10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਗੁਜਰਾਤੀ ਨੂੰ 54 ਮਹੀਨੇ ਦੀ ਕੈਦ, ਮਿਲੇਗਾ ਦੇਸ਼ ਨਿਕਾਲਾ

ਸੈਕਰਾਮੈਂਟੋ, 9 ਸਤੰਬਰ (ਹੁਸਨ ਲੜੋਆ ਬੰਗਾ)-ਸੂਰਤ ਸਥਿਤ ਰੈਕਸਟਰ ਕੈਮੀਕਲਜ਼ ਦੇ ਸੰਸਥਾਪਕ ਭਾਵੇਸ਼ ਲਾਥੀਆ ਨੂੰ ਫੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਤਸਕਰੀ ਅਤੇ ਵੰਡ ਕਰਨ ਦੇ ਦੋਸ਼ਾਂ ਵਿਚ ਸੰਘੀ ਜੇਲ੍ਹ ’ਚ 54 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਲਾਥੀਆ, ਜਿਸ ਦਾ ਪੂਰਾ ਨਾਂਅ ਭਾਵੇਸ਼ ਰਣਛੋੜਭਾਈ ਲਾਥੀਆ ਹੈ, ਸੂਰਤ (ਗੁਜਰਾਤ) ਦਾ ਰਹਿਣ ਵਾਲਾ ਹੈ।

Ad Position 21
repet_subhas-goyals [Copy P29]
ਭਾਵੇਸ਼ ਲਾਥੀਆ 10-09-2026
ਸੈਕਰਾਮੈਂਟੋ, 9 ਸਤੰਬਰ (ਹੁਸਨ ਲੜੋਆ ਬੰਗਾ)-ਸੂਰਤ ਸਥਿਤ ਰੈਕਸਟਰ ਕੈਮੀਕਲਜ਼ ਦੇ ਸੰਸਥਾਪਕ ਭਾਵੇਸ਼ ਲਾਥੀਆ ਨੂੰ ਫੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਤਸਕਰੀ ਅਤੇ ਵੰਡ ਕਰਨ ਦੇ ਦੋਸ਼ਾਂ ਵਿਚ ਸੰਘੀ ਜੇਲ੍ਹ ’ਚ 54 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਲਾਥੀਆ, ਜਿਸ ਦਾ ਪੂਰਾ ਨਾਂਅ ਭਾਵੇਸ਼ ਰਣਛੋੜਭਾਈ ਲਾਥੀਆ ਹੈ, ਸੂਰਤ (ਗੁਜਰਾਤ) ਦਾ ਰਹਿਣ ਵਾਲਾ ਹੈ। ਉਸ ਨੂੰ ਭਾਵੇਸ਼ ਪਟੇਲ, ਭਾਵੇਸ਼ ਭਾਈ ਅਤੇ ਭਾਵੇਸ਼ ਲਾਥੀਆ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 37 ਸਾਲਾ ਲਾਥੀਆ ਨੇ ਅਪ੍ਰੈਲ 2026 ਵਿਚ ਫੈਂਟਾਨਿਲ ਪੂਰਵਗਾਮੀ ਰਸਾਇਣਾਂ ਦੀ ਤਸਕਰੀ ਅਤੇ ਵੰਡ ਕਰਨ ਦਾ ਦੋਸ਼ ਮੰਨ ਲਿਆ ਸੀ, ਜਦੋਂਕਿ ਉਹ ਜਾਣਦਾ ਸੀ ਕਿ ਇਨ੍ਹਾਂ ਦੀ ਵਰਤੋਂ ਫੈਂਟਾਨਿਲ ਬਣਾਉਣ ਲਈ ਕੀਤੀ ਜਾਵੇਗੀ। ਉਸ ਨੂੰ ਬਰੁਕਲਿਨ ਵਿਚ ਯੂ.ਐਸ. ਜ਼ਿਲਾ ਜੱਜ ਪਾਮੇਲਾ ਕੇ. ਚੇਨ ਦੁਆਰਾ ਸਜ਼ਾ ਸੁਣਾਈ ਗਈ, ਜਦੋਂਕਿ 24,560 ਡਾਲਰ ਜ਼ਬਤ ਕਰਨ ਦਾ ਹੁਕਮ ਵੀ ਦਿੱਤਾ ਗਿਆ। ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਯੂ.ਐਸ. ਅਟਾਰਨੀ ਦਫ਼ਤਰ ਅਨੁਸਾਰ ਭਾਵੇਸ਼ ਦੀ ਸਜ਼ਾ ਹੋਣ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ 9/11 ਦੇ ਨਾਇਕਾਂ ਨੂੰ ਟਰੰਪ ਦਾ ਸਲਾਮ - ਵੈਲਜ਼ ਕ੍ਰਾਊਦਰ ਨੂੰ ਮਰਨ ਉਪਰੰਤ ਵੱਡਾ ਸਨਮਾਨ ਅਗਲੀ ਖ਼ਬਰ ਓਹਾਇਓ ’ਚ ਇਤਿਹਾਸਕ ਮੁਹਿੰਮ, ਖ਼ਤਰੇ ਵਿਚ ਪਏ 79 ਲਾਪਤਾ ਬੱਚੇ ਲੱਭੇ
Ad Position 24