02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬਰਤਾਨਵੀਂ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਵੱਲੋਂ ਸੰਸਦ ’ ਚ ਨਵੇਂ ਇੰਮੀਗ੍ਰੇਸ਼ਨ ਨਿਯਮਾਂ ਦਾ ਐਲਾਨ

ਮਈ 2025 ਤੋਂ ਪਹਿਲਾਂ ਬਰਤਾਨੀਆ ਆਏ ਕੇਅਰ ਵਰਕਰਾਂ ਨੂੰ 5 ਸਾਲਾਂ ਬਾਅਦ ਮਿਲ ਸਕੇਗਾ ਪੱਕੇ ਤੌਰ ’ਤੇ ਰਹਿਣ ਦਾ ਹੱਕ ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਅੱਜ ਬਰਤਾਨੀਆ ਦੀ ਸੰਸਦ ਵਿਚ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਦੇਣ ਸਬੰਧੀ ਆਪਣੀਆਂ ਵਿਵਾਦਤ ਤਜਵੀਜ਼ਾਂ ਵਿਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਤਹਿਤ ਬਰਤਾਨੀਆ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਯੋਗ ਪ੍ਰਵਾਸੀ ਸਾਂਭ ਸੰਭਾਲ ਕਾਮਿਆਂ (ਕੇਅਰ ਵਰਕਰਾਂ) ਨੂੰ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ 15 ਸਾਲ ਉਡੀਕਣ ਦੀ ਹੁਣ ਲੋੜ ਨਹੀਂ ਹੋਵੇਗੀ।

Ad Position 21
No active advertisement
ਅਜੀਤ ਡੈਸਕ 03-11-2026
ਮਈ 2025 ਤੋਂ ਪਹਿਲਾਂ ਬਰਤਾਨੀਆ ਆਏ ਕੇਅਰ ਵਰਕਰਾਂ ਨੂੰ 5 ਸਾਲਾਂ ਬਾਅਦ ਮਿਲ ਸਕੇਗਾ ਪੱਕੇ ਤੌਰ ’ਤੇ ਰਹਿਣ ਦਾ ਹੱਕ ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਅੱਜ ਬਰਤਾਨੀਆ ਦੀ ਸੰਸਦ ਵਿਚ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਦੇਣ ਸਬੰਧੀ ਆਪਣੀਆਂ ਵਿਵਾਦਤ ਤਜਵੀਜ਼ਾਂ ਵਿਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਤਹਿਤ ਬਰਤਾਨੀਆ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਯੋਗ ਪ੍ਰਵਾਸੀ ਸਾਂਭ ਸੰਭਾਲ ਕਾਮਿਆਂ (ਕੇਅਰ ਵਰਕਰਾਂ) ਨੂੰ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ 15 ਸਾਲ ਉਡੀਕਣ ਦੀ ਹੁਣ ਲੋੜ ਨਹੀਂ ਹੋਵੇਗੀ। ਗ੍ਰਹਿ ਮੰਤਰੀ ਵਲੋਂ ਅੱਜ ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਦਿੱਤੇ ਬਿਆਨ ਅਨੁਸਾਰ ਜਿਹੜੇ ਕੇਅਰ ਵਰਕਰ ਮਈ 2025 ਤੋਂ ਪਹਿਲਾਂ ਬਰਤਾਨੀਆ ਆਏ ਸਨ ਤੇ ਘੱਟੋ-ਘੱਟ 25,000 ਪੌਂਡ ਸਾਲਾਨਾ ਕਮਾਈ ਸਮੇਤ ਹੋਰ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਪੰਜ ਸਾਲਾਂ ਬਾਅਦ ਪੱਕੇ ਹੋਣ ਲਈ ਅਰਜ਼ੀ ਦੇ ਸਕਣਗੇ। ਇਸ ਤੋਂ ਇਲਾਵਾ ਸਰਕਾਰ ਨੇ ਘੱਟ ਆਮਦਨ ਵਾਲੇ ਹੋਰ ਪ੍ਰਵਾਸੀ ਕਾਮਿਆਂ ਲਈ ਪੱਕੀ ਰਿਹਾਇਸ਼ ਦੀ ਉਡੀਕ 15 ਸਾਲ ਕਰਨ ਦੀ ਤਜਵੀਜ਼ ਵੀ ਵਾਪਸ ਲੈ ਲਈ ਹੈ। ਇਨ੍ਹਾਂ ਲਈ ਆਮ ਯੋਗਤਾ ਮਿਆਦ ਵਿਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਸੰਸਦ ਵਿਚ ਪੇਸ਼ ਕੀਤੀਆਂ ਨਵੀਆਂ ਤਜਵੀਜ਼ਾਂ ਅਨੁਸਾਰ 125,141 ਪੌਂਡ ਤੋਂ ਵੱਧ ਸਾਲਾਨਾ ਤਨਖ਼ਾਹ ਵਾਲੇ ਵੱਧ ਹੁਨਰ ਵਾਲੇ ਵੀਜ਼ਾ ਧਾਰਕਾਂ ਨੂੰ 3 ਸਾਲ ਬਾਅਦ, 50,271 ਪੌਂਡ ਤੋਂ ਵੱਧ ਤਨਖ਼ਾਹ ਵਾਲੇ ਉੱਚ ਟੈਕਸ ਦਰ ਅਦਾ ਕਰਨ ਵਾਲੇ ਡਾਕਟਰ, ਨਰਸਾਂ, ਅਧਿਆਪਕ ਅਤੇ ਕੁਝ ਸੁਰੱਖਿਅਤ ਤੇ ਕਾਨੂੰਨੀ ਰਸਤਿਆਂ ਰਾਹੀਂ ਆਏ ਸ਼ਰਨਾਰਥੀਆਂ ਨੂੰ 5 ਸਾਲ ਬਾਅਦ, ਜ਼ਿਆਦਾਤਰ ਹੋਰ ਕਾਨੂੰਨੀ ਪ੍ਰਵਾਸੀ ਅਤੇ ਕੰਮ ਜਾਂ ਪੜ੍ਹਾਈ ਵਿਚ ਸ਼ਾਮਲ ਹੋਣ ਵਾਲੇ ਕੁਝ ਸ਼ਰਨਾਰਥੀ ਨੂੰ 10 ਸਾਲ ਬਾਅਦ ਅਤੇ ਸਰਕਾਰੀ ਭੱਤੇ ਲੈਣ ਵਾਲੇ ਜਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪ੍ਰਵਾਸੀ ਜਾਂ ਗੈਰ-ਨਿਯਮਤ ਰਸਤੇ ਆਏ ਸ਼ਰਨਾਰਥੀ ਜੋ ਕੰਮ ਜਾਂ ਪੜ੍ਹਾਈ ਸ਼ੁਰੂ ਕਰਦੇ ਹਨ 20 ਸਾਲ ਬਾਅਦ ਤੇ ਛੋਟੀਆਂ ਕਿਸ਼ਤੀਆਂ ਰਾਹੀਂ ਗੈਰ-ਨਿਯਮਤ ਢੰਗ ਨਾਲ ਆਉਣ ਵਾਲੇ ਉਹ ਸ਼ਰਨਾਰਥੀ ਜੋ ਕੰਮ ਜਾਂ ਪੜ੍ਹਾਈ ਵਿਚ ਸ਼ਾਮਲ ਨਹੀਂ ਹੁੰਦੇ, ਉਹਨਾਂ ਨੂੰ ਘੱਟੋ ਘੱਟ ਪੱਕੇ ਹੋਣ ਲਈ 30 ਸਾਲ ਤੱਕ ਇੰਤਜ਼ਾਰ ਕਰਨਾ ਹੋਵੇਗਾ। ਕੰਜ਼ਰਵੇਟਿਵ ਪਾਰਟੀ ਨੇ ਸਰਕਾਰ ਵਲੋਂ ਕੁਝ ਸ਼ਰਤਾਂ ਨਰਮ ਕਰਨ ਦੀ ਆਲੋਚਨਾ ਕੀਤੀ ਹੈ। ਕਿਉਂਕਿ ਸ਼ਬਾਨਾ ਮਹਿਮੂਦ ਨੇ ਪਹਿਲਾਂ ਪ੍ਰਵਾਸੀ ਕਾਮਿਆਂ ਲਈ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੀ ਆਮ ਮਿਆਦ ਪੰਜ ਸਾਲ ਤੋਂ ਵਧਾ ਕੇ 10 ਸਾਲ ਕਰਨ ਅਤੇ ਕੁਝ ਘੱਟ ਤਨਖ਼ਾਹ ਵਾਲੇ ਕਾਮਿਆਂ ਲਈ ਇਸ ਨੂੰ 15 ਸਾਲ ਤੱਕ ਵਧਾਉਣ ਦੀ ਤਜਵੀਜ਼ ਪੇਸ਼ ਕੀਤੀ ਸੀ। ਜਿਸ ਦਾ ਪਾਰਟੀ ਦੇ ਅੰਦਰੋ ਅਤੇ ਟਰੇਡ ਯੂਨੀਅਨਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਨਵੀਂ ਇੰਮੀਗ੍ਰੇਸ਼ਨ ਨੀਤੀ ਦਾ ਸਮਰਥਨ ਕਰਦਿਆਂ ਦੇਸ਼ ਅਤੇ ਲੋਕਾਂ ਲਈ ਉਚਿੱਤ ਕਰਾਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਹੁਨਰਮੰਦ ਪ੍ਰਵਾਸੀ ਬਰਤਾਨੀਆ ਦੇ ਸਰਕਾਰੀ ਖ਼ਜ਼ਾਨੇ ’ ਚ 115 ਅਰਬ ਪੌਂਡ ਦਾ ਯੋਗਦਾਨ ਪਾ ਸਕਦੇ ਹਨ - ਰਿਪੋਰਟ ਅਗਲੀ ਖ਼ਬਰ ਗੁਰਦੁਆਰਾ ਭੰਬਰਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਬਿਕਰਮ ਸਿੰਘ ਮਜੀਠੀਆ ਹੋਏ ਨਤਮਸਤਕ
Ad Position 24