26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਫਲੋਰੀਡਾ ’ਚ ਯੂਨੀਵਰਸਿਟੀ ਦੇ ਖੇਡ ਮੈਦਾਨ ਨੇੜੇ ਗੋਲੀਬਾਰੀ, 6 ਨਾਬਾਲਗਾਂ ਸਮੇਤ 12 ਜ਼ਖ਼ਮੀ

ਨਿਊਯਾਰਕ, 25 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਫਲੋਰੀਡਾ ਦੇ ਟੈਲਾਹੈਸੀ ਸ਼ਹਿਰ ਵਿਚ ਫਲੋਰੀਡਾ ਏਐਂਡਐੱਮ ਯੂਨੀਵਰਸਿਟੀ ਦੇ ਬ੍ਰੈਗ ਮੈਮੋਰੀਅਲ ਖੇਡ ਮੈਦਾਨ ਨੇੜੇ ਹੋਈ ਗੋਲੀਬਾਰੀ ਵਿਚ 11 ਲੋਕਾਂ ਨੂੰ ਗੋਲੀਆਂ ਲੱਗਣ ਦੀ ਖ਼ਬਰ ਹੈ। ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਵਾਲਿਆਂ ਵਿਚ ਸਭ ਤੋਂ ਛੋਟੀ ਉਮਰ ਦਾ ਬੱਚਾ 11 ਸਾਲ ਦਾ ਹੈ।

Ad Position 21
No active advertisement
ਅਜੀਤ ਡੈਸਕ 26-10-2026
ਨਿਊਯਾਰਕ, 25 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਫਲੋਰੀਡਾ ਦੇ ਟੈਲਾਹੈਸੀ ਸ਼ਹਿਰ ਵਿਚ ਫਲੋਰੀਡਾ ਏਐਂਡਐੱਮ ਯੂਨੀਵਰਸਿਟੀ ਦੇ ਬ੍ਰੈਗ ਮੈਮੋਰੀਅਲ ਖੇਡ ਮੈਦਾਨ ਨੇੜੇ ਹੋਈ ਗੋਲੀਬਾਰੀ ਵਿਚ 11 ਲੋਕਾਂ ਨੂੰ ਗੋਲੀਆਂ ਲੱਗਣ ਦੀ ਖ਼ਬਰ ਹੈ। ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਵਾਲਿਆਂ ਵਿਚ ਸਭ ਤੋਂ ਛੋਟੀ ਉਮਰ ਦਾ ਬੱਚਾ 11 ਸਾਲ ਦਾ ਹੈ।ਪੁਲਿਸ ਅਨੁਸਾਰ ਪੰਜ ਜ਼ਖ਼ਮੀਆਂ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਜਦਕਿ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਹੋਰਾਂ ਦਾ ਇਲਾਜ ਜਾਰੀ ਹੈ। ਇਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਹੈ। ਘਟਨਾ ਸਨਿਚਰਵਾਰ ਰਾਤ ਕਰੀਬ ਅੱਠ ਵਜੇ ਖੇਡ ਮੈਦਾਨ ਦੇ ਪਿੱਛੇ ਪੈਰੀ ਅਤੇ ਮੈਨਾਟੀ ਸੜਕਾਂ ਦੇ ਚੌਰਾਹੇ ਨੇੜੇ ਵਾਪਰੀ। ਕੁਝ ਘੰਟੇ ਪਹਿਲਾਂ ਹੀ ਇਥੇ ਯੂਨੀਵਰਸਿਟੀ ਦੇ ਸਾਲਾਨਾ ਮਿਲਣੀ ਸਮਾਗਮ ਤਹਿਤ ਫੁੱਟਬਾਲ ਮੈਚ ਹੋਇਆ ਸੀ। ਗੋਲੀਬਾਰੀ ਦਾ ਮੈਚ ਜਾਂ ਸਮਾਗਮ ਨਾਲ ਕੋਈ ਸਬੰਧ ਸੀ ਜਾਂ ਨਹੀਂ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ।ਪੁਲਿਸ ਮੁਖੀ ਲਾਰੈਂਸ ਰੈਵਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਕੁਝ ਵਿਅਕਤੀਆਂ ਵਿਚਾਲੇ ਝਗੜੇ ਅਤੇ ਹੱਥੋਪਾਈ ਮਗਰੋਂ ਗੋਲੀਆਂ ਚੱਲੀਆਂ। ਜਾਂਚ ਟੀਮ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ। ਅਜੇ ਕਿਸੇ ਸ਼ੱਕੀ ਦੀ ਪਛਾਣ ਜਾਂ ਗ੍ਰਿਫ਼ਤਾਰੀ ਦਾ ਐਲਾਨ ਨਹੀਂ ਕੀਤਾ ਗਿਆ।ਯੂਨੀਵਰਸਿਟੀ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਅਹਾਤਾ ਸੁਰੱਖਿਅਤ ਹੈ। ਲੋਕਾਂ ਨੂੰ ਪੁਲਿਸ ਦੀ ਜਾਂਚ ਵਿੱਚ ਰੁਕਾਵਟ ਤੋਂ ਬਚਣ ਲਈ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਰਵਿਦਾਸ ਟੈਂਪਲ ਸਬਾਊਦੀਆਂ ਦੀ ਆਲੀਸ਼ਾਨ ਇਮਾਰਤ ਦਾ ਉਦਘਾਟਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਨਮਾਨ
Ad Position 24