02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਦਾਕਾਰ ਇਮਰਾਨ ਖਾਨ ਨੇ ਐਸ . ਆਈ . ਆਰ . ਪ੍ਰਦਰਸ਼ਨ ’ ਚ ਹਿੱਸਾ ਲੈਣ ’ ਤੇ ਅਦਾਲਤ ਤੋਂ ਮੰਗੀ ਮੁਆਫ਼ੀ

ਮੁੰਬਈ, 2 ਨਵੰਬਰ (ਪੀ. ਟੀ.

Ad Position 21
No active advertisement
ਉੱਭਰਦੇ ਹਾਕੀ ਖਿਡਾਰੀਆਂ ਨਾਲ ਇਕ ਸਾਂਝੇ ਸਿਖਲਾਈ ਸੈਸ਼ਨ ਦੌਰਾਨ ਫਲੋਰਿਸ ਯਾਨ ਬੋਵਲੈਂਡਰ। ਮੁੱਖ ਮੰਤਰੀ ਭਗਵੰਤ ਮਾਨ ਦਾ ਹਾਕੀ ਪ੍ਰਤੀ ਪਿਆਰ ਤੇ ਨਿੱਘਾ ਸੱਦਾ ਮੈਨੂੰ ਜਲੰਧਰ ਲੈ ਆਇਆ - ਬੋਵਲੈਂਡਰ 03-11-2026
ਮੁੰਬਈ, 2 ਨਵੰਬਰ (ਪੀ.ਟੀ.ਆਈ.)-ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਅਦਾਕਾਰ ਇਮਰਾਨ ਖਾਨ ਦੀ ਸਖ਼ਤ ਆਲੋਚਨਾ ਕੀਤੀ। ਇਮਰਾਨ ਖਾਨ ਅਮਰੀਕਾ ਦੇ ਨਾਗਰਿਕ ਹਨ ਤੇ ਉਨ੍ਹਾਂ ਕੋਲ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਹੈ।ਅਦਾਲਤ ਨੇ ਕਿਹਾ ਕਿ ਕਿਸੇ ਵਿਦੇਸ਼ੀ ਨਾਗਰਿਕ ਨੂੰ ਭਾਰਤ ਵਿਚ ਰਾਜਨੀਤਿਕ ਪ੍ਰਦਰਸ਼ਨ ਕਰਨ ਦਾ ਮੌਲਿਕ ਅਧਿਕਾਰ ਨਹੀਂ ਹੈ। ਅਦਾਲਤੀ ਕਾਰਵਾਈ ਦੌਰਾਨ ਇਮਰਾਨ ਖਾਨ ਨੇ ਬਿਨਾਂ ਕਿਸੇ ਸ਼ਰਤ ਦੇ ਮੁਆਫ਼ੀ ਮੰਗੀ। ਇਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਵੱਡਾ ਦਿਲ ਦਿਖਾਉਣ ਦੀ ਸਲਾਹ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਲਈ ਤੈਅ ਕਰ ਦਿੱਤੀ। ਅਦਾਲਤ ਨੇ ਆਪਣੇ ਪੁਰਾਣੇ ਹੁਕਮ ਨੂੰ ਅੱਗੇ ਵਧਾ ਦਿੱਤਾ, ਜਿਸ ਤਹਿਤ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ ਵੱਲੋਂ ਇਮਰਾਨ ਖਾਨ ਨੂੰ ਜਾਰੀ ਕੀਤਾ ਗਿਆ ‘ਭਾਰਤ ਛੱਡੋ’ ਨੋਟਿਸ ਫਿਲਹਾਲ ਰੋਕਿਆ ਗਿਆ ਹੈ। ਇਸ ਨੋਟਿਸ ਵਿਚ ਉਨ੍ਹਾਂ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਲਈ ਕਿਹਾ ਗਿਆ ਸੀ। ਇਹ ਕਾਰਵਾਈ ਪਿਛਲੇ ਮਹੀਨੇ ਮੁੰਬਈ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਐਸ.ਆਈ.ਆਰ. ਦੇ ਮੁੱਦੇ ’ਤੇ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕਾਰਨ ਕੀਤੀ ਗਈ ਸੀ। ਅਦਾਲਤ ਨੇ ਰਜਿਸਟ੍ਰੇਸ਼ਨ ਦਫ਼ਤਰ ਅਤੇ ਮਹਾਰਾਸ਼ਟਰ ਸਰਕਾਰ ਨੂੰ 7 ਦਸੰਬਰ ਤੱਕ ਇਸ ਮਾਮਲੇ ਵਿਚ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ ਮਹੇਸ਼ ਚੰਦਰ ਤ੍ਰਿਪਾਠੀ ਤੇ ਜਸਟਿਸ ਅਦਵੈਤ ਸੇਠਨਾ ਦੀ ਬੈਂਚ ਨੇ ਕਿਹਾ ਕਿ ਭਾਰਤ ਨੇ ਵੱਡਾ ਦਿਲ ਦਿਖਾਉਂਦੇ ਹੋਏ ਅਮਰੀਕੀ ਨਾਗਰਿਕ ਇਮਰਾਨ ਖਾਨ ਨੂੰ ਸਿੱਧਾ ਦੇਸ਼ ਵਿਚੋਂ ਕੱਢਣ ਦੀ ਬਜਾਏ ਪਹਿਲਾਂ ਨੋਟਿਸ ਜਾਰੀ ਕੀਤਾ ਤੇ ਦੇਸ਼ ਛੱਡਣ ਦਾ ਮੌਕਾ ਦਿੱਤਾ। ਇਸ ਦੌਰਾਨ ਇਮਰਾਨ ਖਾਨ ਦੇ ਵਕੀਲ ਵੈਂਕਟੇਸ਼ ਧੋਂਡ ਨੇ ਤੁਰੰਤ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੁਵੱਕਿਲ ਭਵਿੱਖ ਵਿਚ ਕਿਸੇ ਵੀ ਪ੍ਰਦਰਸ਼ਨ ਵਿਚ ਹਿੱਸਾ ਨਹੀਂ ਲਵੇਗਾ। ਉਨ੍ਹਾਂ ਨੇ ਅਦਾਲਤ ਤੋਂ ਬਿਨਾਂ ਕਿਸੇ ਸ਼ਰਤ ਦੇ ਮੁਆਫ਼ੀ ਵੀ ਮੰਗੀ।
Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਕੋਰੀਆ ’ਤੇ 8-0 ਨਾਲ ਸ਼ਾਨਦਾਰ ਜਿੱਤ ਅਜੇਤੂ ਰਹਿੰਦੇ ਹੋਏ ਕੀਤੀ ਲੀਗ ਮੈਚਾਂ ਦੀ ਸਮਾਪਤੀ ਅਗਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਗੋਲੀਬਾਰੀ ਮਾਮਲੇ ਦਾ ਮੁੱਖ ਸ਼ੂਟਰ ਗ੍ਰਿਫ਼ਤਾਰ
Ad Position 24