25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਿਡਨੀ ਵਿਚ ‘ ਮਹਾਰਾਣੀ ਜਿੰਦਾ ’ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ

ਸਿਡਨੀ, 25 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸਿੱਖ ਰਾਜ ਦੀ ਆਖਰੀ ਮਹਾਰਾਣੀ ਜਿੰਦ ਕੌਰ ਦੇ ਸੰਘਰਸ਼ਮਈ ਜੀਵਨ ਅਤੇ ਅੰਗਰੇਜ਼ੀ ਹਕੂਮਤ ਵਿਰੁੱਧ ਉਨ੍ਹਾਂ ਦੀ ਦਲੇਰੀ ਭਰੀ ਜੱਦੋ-ਜਹਿਦ ਨੂੰ ਦਰਸਾਉਂਦੇ ਨਾਟਕ ‘ਮਹਾਰਾਣੀ ਜਿੰਦਾ–ਦਾ ਸਟੋਰੀ ਆਫ਼ ਦਾ ਲਾਸਟ ਕੁਈਨ’ ਦੀ ਸਿਡਨੀ ਵਿਚ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਅਤੇ ਰੰਗ ਮੰਚ ਕਰਮੀ ਵਲੋਂ ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ, ਪਲੰਪਟਨ ਵਿਖੇ ਕਰਵਾਏ ਗਏ ਇਸ ਨਾਟਕ ਨੂੰ ਦੇਖਣ ਲਈ ਦਰਸ਼ਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

Ad Position 21
No active advertisement
ਅਜੀਤ ਡੈਸਕ 26-10-2026
ਸਿਡਨੀ, 25 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸਿੱਖ ਰਾਜ ਦੀ ਆਖਰੀ ਮਹਾਰਾਣੀ ਜਿੰਦ ਕੌਰ ਦੇ ਸੰਘਰਸ਼ਮਈ ਜੀਵਨ ਅਤੇ ਅੰਗਰੇਜ਼ੀ ਹਕੂਮਤ ਵਿਰੁੱਧ ਉਨ੍ਹਾਂ ਦੀ ਦਲੇਰੀ ਭਰੀ ਜੱਦੋ-ਜਹਿਦ ਨੂੰ ਦਰਸਾਉਂਦੇ ਨਾਟਕ ‘ਮਹਾਰਾਣੀ ਜਿੰਦਾ–ਦਾ ਸਟੋਰੀ ਆਫ਼ ਦਾ ਲਾਸਟ ਕੁਈਨ’ ਦੀ ਸਿਡਨੀ ਵਿਚ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਅਤੇ ਰੰਗ ਮੰਚ ਕਰਮੀ ਵਲੋਂ ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ, ਪਲੰਪਟਨ ਵਿਖੇ ਕਰਵਾਏ ਗਏ ਇਸ ਨਾਟਕ ਨੂੰ ਦੇਖਣ ਲਈ ਦਰਸ਼ਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਾਟਕ ਦੇ ਪ੍ਰਦਰਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ ਅਤੇ ਥੀਏਟਰ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ।ਰਮਾ ਸੇਖੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਆਪਣੀ ਬੇਮਿਸਾਲ ਅਦਾਕਾਰੀ, ਸੰਵਾਦਾਂ ਅਤੇ ਭਾਵਪੂਰਤ ਮੰਚ-ਪੇਸ਼ਕਾਰੀ ਰਾਹੀਂ ਮਹਾਰਾਣੀ ਜਿੰਦ ਕੌਰ ਦੇ ਜੀਵਨ ਦੇ ਅਹਿਮ ਪੜਾਵਾਂ ਨੂੰ ਜੀਵੰਤ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਦੇ ਜਨਮ, ਸਿੱਖ ਰਾਜ ਦੇ ਪਤਨ, ਅੰਗਰੇਜ਼ਾਂ ਵਲੋਂ ਮਹਾਰਾਣੀ ਨੂੰ ਦਿੱਤੇ ਗਏ ਦੁੱਖਾਂ ਅਤੇ ਉਨ੍ਹਾਂ ਦੇ ਜੀਵਨ ਦੇ ਆਖਰੀ ਸਮੇਂ ਤੱਕ ਦੀ ਕਹਾਣੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮੰਚ ’ਤੇ ਪੇਸ਼ ਕੀਤਾ ਗਿਆ। ਨਾਟਕ ਦੇ ਕਈ ਭਾਵੁਕ ਦ੍ਰਿਸ਼ਾਂ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।ਇਸ ਪੇਸ਼ਕਾਰੀ ਵਿਚ ਗੁਰਤੇਜ ਮਾਨ ਵਿਸ਼ੇਸ਼ ਤੌਰ ’ਤੇ ਪੰਜਾਬ ਤੋਂ ਪਹੁੰਚੇ। ਇਸ ਤੋਂ ਇਲਾਵਾ ਜੋਤ ਮਿਲਾਪ ਸਿੰਘ, ਅਵੀਰਾਜ ਜੀਤ ਸਿੰਘ, ਸੁਖਮਨਦੀਪ ਕੌਰ, ਹਰਨੂਰ ਕੌਰ, ਮਿਤਾਲੀ ਸ਼ਰਮਾ, ਜੁਬਰਾਜ ਜਾਂਗਰਾ, ਬਿਕਰਮ ਸੇਖੋਂ, ਰੰਮੀ ਸੈਣੀ ਅਤੇ ਜਪਮਨ ਸਿੰਘ ਸਮੇਤ ਹੋਰ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।ਕਰੀਬ ਡੇਢ ਘੰਟੇ ਚੱਲੇ ਇਸ ਨਾਟਕ ਦੌਰਾਨ ਹਾਲ ਵਿਚ ਪੂਰੀ ਤਰ੍ਹਾਂ ਖਾਮੋਸ਼ੀ ਛਾਈ ਰਹੀ। ਦਰਸ਼ਕ ਕਲਾਕਾਰਾਂ ਦੀ ਅਦਾਕਾਰੀ ਵਿਚ ਇੰਨੇ ਮਗਨ ਸਨ ਕਿ ਉਨ੍ਹਾਂ ਨੂੰ ਸਿੱਖ ਰਾਜ ਦੇ ਉਭਾਰ ਅਤੇ ਪਤਨ ਦੀਆਂ ਘਟਨਾਵਾਂ ਆਪਣੇ ਸਾਹਮਣੇ ਵਾਪਰਦੀਆਂ ਮਹਿਸੂਸ ਹੋ ਰਹੀਆਂ ਸਨ। ਪ੍ਰਬੰਧਕ ਦਵਿੰਦਰ ਸਿੰਘ ਧਾਰੀਆ ਅਤੇ ਮਨਤੇਜ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਆਪਣੀ ਭਾਸ਼ਾ, ਵਿਰਸੇ, ਕਲਾ ਅਤੇ ਇਤਿਹਾਸ ਨਾਲ ਵਿਸ਼ੇਸ਼ ਲਗਾਅ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਰੀਗੜ੍ਹ ਵਿਚ ਕਾਂਗਰਸ ਨੂੰ ਵੱਡਾ ਝਟਕਾ, ਸੈਂਕੜੇ ਵਰਕਰ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਐਡੀਲੇਡ ਦੇ ਪਾਰਕ ਥੀਏਟਰ ਵਿਚ ‘ ਪੋਸਟਮਾਰਟਮ ’ ਨਾਟਕ ਦਾ ਸ਼ਾਨਦਾਰ ਸ਼ੋਅ
Ad Position 24