ਰਿਪਬਲਿਕਨ ਗੜ੍ਹਾਂ ’ ਚ ਵੀ ਉਮੀਦਵਾਰਾਂ ਦੀ ਜਿੱਤ ਦੇ ਰਾਹ ਦਾ ਰੋੜਾ ਬਣੀਆਂ ਟਰੰਪ ਦੀਆਂ ਨੀਤੀਆਂ
ਨਿਊਯਾਰਕ, 2 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਰਿਪਬਲਿਕਨ ਪਾਰਟੀ ਦੀ ਰਵਾਇਤੀ ਪਕੜ ਵਾਲੇ ਸੂਬਿਆਂ ਵਿਚ ਵੀ ਉਮੀਦਵਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਇਰਾਨ ਨਾਲ ਲੰਮੀ ਖਿੱਚੀ ਜੰਗ, ਵਿਦੇਸ਼ੀ ਵਸਤਾਂ ’ਤੇ ਵਾਧੂ ਟੈਕਸਾਂ ਤੇ ਵਧਦੇ ਘਰੇਲੂ ਖ਼ਰਚਿਆਂ ਨੇ ਪਾਰਟੀ ਨੂੰ ਆਪਣੇ ਗੜ੍ਹਾਂ ਵਿਚ ਵੀ ਸਫ਼ਾਈਆਂ ਦੇਣ ਲਈ ਮਜਬੂਰ ਕਰ ਦਿੱਤਾ ਹੈ।
ਨਿਊਯਾਰਕ, 2 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਰਿਪਬਲਿਕਨ ਪਾਰਟੀ ਦੀ ਰਵਾਇਤੀ ਪਕੜ ਵਾਲੇ ਸੂਬਿਆਂ ਵਿਚ ਵੀ ਉਮੀਦਵਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਇਰਾਨ ਨਾਲ ਲੰਮੀ ਖਿੱਚੀ ਜੰਗ, ਵਿਦੇਸ਼ੀ ਵਸਤਾਂ ’ਤੇ ਵਾਧੂ ਟੈਕਸਾਂ ਤੇ ਵਧਦੇ ਘਰੇਲੂ ਖ਼ਰਚਿਆਂ ਨੇ ਪਾਰਟੀ ਨੂੰ ਆਪਣੇ ਗੜ੍ਹਾਂ ਵਿਚ ਵੀ ਸਫ਼ਾਈਆਂ ਦੇਣ ਲਈ ਮਜਬੂਰ ਕਰ ਦਿੱਤਾ ਹੈ। ਆਇਓਵਾ, ਕੈਨਸਸ, ਨੇਬਰਾਸਕਾ ਤੇ ਓਹਾਇਓ ਵਰਗੇ ਸੂਬਿਆਂ ਦੀਆਂ ਸੈਨੇਟ ਚੋਣਾਂ ਵਿਚ ਰਿਪਬਲਿਕਨ ਉਮੀਦਵਾਰਾਂ ਨੂੰ ਵਪਾਰ ਤੇ ਖੇਤੀਬਾੜੀ ਨਾਲ ਜੁੜੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਾਮਦੀ ਟੈਕਸਾਂ ਕਾਰਨ ਖੇਤੀਬਾੜੀ ਨਾਲ ਜੁੜੇ ਕਾਰੋਬਾਰਾਂ ਨੂੰ ਪਿਆ ਝਟਕਾ ਤੇ ਕੈਨੇਡਾ ਨਾਲ ਵਧਿਆ ਵਪਾਰਕ ਟਕਰਾਅ ਪਾਰਟੀ ਲਈ ਚੋਣ ਮੁੱਦੇ ਬਣ ਗਏ ਹਨ। ਮਿਸ਼ੀਗਨ ਤੇ ਮੇਨ ਵਿਚ ਵੀ ਉਮੀਦਵਾਰਾਂ ਨੂੰ ਇਨ੍ਹਾਂ ਨੀਤੀਆਂ ਬਾਰੇ ਜਵਾਬ ਦੇਣੇ ਪੈ ਰਹੇ ਹਨ। ਰਿਪਬਲਿਕਨਾਂ ਦੀ ਮੁਸ਼ਕਲ ਇਹ ਹੈ ਕਿ ਜਿਨ੍ਹਾਂ ਫ਼ੈਸਲਿਆਂ ਨੂੰ ਟਰੰਪ ਆਪਣੀਆਂ ਵੱਡੀਆਂ ਪ੍ਰਾਪਤੀਆਂ ਦੱਸਦੇ ਰਹੇ ਹਨ, ਉਨ੍ਹਾਂ ਦੇ ਅਸਰ ਦੀ ਜ਼ਿੰਮੇਵਾਰੀ ਪਿਛਲੀਆਂ ਸਰਕਾਰਾਂ ਸਿਰ ਪਾਉਣੀ ਸੌਖੀ ਨਹੀਂ। ਟਰੰਪ ਤੋਂ ਦੂਰੀ ਬਣਾਉਣ ਦਾ ਰਾਹ ਵੀ ਔਖਾ ਹੈ, ਕਿਉਂਕਿ ਉਹ ਪਾਰਟੀ ਆਗੂਆਂ ਤੋਂ ਆਪਣੀਆਂ ਨੀਤੀਆਂ ਲਈ ਪੂਰੀ ਹਮਾਇਤ ਚਾਹੁੰਦੇ ਹਨ। ਇਸ ਹਾਲਤ ਵਿਚ ਉਮੀਦਵਾਰਾਂ ਨੂੰ ਰਾਸ਼ਟਰਪਤੀ ਦੀ ਹਮਾਇਤ ਤੇ ਵੋਟਰਾਂ ਦੀ ਨਾਰਾਜ਼ਗੀ ਵਿਚਾਲੇ ਸੰਤੁਲਨ ਬਣਾਉਣਾ ਪੈ ਰਿਹਾ ਹੈ।