02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਸੁਖਜੀਤ ਯਾਦਗਾਰੀ ਦੂਜਾ ਕਹਾਣੀ ਸਮਾਰੋਹ ਤੇ ਪੁਸਤਕ ਲੋਕ ਅਰਪਣ ਸਮਾਗਮ 14 ਨੂੰ

ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿਚ ਦੂਜਾ ਕਹਾਣੀ ਸਮਾਰੋਹ ਅਤੇ ਪੁਸਤਕ ਲੋਕ ਅਰਪਣ ਦਾ ਸਮਾਗਮ ਕਰਵਾਇਆ ਜਾਵੇਗਾ । ਜੋ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਬਰਮਿੰਘਮ ਵਿਚ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿਖੇ ਆਉਣ ਵਾਲੀ 14 ਨਵੰਬਰ 2026 ਦਿਨ ਸ਼ਨਿਚਰਵਾਰ ਨੂੰ ਉਲੀਕਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 03-11-2026
ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿਚ ਦੂਜਾ ਕਹਾਣੀ ਸਮਾਰੋਹ ਅਤੇ ਪੁਸਤਕ ਲੋਕ ਅਰਪਣ ਦਾ ਸਮਾਗਮ ਕਰਵਾਇਆ ਜਾਵੇਗਾ । ਜੋ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਬਰਮਿੰਘਮ ਵਿਚ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿਖੇ ਆਉਣ ਵਾਲੀ 14 ਨਵੰਬਰ 2026 ਦਿਨ ਸ਼ਨਿਚਰਵਾਰ ਨੂੰ ਉਲੀਕਿਆ ਗਿਆ ਹੈ। ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਖਾਸ ਤੌਰ ’ਤੇ ਸ਼ਾਮਲ ਹੋਣਗੇ। ਇਸ ਸਮਾਗਮ ਵਿਚ ਬਰਤਾਨੀਆ ਦੇ ਉੱਘੇ ਨਾਵਲਕਾਰ ਜਸਵਿੰਦਰ ਰੱਤੀਆਂ ਦਾ ਕਹਾਣੀ ਸੰਗ੍ਰਹਿ ‘ਲੱਕੜ ਦੇ ਸਿਰ’ ਤੇ ਬਰਤਾਨਵੀ ਜੰਮਪਲ ਪੰਜਾਬੀ ਲੇਖਕ ਰੂਪ ਢਿੱਲੋਂ ਦਾ ਕਹਾਣੀ ਸੰਗ੍ਰਹਿ ‘ਖ਼ਤ’ ਲੋਕ ਅਰਪਣ ਕੀਤੇ ਜਾਣਗੇ। ਜਿਹਨਾਂ ਬਾਰੇ ਬਲਵਿੰਦਰ ਸਿੰਘ ਚਾਹਲ ਤੇ ਕੁਲਵੰਤ ਕੌਰ ਢਿੱਲੋਂ ਵਲੋਂ ਸਮੀਖਿਆ ਪਰਚੇ ਪੇਸ਼ ਕੀਤੇ ਜਾਣਗੇ। ਜਿਹਨਾਂ ਉੱਪਰ ਕਹਾਣੀਕਾਰ ਅਜਮੇਰ ਸਿੱਧੂ ਵਲੋਂ ਇਹਨਾਂ ਕਿਤਾਬਾਂ ਤੇ ਪਰਚਿਆਂ ਉੱਪਰ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਜਾਵੇਗੀ। ਇਸ ਸਮਾਗਮ ਵਿਚ ਬਰਤਾਨੀਆ ਦੇ ਪੰਜਾਬੀ ਲੇਖਕ, ਵਿਦਵਾਨ ਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਸ਼ਾਮਲ ਹੋਣਗੀਆਂ। ਇਹ ਜਾਣਕਾਰੀ ਯੂਰਪੀਅਨ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਤੇ ਮੀਤ ਪ੍ਰਧਾਨ ਰੂਪ ਦਵਿੰਦਰ ਕੌਰ ਵਲੋਂ ਸਾਂਝੇ ਤੌਰ ’ਤੇ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਰਿਪਬਲਿਕਨ ਗੜ੍ਹਾਂ ’ ਚ ਵੀ ਉਮੀਦਵਾਰਾਂ ਦੀ ਜਿੱਤ ਦੇ ਰਾਹ ਦਾ ਰੋੜਾ ਬਣੀਆਂ ਟਰੰਪ ਦੀਆਂ ਨੀਤੀਆਂ ਅਗਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਵਲੋਂ ਪਾਕਿਸਤਾਨੀ ਅਦਾਕਾਰਾ ਮਿਸ ਮੇਘਾ ਦਾ ਸਵਾਗਤ
Ad Position 24