12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਿਟੀ ਸੈਂਟਰ ਐਰੀਨਾ ਦੀ ਉਸਾਰੀ ਦਾ ਕੰਮ ਸ਼ੁਰੂ

ਵੈਨਕੂਵਰ,11 ਸਤੰਬਰ (ਮਲਕੀਤ ਸਿੰਘ)-10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢਾਹ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਐਰੀਨਾ ਭਵਿੱਖ ਵਿਚ ਵੈਨਕੂਵਰ ਜਾਇੰਟਸ ਦਾ ਘਰ ਅਤੇ ਸਰੀ ਦੇ ਉੱਭਰ ਰਹੀਆਂ ਖੇਡਾਂ ਅਤੇ ਮਨੋਰੰਜਨ ਹੱਬ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਵੈਨਕੂਵਰ,11 ਸਤੰਬਰ (ਮਲਕੀਤ ਸਿੰਘ)-10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢਾਹ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਐਰੀਨਾ ਭਵਿੱਖ ਵਿਚ ਵੈਨਕੂਵਰ ਜਾਇੰਟਸ ਦਾ ਘਰ ਅਤੇ ਸਰੀ ਦੇ ਉੱਭਰ ਰਹੀਆਂ ਖੇਡਾਂ ਅਤੇ ਮਨੋਰੰਜਨ ਹੱਬ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ। ਅੱਜ ਸਰੀ ਦੀ ਮੇਅਰ ਬਰੈਂਡਾ ਲੌਕ, ਰੌਨ ਟੋਇਗੋ, ਮਾਈਕਲ ਬੂਬਲੇ ਦੀ ਮੌਜੂਦਗੀ ਵਿੱਚ 10355 ਕਿੰਗ ਜਾਰਜ ਬੁਲੇਵਾਰਡ ‘ਤੇ ਸਥਿਤ ਪੁਰਾਣੀ ਸੇਫਵੇਅ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ।ਇਸ ਮੌਕੇ ਬੋਲਦਿਆਂ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਇਹ ਸਰੀ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਉਤਸ਼ਾਹਜਨਕ ਕਦਮ ਹੈ। ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਰੀ ਵਿੱਚ ਵੱਡੇ ਕਾਰਜ ਹੋ ਰਹੇ ਹਨ।ਸਿਟੀ ਸੈਂਟਰ ਐਰੀਨਾ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਨਿਰਮਾਣ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਹੁਣ ਸਾਈਟ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਇੱਕ ਲਗਜ਼ਰੀ ਹੋਟਲ, ਕਾਨਫ਼ਰੰਸ ਲਈ ਜਗ੍ਹਾ ਅਤੇ ਰਿਹਾਇਸ਼ੀ ਵਿਕਾਸ ਵੀ ਸ਼ਾਮਲ ਹੋਵੇਗਾ। ਇਸ ਨਾਲ ਵਸਨੀਕਾਂ, ਸੈਲਾਨੀਆਂ ਅਤੇ ਵੱਡੇ ਸਮਾਗਮਾਂ ਲਈ ਇੱਕ ਨਵਾਂ ਆਕਰਸ਼ਕ ਕੇਂਦਰ ਤਿਆਰ ਹੋਵੇਗਾ।ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਸੀਈਓ ਬਿਲ ਔਜਲਾ ਨੇ ਕਿਹਾ ਕਿ ਇਹ ਪ੍ਰੋਜੈਕਟ ਸਰੀ ਦੇ ਭਵਿੱਖ ਵਿਚ ਇਕ ਮਹੱਤਵਪੂਰਨ ਨਿਵੇਸ਼ ਹੈ। ਇਹ ਇਕ ਅਜਿਹੀ ਸਹੂਲਤ ਤਿਆਰ ਕਰੇਗਾ, ਜੋ ਪੂਰੇ ਖੇਤਰ ਲਈ ਲੰਬੇ ਸਮੇਂ ਤੱਕ ਆਰਥਿਕ, ਸੱਭਿਆਚਾਰਕ, ਖੇਡ ਅਤੇ ਭਾਈਚਾਰਕ ਲਾਭ ਪੈਦਾ ਕਰੇਗਾ। ਸਿਟੀ ਸੈਂਟਰ ਐਰੀਨਾ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਦੇ 2030 ਤੱਕ ਪੂਰਾ ਹੋਣ ਦੀ ਉਮੀਦ ਹੈ। ਲਗਭਗ 360 ਮਿਲੀਅਨ ਡਾਲਰ ਦੀ ਕੁੱਲ ਅਨੁਮਾਨਿਤ ਲਾਗਤ ਵਾਲਾ ਇਹ ਪ੍ਰੋਜੈਕਟ ਅਗਲੇ ਦਹਾਕੇ ਦੌਰਾਨ 2.4 ਬਿਲੀਅਨ ਡਾਲਰ ਦੇ ਆਰਥਿਕ ਲਾਭ ਪੈਦਾ ਕਰਨ ਦੇ ਨਾਲ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਭਰ ਵਿਚ 2,700 ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀ ਉਮੀਦ ਰੱਖਦਾ ਹੈ।
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਦੀ 70 ਵੀਂ ਵਰ੍ਹੇਗੰਢ ਮਨਾਈ ਅਗਲੀ ਖ਼ਬਰ 9/11 ਹਮਲੇ ਦੀ 25ਵੀਂ ਵਰ੍ਹੇਗੰਢ: ਵੈਨਕੂਵਰ ਹਵਾਈ ਅੱਡੇ ਦੇ ਸਾਬਕਾ ਮੁਲਾਜ਼ਮਾਂ ਨੂੰ ਅੱਜ ਵੀ ਯਾਦ ਹੈ ਹਫੜਾ-ਦਫੜੀ ਵਾਲਾ ਮ...
Ad Position 24