ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਉਹਨਾਂ ਦੇ ਵਿਰਸੇ ਤੇ ਜੜ੍ਹਾਂ ਨਾਲ ਜੋੜਦਾ ਹੈ ਪਾਓਵਾਓ
ਟੋਰਾਂਟੋ, 16 ਨਵੰਬਰ (ਹਰਜੀਤ ਸਿੰਘ ਬਾਜਵਾ)-ਇੱਥੋਂ ਦੇ ਮੂਲ ਨਿਵਾਸੀ ਜੋ ਕੈਨੇਡਾ ਵਿਚ ਵੱਖ-ਵੱਖ ਥਾਵਾਂ ’ਤੇ ਵੱਸੇ ਹੋਏ ਨੇ, ਉਹਨਾਂ ਦੀ ਆਪਣੀ ਹੀ ਵੱਖਰੀ ਦੁਨੀਆ ਹੈ, ਭਾਂਵੇਂ ਬ੍ਰਿਟਿਸ਼ ਇੰਮਪਾਇਰ, ਅਮਰੀਕਾ ਜਾਂ ਇਹਨਾਂ ਦੇ ਹੋਰ ਹਮਾਇਤੀ ਮੁਲਕਾਂ ਵਲੋਂ ਕੈਨੇਡਾ ਦੇ ਮੂਲ ਨਿਵਾਸੀਆਂ ’ਤੇ ਸਦੀਆਂ ਤੋਂ ਜ਼ੁਲਮ ਕੀਤੇ ਜਾ ਰਹੇ ਹਨ। ਇਹਨਾਂ ਦੀ ਹੌਂਦ, ਹਸਤੀ ਮਿਟਾਉਂਣ ਦੀਆਂ ਗੁੱਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਟੋਰਾਂਟੋ, 16 ਨਵੰਬਰ (ਹਰਜੀਤ ਸਿੰਘ ਬਾਜਵਾ)-ਇੱਥੋਂ ਦੇ ਮੂਲ ਨਿਵਾਸੀ ਜੋ ਕੈਨੇਡਾ ਵਿਚ ਵੱਖ-ਵੱਖ ਥਾਵਾਂ ’ਤੇ ਵੱਸੇ ਹੋਏ ਨੇ, ਉਹਨਾਂ ਦੀ ਆਪਣੀ ਹੀ ਵੱਖਰੀ ਦੁਨੀਆ ਹੈ, ਭਾਂਵੇਂ ਬ੍ਰਿਟਿਸ਼ ਇੰਮਪਾਇਰ, ਅਮਰੀਕਾ ਜਾਂ ਇਹਨਾਂ ਦੇ ਹੋਰ ਹਮਾਇਤੀ ਮੁਲਕਾਂ ਵਲੋਂ ਕੈਨੇਡਾ ਦੇ ਮੂਲ ਨਿਵਾਸੀਆਂ ’ਤੇ ਸਦੀਆਂ ਤੋਂ ਜ਼ੁਲਮ ਕੀਤੇ ਜਾ ਰਹੇ ਹਨ। ਇਹਨਾਂ ਦੀ ਹੌਂਦ, ਹਸਤੀ ਮਿਟਾਉਂਣ ਦੀਆਂ ਗੁੱਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਇਹਨਾਂ ਦੇ ਬੱਚਿਆਂ ਦਿਆਂ ਸਕੂਲਾਂ ਵਿਚ ਬੱਚਿਆਂ ਉੱਤੇ ਅਣਮਨੁੱਖੀ ਤਸ਼ੱਦਦ ਦੀਆਂ ਖ਼ਬਰਾਂ ਵੀ ਉੱਡਦੀਆਂ ਰਹੀਆਂ ਹਨ, ਪਰ ਬਾਵਜੂਦ ਇਸ ਸਭ ਦੇ ਇਹ ਲੋਕ ਆਪਣੀ ਹੌਂਦ ਦਾ ਪ੍ਰਗਟਾਵਾ ਕਰਨ ਲਈ ਸਮਾਗਮ ਕਰਦੇ ਰਹਿੰਦੇ ਹਨ ਅਤੇ ਇਹਨਾਂ ਦੇ ਸਮਾਗਮ ਤਕਰੀਬਨ ਸਾਰਾ ਸਾਲ ਹੀ ਕਨੇਡਾ ਦੇ ਵੱਖ-ਵੱਖ ਥਾਵਾਂ ਤੇ’ ਚੱਲਦੇ ਰਹਿੰਦੇ ਹਨ।ਸਮਾਗਮ ਦੌਰਾਨ ਔਰਤਾਂ, ਬੱਚੇ,ਬੱਚੀਆਂ ਅਤੇ ਮਰਦਾਂ ਦੀਆਂ ਆਪਣੀਆਂ ਰਵਇਤੀ ਰੰਗ-ਬਿਰੰਗੀਆਂ ਪੋਸ਼ਾਕਾਂ ਹੁੰਦੀਆਂ ਹਨ,ਜਾਨਵਰਾਂ ਦੇ ਫਰਾਂ(ਖੰਭਾਂ) ਅਤੇ ਕੱਪੜਿਆਂ ਨਾਲ ਤਿਆਰ ਕੀਤੀਆਂ ਪੋਸ਼ਾਕਾਂ, ਰਵਾਇਤੀ ਟੋਪੀਆਂ ਪਾ ਕੇ ਇਹ ਗਰੁੱਪਾਂ ’ਚ ਆਪਣਾ ਰਵਾਇਤੀ ਤੇ ਵਿਰਾਸਤੀ ਡਾਂਸ (ਨਾਚ) ਕਰਦੇ ਹਨ, ਰਵਾਇਤੀ ਸਾਜਾਂ ’ਤੇ ਮਿਉਜ਼ੀਕਲ ਟੋਲੀ ਜ਼ਿੰਗਲ ਗਾਉਂਦੀ ਹੈ ਤੇ ਇਸ ਦੇ ਦੁਆਲੇ ਇਹਨਾਂ ਦੁਆਰਾ ਗਰੁੱਪਾਂ ਦੇ ਰੂਪ ਵਿੱਚ ਜਾਂ ਇਕੱਲੇ ਇਕੱਲੇ ਡਾਂਸ ਕੀਤਾ ਜਾਂਦਾ ਹੈ, ਫਿਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ’ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਤਰਤੀਬਵਾਰ ਇਨਾਮ ਵੀ ਤਕਸੀਮ ਕੀਤੇ ਜਾਂਦੇ ਹਨ।ਫੋਰਟਫ੍ਰਾਂਸਿਸ, ਟੋਰਾਂਟੋ, ਮਿਸੀਸਾਗਾ, ਬਰੈਂਪਟਨ, ਹਮਿਲਟਨ, ਨਿਆਗਰਾ ਫ਼ਾਲਜ਼, ਥੰਡਰਬੇਅ, ਬਰੈਂਟਫੋਡ ਅਤੇ ਹੋਰ ਸ਼ਹਿਰਾਂ ਵਿੱਚ ਇਹਨਾਂ ਵਲੋਂ ਸਮਾਗਮ ਕਰਵਾਏ ਜਾਂਦੇ ਹਨ, ਇਸ ਦੌਰਾਨ ਇਹਨਾਂ ਵੱਲੋਂ ਆਪਣੇ ਨਾਚ, ਫੁਡ, ਤੇ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਡਾਂਸ ਦੌਰਾਨ ਗ੍ਰਾਸ ਡਾਂਸ, ਫੈਂਸੀ ਡਾਂਸ, ਚਿਕਨ ਡਾਂਸ, ਜ਼ਿੰਗਲ ਡਰੈਸ ਡਾਂਸ,ਔਰਤਾਂ ਦਾ ਫੈਂਸੀ ਡਾਂਸ ਜਿੱਥੇ ਵੇਖਣ ਵਾਲਾ ਹੁੰਦਾ ਹੈ। ਉੱਥੇ ਹੀ ਇਹਨਾਂ ਦੇ ਪੁਰਾਤਨ ਢੰਗ ਨਾਲ ਬਣਾਏ ਸੈਂਕੜੇ ਤਰ੍ਹਾਂ ਦੇ ਖਾਣੇ, ਕਲਾ ਕ੍ਰਿਤੀਆਂ ਦੀਆਂ ਪ੍ਰਦਰਸ਼ਨੀਆਂ,ਹੱਥ ਨਾਲ ਬਣਾਏ ਸਮਾਨ ਦੀਆਂ ਸਟਾਲਾਂ ਵੀ ਖਿੱਚ ਦਾ ਕਾਰਨ ਬਣਦੀਆਂ ਹਨ। Pow Wow Photo ਕੈਨੇਡਾ ਦੇ ਮੂਲ ਨਿਵਾਸੀਆਂ ਦੇ ਸਮਾਗਮ ਪਾਓਵਾਓ ਦੀਆਂ ਝਲਕੀਆਂ।