ਕੈਲਗਰੀ ’ਚ ਬੰਦੀ ਛੋੜ ਦਿਵਸ ਮਨਾਇਆ
ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਸਿੱਖ ਜਗਤ ਨੂੰ ਦਿੱਤੀ ਵਧਾਈ
ਕੈਲਗਰੀ, 9 ਨਵੰਬਰ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਬੰਦੀ ਛੋੜ ਦਿਵਸ ਤੇ ਦਿਵਾਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ| ਸਵੇਰ ਤੋਂ ਹੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਲੱਗ ਪਈ। ਨਿੱਤਨੇਮ ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ| ਸਵੇਰ ਦੇ ਦੀਵਾਨਾਂ ਦੀ ਸ਼ੁਰੂਆਤ ਆਸਾ ਦੀ ਵਾਰ ਦੇ ਕੀਰਤਨ ਨਾਲ ਕੈਲਗਰੀ ਯੂਥ ਦੇ ਬੱਚਿਆ ਵਲੋਂ ਕੀਤੀ ਗਈ| ਸਾਰਾ ਦਿਨ ਸਜਾਏ ਦੀਵਾਨ ਵਿਚ ਸੁਖਵਿੰਦਰ ਸਿੰਘ, ਭਾਈ ਸੁਖਦੀਪ ਸਿੰਘ, ਗਿਆਨੀ ਬਲਬੀਰ ਸਿੰਘ, ਭਾਈ ਜੋਗਾ ਸਿੰਘ ਕਵੀਸ਼ਰ, ਭਾਈ ਸਤਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਵਿਕਰਮਜੀਤ ਸਿੰਘ ਤੇ ਸ਼ਾਮ ਦੇ ਦੀਵਾਨਾਂ ਸਮੇਂ ਸਮੂਹ ਕੀਰਤਨੀ ਜਥਿਆ ਵਲੋਂ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ ਗਿਆ| ਇਸ ਸਮੇਂ ਭਾਈ ਦਲਜੀਤ ਸਿੰਘ ਢਿੱਲੋਂ ਧੀਰੋਵਾਲ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਗਰੇਵਾਲ ਹੁਰਾਂ ਸੰਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਲੋੜ ਹੈ ਦੀਵਾਲੀ ਤੇ ਦੀਵੇ ਜਗਾਉਣ ਸਮੇਂ ਆਪਣੇ ਮਨ ਅੰਦਰ ਦਾ ਦੀਵਾ ਵੀ ਜਗਾਉਣ ਦੀ ਤਾਂ ਜੋ ਗੁਰੂ ਸਾਹਿਬ ਵਲੋਂ ਦੱਸੇ ਹੋਏ ਪੂਰਨਿਆ ’ਤੇ ਚੱਲ ਸਕੀਏ| ਅਲਬਰਟਾ ਦੀ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿੱਥ ਵਲੋਂ ਵੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਸਿੱਖ ਜਗਤ ਨੂੰ ਵਧਾਈ ਦਿੱਤੀ।
ਗ
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਬੰਦੀ ਛੋੜ ਦਿਵਸ ਮੌਕੇ ਭਾਈ ਜੋਗਿੰਦਰ ਸਿੰਘ ਰਿਆੜ ਕੀਰਤਨ ਕਰਦੇ ਹੋਏ| ਤਸਵੀਰ-ਜਸਜੀਤ ਸਿੰਘ ਧਾਮੀ
10-11-2026
ਕੈਲਗਰੀ, 9 ਨਵੰਬਰ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਬੰਦੀ ਛੋੜ ਦਿਵਸ ਤੇ ਦਿਵਾਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ| ਸਵੇਰ ਤੋਂ ਹੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਲੱਗ ਪਈ। ਨਿੱਤਨੇਮ ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ| ਸਵੇਰ ਦੇ ਦੀਵਾਨਾਂ ਦੀ ਸ਼ੁਰੂਆਤ ਆਸਾ ਦੀ ਵਾਰ ਦੇ ਕੀਰਤਨ ਨਾਲ ਕੈਲਗਰੀ ਯੂਥ ਦੇ ਬੱਚਿਆ ਵਲੋਂ ਕੀਤੀ ਗਈ| ਸਾਰਾ ਦਿਨ ਸਜਾਏ ਦੀਵਾਨ ਵਿਚ ਸੁਖਵਿੰਦਰ ਸਿੰਘ, ਭਾਈ ਸੁਖਦੀਪ ਸਿੰਘ, ਗਿਆਨੀ ਬਲਬੀਰ ਸਿੰਘ, ਭਾਈ ਜੋਗਾ ਸਿੰਘ ਕਵੀਸ਼ਰ, ਭਾਈ ਸਤਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਵਿਕਰਮਜੀਤ ਸਿੰਘ ਤੇ ਸ਼ਾਮ ਦੇ ਦੀਵਾਨਾਂ ਸਮੇਂ ਸਮੂਹ ਕੀਰਤਨੀ ਜਥਿਆ ਵਲੋਂ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ ਗਿਆ| ਇਸ ਸਮੇਂ ਭਾਈ ਦਲਜੀਤ ਸਿੰਘ ਢਿੱਲੋਂ ਧੀਰੋਵਾਲ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਗਰੇਵਾਲ ਹੁਰਾਂ ਸੰਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਲੋੜ ਹੈ ਦੀਵਾਲੀ ਤੇ ਦੀਵੇ ਜਗਾਉਣ ਸਮੇਂ ਆਪਣੇ ਮਨ ਅੰਦਰ ਦਾ ਦੀਵਾ ਵੀ ਜਗਾਉਣ ਦੀ ਤਾਂ ਜੋ ਗੁਰੂ ਸਾਹਿਬ ਵਲੋਂ ਦੱਸੇ ਹੋਏ ਪੂਰਨਿਆ ’ਤੇ ਚੱਲ ਸਕੀਏ| ਅਲਬਰਟਾ ਦੀ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿੱਥ ਵਲੋਂ ਵੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਸਿੱਖ ਜਗਤ ਨੂੰ ਵਧਾਈ ਦਿੱਤੀ। ਸਾਰਾ ਦਿਨ ਚੱਲੇ ਦੀਵਾਨਾਂ ਸਮੇਂ ਸਟੇਜ ਸਕੱਤਰ ਦੀ ਸੇਵਾ ਭਾਈ ਦਲਜੀਤ ਸਿੰਘ ਢਿੱਲੋ ਧੀਰੋਵਾਲ ਅਤੇ ਭਾਈ ਅਰਵਿੰਦਰ ਸਿੰਘ ਖਾਲਸਾ ਹੁਰਾਂ ਨਿਭਾਈ| ਇਸੇ ਤਰ੍ਹਾਂ ਕੈਲਗਰੀ ਦੇ ਹੋਰ ਗੁਰੂ ਘਰਾਂ ਵਿਚ ਵੀ ਦਿਵਾਲੀ ਅਤੇ ਬੰਦੀਛੋੜ ਦਿਵਸ ਮਨਾਇਆ ਗਿਆ| ਕੈਲਗਰੀ ਨਗਰ ਕੌਸਲ ਵਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਇਸ ਵਾਰ ਕੈਲਗਰੀ ਸ਼ਹਿਰ ਵਿਚ ਪਟਾਕੇ ਤੇ ਆਤਿਸ਼ਬਾਜੀ ਨਹੀ ਕੀਤੀ ਗਈ ਅਤੇ ਇਸ ਦੀ ਉਲੰਘਣਾ ਕਰਨ ’ਤੇ ਭਾਰੀ ਜੁਰਮਾਨੇ ਤੈਅ ਕੀਤੇ ਗਏ।