24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਕਾਟਲੈਂਡ ਵਿਚ ਮਨੁੱਖੀ ਤਸਕਰੀ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਕਾਰਵਾਈ , 36 ਗ੍ਰਿਫ਼ਤਾਰ

ਗਲਾਸਗੋ, 24 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਪੁਲਿਸ ਨੇ ਮਨੁੱਖੀ ਤਸਕਰੀ ਤੇ ਸੰਗਠਿਤ ਅਪਰਾਧਾਂ ਖ਼ਿਲਾਫ਼ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਤਾਲਮੇਲ ਵਾਲੀ ਕਾਰਵਾਈ ਕਰਦਿਆਂ 36 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਦੋਸ਼ ਲਗਾਏ ਹਨ। ‘ਆਪ੍ਰੇਸ਼ਨ ਕੇਂਡਰਿਊ’ ਨਾਂਅ ਹੇਠ ਚਲਾਈ ਗਈ ਇਸ ਮੁਹਿੰਮ ’ਚ ਕਰੀਬ 300 ਪੁਲਿਸ ਅਧਿਕਾਰੀਆਂ ਨੇ ਗਲਾਸਗੋ, ਫਾਲਕਰਕ, ਡੰਡੀ, ਫਾਈਫ਼ ਸਮੇਤ ਸਕਾਟਲੈਂਡ ਦੇ ਵੱਖ-ਵੱਖ ਹਿੱਸਿਆਂ ਵਿਚ 47 ਥਾਵਾਂ ’ਤੇ ਛਾਪੇ ਮਾਰੇ।

Ad Position 21
No active advertisement
ਅਜੀਤ ਡੈਸਕ 25-09-2026
ਗਲਾਸਗੋ, 24 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਪੁਲਿਸ ਨੇ ਮਨੁੱਖੀ ਤਸਕਰੀ ਤੇ ਸੰਗਠਿਤ ਅਪਰਾਧਾਂ ਖ਼ਿਲਾਫ਼ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਤਾਲਮੇਲ ਵਾਲੀ ਕਾਰਵਾਈ ਕਰਦਿਆਂ 36 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਦੋਸ਼ ਲਗਾਏ ਹਨ। ‘ਆਪ੍ਰੇਸ਼ਨ ਕੇਂਡਰਿਊ’ ਨਾਂਅ ਹੇਠ ਚਲਾਈ ਗਈ ਇਸ ਮੁਹਿੰਮ ’ਚ ਕਰੀਬ 300 ਪੁਲਿਸ ਅਧਿਕਾਰੀਆਂ ਨੇ ਗਲਾਸਗੋ, ਫਾਲਕਰਕ, ਡੰਡੀ, ਫਾਈਫ਼ ਸਮੇਤ ਸਕਾਟਲੈਂਡ ਦੇ ਵੱਖ-ਵੱਖ ਹਿੱਸਿਆਂ ਵਿਚ 47 ਥਾਵਾਂ ’ਤੇ ਛਾਪੇ ਮਾਰੇ। ਪੁਲਿਸ ਕਾਰਵਾਈ ਦੌਰਾਨ 14 ਥਾਵਾਂ ’ਤੇ ਭੰਗ ਦੀ ਗੈਰਕਾਨੂੰਨੀ ਖੇਤੀ ਹੋਣ ਦਾ ਪਤਾ ਲੱਗਾ, ਜਦਕਿ ਮਨੁੱਖੀ ਤਸਕਰੀ ਦੇ ਸੰਭਾਵਿਤ ਪੀੜਤ ਵੀ ਸਾਹਮਣੇ ਆਏ ਹਨ। ਜਾਂਚ ’ਚ ਮਨੁੱਖੀ ਤਸਕਰੀ, ਲੋਕਾਂ ਤੋਂ ਜਬਰੀ ਕੰਮ ਕਰਵਾਉਣ, ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਖੇਤੀ, ਧੋਖਾਧੜੀ, ਪਰਵਾਸ ਕਾਨੂੰਨਾਂ ਦੀ ਉਲੰਘਣਾ ਤੇ ਅਪਰਾਧ ਰਾਹੀਂ ਕਮਾਏ ਕਾਲੇ ਧਨ ਨੂੰ ਜਾਇਜ਼ ਬਣਾਉਣ ਵਰਗੇ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਗਲਾਸਗੋ ਦੇ ਡਾਲਮਾਰਨੌਕ ਤੇ ਸਪਰਿੰਗਬਰਨ ਇਲਾਕਿਆਂ ’ ਚ ਵੀ ਛਾਪੇ ਮਾਰੇ ਗਏ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਸਰੀ ਦੇ ਬਾਹਰਵਾਰ ਮੋਰਚਾ ਅਗਲੀ ਖ਼ਬਰ ਕਾਂਗਰਸ ਮੈਂਬਰ ਮੈਕਗਵਰਨ ਨਾਲ ਭਾਰਤੀ - ਅਮਰੀਕੀ ਭਾਈਚਾਰੇ ਨੇ ਆਪਣੀਆਂ ਮੁਸ਼ਕਿਲਾਂ ਕੀਤੀਆਂ ਸਾਂਝੀਆਂ
Ad Position 24