25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਿੱਖਿਆ ਤੇ ਖੋਜ ਰਾਹੀਂ ਭਾਰਤ ਨਾਲ ਭਾਈਵਾਲੀ ਮਜ਼ਬੂਤ ਕਰਨ ’ਤੇ ਸਵਿਨੀ ਦਾ ਜ਼ੋਰ

ਗਲਾਸਗੋ, 25 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਨੇ ਆਪਣੇ ਸਾਂਝੇ ਲੇਖ ਵਿਚ ਸਿੱਖਿਆ, ਖੋਜ ਅਤੇ ਨਵੀਨਤਾ ਰਾਹੀਂ ਭਾਰਤ ਨਾਲ ਆਰਥਿਕ ਭਾਈਵਾਲੀ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਇਹ ਲੇਖ ਉਨ੍ਹਾਂ ਨੇ ਕੌਮਾਂਤਰੀ ਸਿੱਖਿਆ ਲਈ ਵਪਾਰ ਤੇ ਨਿਵੇਸ਼ ਦੂਤ ਰੇਚਲ ਸੈਂਡੀਸਨ ਨਾਲ ਮਿਲ ਕੇ ਲਿਖਿਆ ਹੈ।

Ad Position 21
No active advertisement
ਅਜੀਤ ਡੈਸਕ 26-10-2026
ਗਲਾਸਗੋ, 25 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਨੇ ਆਪਣੇ ਸਾਂਝੇ ਲੇਖ ਵਿਚ ਸਿੱਖਿਆ, ਖੋਜ ਅਤੇ ਨਵੀਨਤਾ ਰਾਹੀਂ ਭਾਰਤ ਨਾਲ ਆਰਥਿਕ ਭਾਈਵਾਲੀ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਇਹ ਲੇਖ ਉਨ੍ਹਾਂ ਨੇ ਕੌਮਾਂਤਰੀ ਸਿੱਖਿਆ ਲਈ ਵਪਾਰ ਤੇ ਨਿਵੇਸ਼ ਦੂਤ ਰੇਚਲ ਸੈਂਡੀਸਨ ਨਾਲ ਮਿਲ ਕੇ ਲਿਖਿਆ ਹੈ। ਇਸ ਲੇਖ ਅਨੁਸਾਰ ਸਵਿਨੀ ਦਾ ਮੌਜੂਦਾ ਭਾਰਤ ਦੌਰਾ ਵੀ ਅਹਿਮ ਹੈ। ਦੌਰੇ ਦਾ ਉਦੇਸ਼ ਵਪਾਰ ਦੇ ਨਾਲ ਉੱਚ ਸਿੱਖਿਆ, ਨਵਿਆਉਣਯੋਗ ਊਰਜਾ, ਸੈਰ-ਸਪਾਟੇ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਨਾਲ ਉੱਚ ਸਿੱਖਿਆ ਖੇਤਰ ਦੇ ਨੁਮਾਇੰਦੇ ਵੀ ਸ਼ਾਮਿਲ ਹਨ। ਦਿੱਲੀ, ਅਹਿਮਦਾਬਾਦ ਅਤੇ ਮੁੰਬਈ ਦੇ ਪ੍ਰੋਗਰਾਮਾਂ ਰਾਹੀਂ ਵਿਦਿਅਕ ਅਤੇ ਕਾਰੋਬਾਰੀ ਸੰਸਥਾਵਾਂ ਵਿਚਾਲੇ ਨਵੇਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਵਿਆਪਕ ਸਹਿਯੋਗ ਤਹਿਤ ਗੁਜਰਾਤ ਅਤੇ ਸਕਾਟਲੈਂਡ ਦੀਆਂ ਸਰਕਾਰਾਂ ਵਿਚਾਲੇ ਹੋਏ ਸਮਝੌਤਾ-ਪੱਤਰ ਵਿਚ ਸਿੱਖਿਆ, ਹੁਨਰ ਵਿਕਾਸ ਅਤੇ ਨਵੀਨਤਾ ਨੂੰ ਥਾਂ ਦਿੱਤੀ ਗਈ ਹੈ। ਗਾਂਧੀਨਗਰ ਵਿਚ ਸਵਿਨੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਹਾਜ਼ਰੀ ਵਿਚ ਹੋਇਆ ਇਹ ਸਮਝੌਤਾ ਨਵਿਆਉਣਯੋਗ ਊਰਜਾ, ਵਪਾਰ, ਨਿਵੇਸ਼, ਖੇਡਾਂ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਵਿਚ ਵੀ ਸਹਿਯੋਗ ਵਧਾਉਣ ਲਈ ਹੈ। ਕਾਰੋਬਾਰੀ ਪੱਧਰ ’ਤੇ ਸਵਿਨੀ ਨੇ ਦਿੱਲੀ ਵਿਚ ਭਾਰਤ-ਸਕਾਟਲੈਂਡ ਕਾਰੋਬਾਰੀ ਮੰਚ ਨੂੰ ਸੰਬੋਧਨ ਕਰਦਿਆਂ ਕੌਮਾਂਤਰੀ ਵਪਾਰਕ ਦੌਰਿਆਂ ਲਈ ਪੰਜ ਲੱਖ ਪੌਂਡ ਦੀ ਸਰਕਾਰੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਨਾਲ ਸਕਾਟਿਸ਼ ਕੰਪਨੀਆਂ ਨੂੰ ਭਾਰਤ ਸਮੇਤ ਵਿਦੇਸ਼ੀ ਬਾਜ਼ਾਰਾਂ ਵਿਚ ਭਾਈਵਾਲ ਲੱਭਣ ਅਤੇ ਬਰਾਮਦਾਂ ਵਧਾਉਣ ਵਿੱਚ ਮਦਦ ਮਿਲੇਗੀ। ਸਰਕਾਰੀ ਵਿਸ਼ਲੇਸ਼ਣ ਵਿਚ ਊਰਜਾ, ਜੀਵ ਵਿਗਿਆਨ, ਤਕਨਾਲੋਜੀ ਅਤੇ ਡਿਜੀਟਲ ਸੇਵਾਵਾਂ ਨੂੰ ਆਪਸੀ ਕਾਰੋਬਾਰ ਵਧਾਉਣ ਦੇ ਅਹਿਮ ਖੇਤਰ ਮੰਨਿਆ ਗਿਆ ਹੈ। ਤਸਵੀਰ: ਇਮਜ-8715
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਨੂੰ ਅਗਲੇ 1,000 ਦਿਨਾਂ ਵਿਚ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ-ਰੱਖਿਆ ਮੰਤਰੀ ਵੈੱਸ ਸਟ੍ਰੀਟਿੰਗ ਅਗਲੀ ਖ਼ਬਰ ਸਨੌਰ ’ਚ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਜ਼ੋਰਾਂ ’ਤੇ ਕਮਰਸ਼ੀਅਲ ਦੀ ਬਜਾਏ ਘਰੇਲੂ ਸਿਲੰਡਰਾਂ ਦੀ ਵਰਤੋਂ - ਕੁਲਦੀਪ ਕਾ...
Ad Position 24