26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨੇਵਾਡਾ ਵਿਚ ਗੈਰ-ਨਾਗਰਿਕ ਦੱਸੇ 185 ਵੋਟਰ ਨਿਕਲੇ ਅਮਰੀਕੀ ਨਾਗਰਿਕ

ਨਿਊਯਾਰਕ, 26 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨੇਵਾਡਾ ਸੂਬੇ ਵਿਚ ਵੋਟਰ ਸੂਚੀਆਂ ਦੀ ਜਾਂਚ ਦੌਰਾਨ ਵੱਡੀ ਗੜਬੜ ਸਾਹਮਣੇ ਆਈ ਹੈ। ਗ੍ਰਹਿ ਸੁਰੱਖਿਆ ਵਿਭਾਗ ਵਲੋਂ ਗੈਰ-ਨਾਗਰਿਕ ਦੱਸੇ ਗਏ 185 ਵੋਟਰਾਂ ਦੇ ਰਿਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਨੇਵਾਡਾ ਦੇ ਚੋਣ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸਾਰੇ ਅਮਰੀਕੀ ਨਾਗਰਿਕ ਹਨ।

Ad Position 21
No active advertisement
ਅਜੀਤ ਡੈਸਕ 27-09-2026
ਨਿਊਯਾਰਕ, 26 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨੇਵਾਡਾ ਸੂਬੇ ਵਿਚ ਵੋਟਰ ਸੂਚੀਆਂ ਦੀ ਜਾਂਚ ਦੌਰਾਨ ਵੱਡੀ ਗੜਬੜ ਸਾਹਮਣੇ ਆਈ ਹੈ। ਗ੍ਰਹਿ ਸੁਰੱਖਿਆ ਵਿਭਾਗ ਵਲੋਂ ਗੈਰ-ਨਾਗਰਿਕ ਦੱਸੇ ਗਏ 185 ਵੋਟਰਾਂ ਦੇ ਰਿਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਨੇਵਾਡਾ ਦੇ ਚੋਣ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸਾਰੇ ਅਮਰੀਕੀ ਨਾਗਰਿਕ ਹਨ।ਜੁਲਾਈ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਨੇਵਾਡਾ, ਕੈਲੀਫੋਰਨੀਆ, ਪੈਨਸਿਲਵੇਨੀਆ ਅਤੇ ਨਿਊ ਜਰਸੀ ਦੀਆਂ ਵੋਟਰ ਸੂਚੀਆਂ ਵਿੱਚ ਕੁੱਲ 2 ਲੱਖ 78 ਹਜ਼ਾਰ ਗੈਰ-ਨਾਗਰਿਕ ਮਿਲੇ ਹਨ। ਬਾਅਦ ਵਿਚ ਸੂਬਿਆਂ ਨੂੰ ਭੇਜੀ ਜਾਣਕਾਰੀ ਵਿਚ ਇਸ ਅੰਕੜੇ ਨੂੰ ਸੰਭਾਵਿਤ ਗੈਰ-ਨਾਗਰਿਕਾਂ ਦੀ ਗਿਣਤੀ ਦੱਸਿਆ ਗਿਆ ਅਤੇ ਨੇਵਾਡਾ ਵਿਚ ਇਹ ਗਿਣਤੀ ਵੱਧ ਤੋਂ ਵੱਧ 15,903 ਦੱਸੀ ਗਈ। ਅਗਸਤ ਵਿੱਚ ਗ੍ਰਹਿ ਸੁਰੱਖਿਆ ਵਿਭਾਗ ਨੇ ਨੇਵਾਡਾ ਨੂੰ 185 ਲੋਕਾਂ ਦੇ ਰਿਕਾਰਡ ਭੇਜਦਿਆਂ ਉਨ੍ਹਾਂ ਨੂੰ ਗੈਰ-ਨਾਗਰਿਕ ਦੱਸਿਆ ਸੀ। ਹੁਣ ਸੂਬੇ ਦੇ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਦੇ ਰਿਕਾਰਡ ਇਨ੍ਹਾਂ ਸਾਰੇ ਲੋਕਾਂ ਦੇ ਅਮਰੀਕੀ ਨਾਗਰਿਕ ਹੋਣ ਦੀ ਪੁਸ਼ਟੀ ਕਰਦੇ ਹਨ। ਨੇਵਾਡਾ ਦੇ ਉਪ ਮਹਾਂ ਨਿਆਂਵਾਦੀ ਗ੍ਰੇਗ ਓਟ ਨੇ ਗ੍ਰਹਿ ਸੁਰੱਖਿਆ ਵਿਭਾਗ ਨੂੰ ਕਿਹਾ ਕਿ ਇਨ੍ਹਾਂ 185 ਲੋਕਾਂ ਨੂੰ ਗੈਰ-ਨਾਗਰਿਕ ਸਾਬਤ ਕਰਨ ਲਈ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਮੁਤਾਬਕ ਸਿਰਫ਼ ਵੋਟਰ ਪਛਾਣ ਨੰਬਰ ਮਿਲਣ ਨਾਲ ਕਿਸੇ ਵਿਅਕਤੀ ਦੀ ਨਾਗਰਿਕਤਾ ਤੈਅ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪੁਰਾਣੀਆਂ ਅਤੇ ਨਵੀਆਂ ਵੋਟਰ ਰਜਿਸਟ੍ਰੇਸ਼ਨ ਪ੍ਰਣਾਲੀਆਂ ਕਾਰਨ ਇੱਕੋ ਨੰਬਰ ਵੱਖ-ਵੱਖ ਰਿਕਾਰਡਾਂ ਨਾਲ ਜੁੜਿਆ ਹੋ ਸਕਦਾ ਹੈ।ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ 185 ਲੋਕਾਂ ਦੀ ਸੂਚੀ ਵਿਸਥਾਰਪੂਰਵਕ ਹੱਥੀਂ ਜਾਂਚ ਕੀਤੇ ਰਿਕਾਰਡਾਂ ਦਾ ਸਿਰਫ਼ ਇੱਕ ਹਿੱਸਾ ਸੀ। ਵਿਭਾਗ ਨੇ ਇਹ ਵੀ ਕਿਹਾ ਕਿ ਨੇਵਾਡਾ ਨਾਲ 6,218 ਹੋਰ ਅਜਿਹੇ ਰਿਕਾਰਡ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਉਸ ਦੇ ਵਿਦੇਸ਼ੀ ਨਾਗਰਿਕਾਂ ਨਾਲ ਸਬੰਧਤ ਰਿਕਾਰਡਾਂ ਨਾਲ ਵੱਧ ਮੇਲ ਖਾਂਦੀ ਹੈ। ਹਾਲਾਂਕਿ ਵਿਭਾਗ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਹੁਣ ਵੀ ਇਨ੍ਹਾਂ 185 ਲੋਕਾਂ ਨੂੰ ਗੈਰ-ਨਾਗਰਿਕ ਮੰਨਦਾ ਹੈ ਜਾਂ ਨਹੀਂ। ਇਸੇ ਤਰ੍ਹਾਂ ਪੈਨਸਿਲਵੇਨੀਆ ਦੇ ਚੋਣ ਅਧਿਕਾਰੀਆਂ ਨੇ ਵੀ ਵੋਟਰ ਸੂਚੀ ਵਿੱਚ 14,576 ਤੱਕ ਸੰਭਾਵਿਤ ਗੈਰ-ਨਾਗਰਿਕ ਹੋਣ ਦੇ ਦਾਅਵੇ ਦਾ ਆਧਾਰ ਮੰਗਿਆ ਹੈ। ਉੱਥੋਂ ਦੇ ਮੁੱਖ ਚੋਣ ਅਧਿਕਾਰੀ ਅਲ ਸ਼ਮਿਟ ਮੁਤਾਬਕ ਸੰਘੀ ਅਧਿਕਾਰੀਆਂ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਨੂੰ ਇਸ ਅੰਕੜੇ ‘ਤੇ ਪੂਰਾ ਭਰੋਸਾ ਨਹੀਂ ਸੀ।
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਮੈਡੀਸਨ ਨੇ ਵਿਦਿਆਰਥੀਆਂ ਨੂੰ ਨਸਲੀ ਆਧਾਰ ’ਤੇ ਦਾਖਲੇ ਦਿੱਤੇ-ਨਿਆਂ ਵਿਭਾਗ ਅਗਲੀ ਖ਼ਬਰ ਜੰਗ ਰੋਕਣ ਲਈ ਈਰਾਨ ਦਾ 7 ਦਿਨਾਂ ਦਾ ਫਾਰਮੂਲਾ, ਹੋਰਮੁਜ਼ ਖੋਲ੍ਹਣ ਬਦਲੇ ਅਮਰੀਕਾ ਅੱਗੇ ਰੱਖੀਆਂ ਸ਼ਰਤਾਂ
Ad Position 24