12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗ੍ਰਿਜ਼ਲੀ ਰਿੱਛ ‘ ਗ੍ਰਾਈਂਡਰ ’ ਦੀ ਯਾਦ ਵਿਚ ਅੱਜ ਹੋਵੇਗਾ ਵਿਸ਼ੇਸ਼ ਸਮਾਗਮ

ਵੈਨਕੂਵਰ, 11 ਸਤੰਬਰ (ਮਲਕੀਤ ਸਿੰਘ)-ਉੱਤਰੀ ਵੈਨਕੂਵਰ ਦੇ ਖੂਬਸੂਰਤ ਪਹਾੜਾਂ ਦੀ ਟੀਸੀ ’ਤੇ ਸਥਿਤ ਪ੍ਰਸਿੱਧ ਸੈਲਾਨੀ ਸਥਾਨ ਗਰਾਊਸ ਮਾਊਂਟੇਨ ਵਿਖੇ ਲੰਮਾ ਸਮਾਂ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ ਗ੍ਰਿਜ਼ਲੀ ਰਿੱਛ ‘ਗ੍ਰਾਈਂਡਰ’ ਦੀ ਯਾਦ ਵਿਚ 12 ਸਤੰਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੌਰਾਨ ‘ਗ੍ਰਾਈਂਡਰ’ ਵਲੋਂ ਇੱਥੇ ਬਿਤਾਏ ਲਗਭਗ 25 ਸਾਲਾਂ ਨੂੰ ਯਾਦ ਕੀਤਾ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਵੈਨਕੂਵਰ, 11 ਸਤੰਬਰ (ਮਲਕੀਤ ਸਿੰਘ)-ਉੱਤਰੀ ਵੈਨਕੂਵਰ ਦੇ ਖੂਬਸੂਰਤ ਪਹਾੜਾਂ ਦੀ ਟੀਸੀ ’ਤੇ ਸਥਿਤ ਪ੍ਰਸਿੱਧ ਸੈਲਾਨੀ ਸਥਾਨ ਗਰਾਊਸ ਮਾਊਂਟੇਨ ਵਿਖੇ ਲੰਮਾ ਸਮਾਂ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ ਗ੍ਰਿਜ਼ਲੀ ਰਿੱਛ ‘ਗ੍ਰਾਈਂਡਰ’ ਦੀ ਯਾਦ ਵਿਚ 12 ਸਤੰਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੌਰਾਨ ‘ਗ੍ਰਾਈਂਡਰ’ ਵਲੋਂ ਇੱਥੇ ਬਿਤਾਏ ਲਗਭਗ 25 ਸਾਲਾਂ ਨੂੰ ਯਾਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ‘ਗ੍ਰਾਈਂਡਰ’ ਗਰਾਊਸ ਮਾਊਂਟੇਨ ਦੇ ਜੰਗਲੀ ਜੀਵ ਸੰਭਾਲ ਕੇਂਦਰ ਵਿੱਚ ਰਹਿਣ ਵਾਲੇ ਦੋ ਗ੍ਰਿਜ਼ਲੀ ਰਿੱਛਾਂ ਵਿਚੋਂ ਇੱਕ ਸੀ ਅਤੇ ਕਈ ਸਾਲਾਂ ਦੌਰਾਨ ਉਹ ਸਥਾਨਕ ਲੋਕਾਂ ਦੇ ਨਾਲ-ਨਾਲ ਦੁਨੀਆ ਭਰ ਤੋਂ ਆਉਣ ਵਾਲੇ ਸੈਲਾਨੀਆਂ ਵਿੱਚ ਵੀ ਬਹੁਤ ਹਰਮਨ ਪਿਆਰਾ ਹੋ ਗਿਆ ਸੀ। ਉਸ ਨੂੰ ਦੇਖਣ ਲਈ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਪਹਾੜ ’ਤੇ ਪਹੁੰਚਦੇ ਸਨ।ਗਰਾਊਸ ਮਾਊਂਟੇਨ ਪ੍ਰਬੰਧਕਾਂ ਵਲੋਂ ਕਰਵਾਏ ਜਾ ਰਹੇ ਇਸ ਯਾਦਗਾਰੀ ਸਮਾਗਮ ਨੂੰ ‘ਜੀਵਨ ਦਾ ਜਸ਼ਨ’ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਗ੍ਰਾਈਂਡਰ ਦੀ ਜ਼ਿੰਦਗੀ, ਉਸ ਦੀਆਂ ਯਾਦਾਂ ਅਤੇ ਉੱਤਰੀ ਵੈਨਕੂਵਰ ਦੇ ਇਸ ਕੁਦਰਤੀ ਨਿਵਾਸ ਸਥਾਨ ਵਿੱਚ ਬਿਤਾਏ ਢਾਈ ਦਹਾਕਿਆਂ ਨੂੰ ਯਾਦ ਕੀਤਾ ਜਾਵੇਗਾ।’ਗ੍ਰਾਈਂਡਰ’ ਦੀ ਮੌਤ ਨਾਲ ਗਰਾਊਸ ਮਾਊਂਟੇਨ ਨਾਲ ਜੁੜੇ ਜੰਗਲੀ ਜੀਵ ਪ੍ਰੇਮੀਆਂ ਅਤੇ ਉਸ ਨੂੰ ਸਾਲਾਂ ਤੋਂ ਦੇਖਦੇ ਆ ਰਹੇ ਲੋਕਾਂ ਵਿੱਚ ਉਦਾਸੀ ਪਾਈ ਜਾ ਰਹੀ ਹੈ। 12 ਸਤੰਬਰ ਦਾ ਸਮਾਗਮ ਲੋਕਾਂ ਨੂੰ ਇਸ ਹਰਮਨਪਿਆਰੇ ‘ਗ੍ਰਿਜ਼ਲੀ’ ਰਿੱਛ ਨੂੰ ਯਾਦ ਕਰਨ ਅਤੇ ਉਸ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ ਦਾ ਮੌਕਾ ਦੇਵੇਗਾ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਭਲਕੇ ਨੂੰ-ਭਾਈ ਦਿਲਬਾਗ ਸਿੰਘ ਮੰਝਪੁਰ ਅਗਲੀ ਖ਼ਬਰ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਦੀ 70 ਵੀਂ ਵਰ੍ਹੇਗੰਢ ਮਨਾਈ
Ad Position 24