ਬਰਤਾਨੀਆ ਵਿਚ ਤੂਫ਼ਾਨ ਬੋਏਲੋ ਕਾਰਨ ਭਾਰੀ ਹੜ੍ਹ
ਆਵਾਜਾਈ ਪ੍ਰਭਾਵਿਤ ਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ
ਲੰਡਨ, 25 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਤੂਫ਼ਾਨ ਬੋਏਲੋ ਨੇ ਉੱਤਰੀ ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚ ਭਾਰੀ ਤਬਾਹੀ ਮਚਾਈ ਹੈ। ਐਤਵਾਰ ਸਵੇਰੇ 8 ਵਜੇ ਤੱਕ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਵਿਚ 80 ਹਜ਼ਾਰ ਤੋਂ ਵੱਧ ਬਿਜਲੀ ਖਪਤਕਾਰ ਸਪਲਾਈ ਤੋਂ ਵਾਂਝੇ ਸਨ।
ਲੰਡਨ, 25 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਤੂਫ਼ਾਨ ਬੋਏਲੋ ਨੇ ਉੱਤਰੀ ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚ ਭਾਰੀ ਤਬਾਹੀ ਮਚਾਈ ਹੈ। ਐਤਵਾਰ ਸਵੇਰੇ 8 ਵਜੇ ਤੱਕ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਵਿਚ 80 ਹਜ਼ਾਰ ਤੋਂ ਵੱਧ ਬਿਜਲੀ ਖਪਤਕਾਰ ਸਪਲਾਈ ਤੋਂ ਵਾਂਝੇ ਸਨ।ਕੁਝ ਇਲਾਕਿਆਂ ਵਿਚ ਹਵਾਵਾਂ ਦੀ ਰਫ਼ਤਾਰ 84 ਮੀਲ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ। ਲਾਰਗਜ਼ ਅਤੇ ਹੋਰ ਤੱਟਵਰਤੀ ਕਸਬਿਆਂ ਵਿਚ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਕਈ ਥਾਵਾਂ ਉਤੇ ਕਾਰਾਂ ਪਾਣੀ ਵਿਚ ਫਸ ਗਈਆਂ। ਤੇਜ਼ ਹਵਾਵਾਂ ਕਾਰਨ ਦਰੱਖ਼ਤ ਡਿੱਗਣ ਅਤੇ ਰੇਲਵੇ ਲਾਈਨਾਂ ਨੂੰ ਨੁਕਸਾਨ ਪਹੁੰਚਣ ਨਾਲ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕਈ ਉਡਾਣਾਂ ਅਤੇ ਸਮੁੰਦਰੀ ਜਹਾਜ਼ਾਂ ਦੀਆਂ ਸੇਵਾਵਾਂ ਵੀ ਰੱਦ ਕੀਤੀਆਂ ਗਈਆਂ। ਲੰਡਨ ਦੇ ਟ੍ਰੈਫਲਗਰ ਸਕੁਏਅਰ ਵਿਚ ਹੋਣ ਵਾਲੇ ਸਾਲਾਨਾ ਦੀਵਾਲੀ ਸਮਾਗਮ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ।ਬਰਤਾਨੀਆ ਦੇ ਮੌਸਮ ਵਿਭਾਗ ਨੇ ਬਰਤਾਨੀਆ ਦੇ ਕਈ ਹਿੱਸਿਆਂ ਲਈ ਐਂਬਰ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਬੇਲੋੜੇ ਸਫ਼ਰ ਤੋਂ ਗੁਰੇਜ਼ ਕਰਨ ਅਤੇ ਡਿੱਗਦੇ ਦਰੱਖ਼ਤਾਂ, ਉੱਡਦੇ ਮਲਬੇ ਤੇ ਸਮੁੰਦਰੀ ਲਹਿਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਤਸਵੀਰ: ਨਿਊਜ਼ ਲੰਡਨ ਪਿਕ ਤੇਜ਼ ਹਵਾਵਾਂ ਨਾਲ ਹੋਏ ਨੁਕਸਾਨ ਦੇ ਦ੍ਰਿਸ਼। ਤਸਵੀਰਾਂ: ਮਨਪ੍ਰੀਤ ਸਿੰਘ ਬੱਧਨੀ ਕਲਾਂ