈ ਮਜਬੂਰ ਕਰ ਦਿੱਤਾ। ਇਨ੍ਹਾਂ ਮਹਿਫ਼ਲਾਂ ਦੀ ਖ਼ਾਸੀਅਤ ਇਹ ਵੀ ਰਹੀ ਕਿ ਪੰਜਾਬੀ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਨਾ ਸਿਰਫ਼ ਹੰਸ ਰਾਜ ਹੰਸ ਦੀ ਗਾਇਕੀ ਦਾ ਆਨੰਦ ਮਾਣਿਆ, ਸਗੋਂ ਪੰਜਾਬੀ ਸੱਭਿਆਚਾਰ ਅਤੇ ਸੰਗੀਤ ਨਾਲ ਆਪਣੀ ਸਾਂਝ ਨੂੰ ਵੀ ਤਾਜ਼ਾ ਕੀਤਾ। ਇਹ ਸ਼ੋਅ ਪ੍ਰਮੋਟਰਾਂ ਬਲਵਿੰਦਰ ਸਿੰਘ ਬਾਜਵਾ, ਜੱਸੀ ਬੰਗਾ, ਤੇਜਾ ਵਿਰਕ, ਸੋਨੂੰ ਚੱਠਾ ਅਤੇ ਅਤੁਲ ਕਪੂਰ ਵੱਲੋਂ ਕਰਵਾਏ ਗਏ। ਪੰਜਾਬੀ ਭਾਈਚਾਰੇ ਵਲੋਂ ਮਿਲੇ ਭਰਵੇਂ ਹੁੰਗਾਰੇ ਨੇ ਇਨ੍ਹਾਂ ਸੰਗੀਤਕ ਪ੍ਰੋਗਰਾਮਾਂ ਨੂੰ ਯਾਦਗਾਰੀ ਬਣਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਹੈਗਸੈਥ ਖ਼ਿਲਾਫ਼ ਮਹਾਂਦੋਸ਼ ਮਤੇ ਲਈ ਥਾਮਸ ਮੈਸੀ ਨੂੰ ਮਿਲਿਆ ਜੈਫ਼ਰੀਜ਼ ਦਾ ਸਾਥ ਅਗਲੀ ਖ਼ਬਰ ਲੰਡਨ ’ ਚ ‘ ਰਿਮੈਂਬਰੈਂਸ ਸੰਡੇ’ ਮੌਕੇ ਕਿੰਗ ਚਾਰਲਸ ਸਮੇਤ 9 ਸਾਬਕਾ ਪ੍ਰਧਾਨ ਮੰਤਰੀਆਂ ਵਲੋਂ ਸ਼ਹੀਦ ਫੌਜੀਆਂ ਨੂੰ ਸ਼ਰਧਾਂ...
Ad Position 24