ਖੇਡਾਂ ਦੀ ਸੌਗਾਤ ਨਾਲ ਜਗਣਗੀਆਂ ਨੌਜਵਾਨਾਂ ਦੇ ਸੁਪਨਿਆਂ ਦੀਆਂ ਜੋਤਾਂ
ਜਲੰਧਰ, 25 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਧਰਤੀ ਨੇ ਹਮੇਸ਼ਾ ਅਜਿਹੇ ਸੂਰਮੇ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੇ ਹੌਸਲੇ, ਮਿਹਨਤ ਅਤੇ ਖੇਡ ਪ੍ਰਤਿਭਾ ਨਾਲ ਦੇਸ਼ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ।
ਬ
ਬਰਲਟਨ ਪਾਰਕ ਦੇ ਸਪੋਰਟਸ ਹੱਬ ਦਾ ਸੁਪਨਾ ਸਾਕਾਰ ਹੋਣ ਵੱਲਹੁਣ ਪੰਜਾਬ ਦੀ ਖੇਡ ਵਿਰਾਸਤ ਦੇ ਨਾਂਅ ਦੀ ਉਡੀਕ…
26-10-2026
ਜਲੰਧਰ, 25 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਧਰਤੀ ਨੇ ਹਮੇਸ਼ਾ ਅਜਿਹੇ ਸੂਰਮੇ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੇ ਹੌਸਲੇ, ਮਿਹਨਤ ਅਤੇ ਖੇਡ ਪ੍ਰਤਿਭਾ ਨਾਲ ਦੇਸ਼ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ। ਹਾਕੀ ਦੇ ਮੈਦਾਨਾਂ ਵਿਚ ਗੂੰਜਦੀਆਂ ਜਿੱਤਾਂ, ਪਹਿਲਵਾਨਾਂ ਦੇ ਦਮਖ਼ਮ ਅਤੇ ਅਥਲੀਟਾਂ ਦੀਆਂ ਮੰਜ਼ਿਲਾਂ ਨੇ ਪੰਜਾਬ ਨੂੰ ਖੇਡਾਂ ਦੀ ਧਰਤੀ ਵਜੋਂ ਵਿਸ਼ੇਸ਼ ਪਛਾਣ ਦਿੱਤੀ ਹੈ। ਇਸੇ ਮਾਣਮੱਤੀ ਵਿਰਾਸਤ ਦਾ ਅਹਿਮ ਕੇਂਦਰ ਜਲੰਧਰ ਦਾ ਬਰਲਟਨ ਪਾਰਕ ਵੀ ਹੈ, ਜਿਸ ਦੀ ਧਰਤੀ ਨੇ ਅਨੇਕਾਂ ਖਿਡਾਰੀਆਂ ਦੇ ਸੁਪਨਿਆਂ ਨੂੰ ਪਰਵਾਜ਼ ਦਿੱਤੀ ਹੈ।ਲੰਮੇ ਸਮੇਂ ਤੋਂ ਵਿਕਾਸ ਦੀ ਉਡੀਕ ਕਰ ਰਹੇ ਇਸ ਖੇਡ ਕੇਂਦਰ ਵਿਖੇ ਸਪੋਰਟਸ ਹੱਬ ਸਥਾਪਤ ਕਰਨ ਦਾ ਪ੍ਰਾਜੈਕਟ ਹੁਣ ਅੱਗੇ ਵਧਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਜੂਨ, 2025 ਨੂੰ ਲਗਭਗ 77.77 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਪਹਿਲ ਨਾਲ ਜਲੰਧਰ ਨੂੰ ਮੁੜ ਕੌਮੀ ਅਤੇ ਕੌਮਾਂਤਰੀ ਖੇਡ ਨਕਸ਼ੇ ਉੱਤੇ ਮਜ਼ਬੂਤੀ ਨਾਲ ਉਭਾਰਨ ਦੀਆਂ ਆਸਾਂ ਜਾਗੀਆਂ ਹਨ।ਪਰ ਇਸ ਵਿਕਾਸ ਕਾਰਜ ਨਾਲ ਇਕ ਹੋਰ ਅਹਿਮ ਸਵਾਲ ਵੀ ਜੁੜਿਆ ਹੋਇਆ ਹੈ। ਜੇਕਰ ਇਸ ਧਰਤੀ ਨੂੰ ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਇਸ ਦੀ ਪਛਾਣ ਨੂੰ ਪੰਜਾਬ ਦੀ ਖੇਡ ਵਿਰਾਸਤ ਨਾਲ ਜੋੜਨ ਲਈ ਬਰਲਟਨ ਪਾਰਕ ਦਾ ਨਾਂਅ ਬਦਲਣ ਦਾ ਮਾਮਲਾ ਵੀ ਕਦੋਂ ਅਮਲੀ ਰੂਪ ਧਾਰਨ ਕਰੇਗਾ ? ਮੁੱਖ ਮੰਤਰੀ ਦੀ ਪਹਿਲ ਨੇ ਜਗਾਈ ਨਵੀਂ ਆਸ—ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਅੰਗਰੇਜ਼ੀ ਨਾਂਅ ਨੂੰ ਬਦਲ ਕੇ ਕਿਸੇ ਮਹਾਨ ਪੰਜਾਬੀ ਖਿਡਾਰੀ ਦੇ ਨਾਂਅ ’ਤੇ ਰੱਖਣ ਦਾ ਵਿਚਾਰ ਪੇਸ਼ ਕੀਤਾ ਸੀ।ਮੁੱਖ ਮੰਤਰੀ ਦੀ ਇਸ ਪਹਿਲ ਪਿੱਛੇ ਇਹ ਭਾਵਨਾ ਸੀ ਕਿ ਪੰਜਾਬ ਦੀ ਧਰਤੀ ’ਤੇ ਬਣਨ ਵਾਲਾ ਵੱਡਾ ਖੇਡ ਕੇਂਦਰ ਆਪਣੀ ਪਛਾਣ ਵੀ ਪੰਜਾਬ ਦੇ ਮਹਾਨ ਖਿਡਾਰੀਆਂ ਦੀ ਵਿਰਾਸਤ ਨਾਲ ਜੋੜੇ। ਅਜਿਹੇ ਨਾਂਅ ਸਿਰਫ਼ ਕਿਸੇ ਸਥਾਨ ਦੀ ਪਛਾਣ ਹੀ ਨਹੀਂ ਬਣਦੇ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ ਹਨ।ਸਪੋਰਟਸ ਹੱਬ ਦਾ ਕੰਮ ਅੱਗੇ ਵਧਣ ਨਾਲ ਖੇਡ ਪ੍ਰੇਮੀਆਂ ਦੀਆਂ ਆਸਾਂ ਵੀ ਵਧੀਆਂ ਹਨ। ਉਨ੍ਹਾਂ ਦੀ ਇੱਛਾ ਹੈ ਕਿ ਖੇਡ ਸਹੂਲਤਾਂ ਦੇ ਵਿਕਾਸ ਦੇ ਨਾਲ-ਨਾਲ ਨਾਂਅ ਬਦਲਣ ਬਾਰੇ ਪਹਿਲਾਂ ਰੱਖੇ ਗਏ ਸੁਝਾਅ ਉੱਤੇ ਵੀ ਸਪੱਸ਼ਟ ਫ਼ੈਸਲਾ ਲਿਆ ਜਾਵੇ। ਬਰਲਟਨ ਪਾਰਕ ਦਾ ਸਪੋਰਟਸ ਹੱਬ ਸਿਰਫ਼ ਇਕ ਇਮਾਰਤ ਜਾਂ ਮੈਦਾਨਾਂ ਦਾ ਸਮੂਹ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੀਆਂ ਉਮੀਦਾਂ ਨਾਲ ਜੁੜਿਆ ਪ੍ਰਾਜੈਕਟ ਹੈ, ਜਿਨ੍ਹਾਂ ਦੇ ਦਿਲਾਂ ਵਿਚ ਖਿਡਾਰੀ ਬਣਨ ਦਾ ਸੁਪਨਾ ਪਲਦਾ ਹੈ। ਖੇਡਾਂ ਲਈ ਉੱਚ ਪੱਧਰੀ ਸਹੂਲਤਾਂ, ਢੁਕਵੀਂ ਸਿਖਲਾਈ ਅਤੇ ਅਭਿਆਸ ਦੇ ਵਧੀਆ ਮੌਕੇ ਮਿਲਣ ਨਾਲ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਆਪਣੀ ਯੋਗਤਾ ਨਿਖਾਰਨ ਵਿਚ ਮਦਦ ਮਿਲ ਸਕਦੀ ਹੈ।ਇਸੇ ਲਈ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਪੰਜਾਬ ਦੇ ਭਵਿੱਖ ਵਿਚ ਨਿਵੇਸ਼ ਕਰਨ ਦੇ ਬਰਾਬਰ ਹੈ। ਸਪੋਰਟਸ ਹੱਬ ਦੀ ਸਫ਼ਲਤਾ ਦਾ ਅਸਲ ਪੈਮਾਨਾ ਇਹ ਹੋਵੇਗਾ ਕਿ ਇੱਥੋਂ ਕਿੰਨੇ ਨਵੇਂ ਖਿਡਾਰੀ ਤਿਆਰ ਹੁੰਦੇ ਹਨ ਅਤੇ ਕਿੰਨੇ ਨੌਜਵਾਨ ਆਪਣੀ ਮਿਹਨਤ ਨਾਲ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪਛਾਣ ਬਣਾਈ ਹੈ।ਜਲੰਧਰ ਵਿਚ 27 ਅਕਤੂਬਰ ਤੋਂ 2 ਨਵੰਬਰ ਤੱਕ ਹੋਣ ਵਾਲੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੇ ਲੀਗ ਮੁਕਾਬਲਿਆਂ ਨੇ ਸ਼ਹਿਰ ਦੀ ਖੇਡ ਮਹੱਤਤਾ ਨੂੰ ਮੁੜ ਉਭਾਰਿਆ ਹੈ।ਇਸ ਖੇਡ ਮਾਹੌਲ ਵਿਚ ਬਰਲਟਨ ਪਾਰਕ ਦੇ ਨਾਂਅ ਦਾ ਮਾਮਲਾ ਮੁੜ ਧਿਆਨ ਖਿੱਚ ਰਿਹਾ ਹੈ। ਖੇਡ ਪ੍ਰੇਮੀਆਂ ਦੀ ਆਸ ਹੈ ਕਿ ਇਸ ਅੰਤਰਰਾਸ਼ਟਰੀ ਸਮਾਗਮ ਦੇ ਮੌਕੇ ਪੰਜਾਬ ਦੀ ਖੇਡ ਵਿਰਾਸਤ ਨੂੰ ਸਮਰਪਿਤ ਨਾਂਅ ਬਾਰੇ ਵੀ ਕੋਈ ਠੋਸ ਪਹਿਲ ਸਾਹਮਣੇ ਆ ਸਕਦੀ ਹੈ। ਹਾਲਾਂਕਿ, ਨਾਂਅ ਬਦਲਣ ਸਬੰਧੀ ਕਿਸੇ ਨਵੇਂ ਐਲਾਨ ਦੀ ਅਜੇ ਪੁਸ਼ਟੀ ਨਹੀਂ ਹੋਈ। ਨਾਂਅ ਅਜਿਹਾ ਹੋਵੇ, ਜੋ ਪੀੜ੍ਹੀਆਂ ਨੂੰ ਪ੍ਰੇਰਨਾ ਦੇਵੇ—ਬਰਲਟਨ ਪਾਰਕ ਦਾ ਨਾਂਅ ਬਦਲਣ ਦਾ ਮਾਮਲਾ ਕਿਸੇ ਸਿਆਸੀ ਧਿਰ ਦੀ ਜਿੱਤ ਜਾਂ ਹਾਰ ਦਾ ਵਿਸ਼ਾ ਬਣਨ ਦੀ ਬਜਾਏ ਪੰਜਾਬ ਦੀ ਖੇਡ ਵਿਰਾਸਤ ਦੇ ਸਨਮਾਨ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਇਸ ਸਬੰਧੀ ਖਿਡਾਰੀਆਂ, ਖੇਡ ਸੰਸਥਾਵਾਂ, ਇਤਿਹਾਸਕਾਰਾਂ ਅਤੇ ਸ਼ਹਿਰ ਵਾਸੀਆਂ ਦੇ ਸੁਝਾਅ ਲੈ ਕੇ ਪਾਰਦਰਸ਼ੀ ਢੰਗ ਨਾਲ ਫ਼ੈਸਲਾ ਕਰਨਾ ਇਕ ਸਾਰਥਕ ਕਦਮ ਹੋ ਸਕਦਾ ਹੈ।ਮਹਾਨ ਖਿਡਾਰੀ ਦਾ ਨਾਂਅ ਕਿਸੇ ਖੇਡ ਕੇਂਦਰ ਨੂੰ ਦਿੱਤਾ ਜਾਣਾ ਸਿਰਫ਼ ਸਨਮਾਨ ਨਹੀਂ, ਸਗੋਂ ਉਸ ਦੇ ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸਾਧਨ ਵੀ ਹੈ। ਜਦੋਂ ਕੋਈ ਨੌਜਵਾਨ ਕਿਸੇ ਮਹਾਨ ਓਲੰਪੀਅਨ ਜਾਂ ਵਿਸ਼ਵ ਪੱਧਰੀ ਖਿਡਾਰੀ ਦੇ ਨਾਂਅ ਵਾਲੇ ਮੈਦਾਨ ਵਿਚ ਅਭਿਆਸ ਕਰਦਾ ਹੈ ਤਾਂ ਉਸ ਦੇ ਮਨ ਵਿਚ ਵੀ ਇਕ ਦਿਨ ਦੇਸ਼ ਲਈ ਖੇਡਣ ਦਾ ਸੁਪਨਾ ਜਨਮ ਲੈ ਸਕਦਾ ਹੈ।