9/11 ਦੇ ਨਾਇਕਾਂ ਨੂੰ ਟਰੰਪ ਦਾ ਸਲਾਮ - ਵੈਲਜ਼ ਕ੍ਰਾਊਦਰ ਨੂੰ ਮਰਨ ਉਪਰੰਤ ਵੱਡਾ ਸਨਮਾਨ
ਨਿਊਯਾਰਕ, 9 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ 9/11 ਅੱਤਵਾਦੀ ਹਮਲਿਆਂ ਦੀ 25ਵੀਂ ਬਰਸੀ ਤੋਂ ਪਹਿਲਾਂ ਵਾਈਟ ਹਾਊਸ ਨੇੜੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰੇ ਗਏ ਲੋਕਾਂ, ਪਹਿਲੇ ਮਦਦਗਾਰਾਂ ਅਤੇ ਆਪਣੀਆਂ ਜਾਨਾਂ ਵਾਰਨ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਐਲਿਪਸ ਵਿਖੇ ਹੋਏ ਇਸ ਸਮਾਗਮ ਵਿਚ ਕਰੀਬ 1,500 ਲੋਕਾਂ ਸਮੇਤ ਐਫ.
ਨਿਊਯਾਰਕ, 9 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ 9/11 ਅੱਤਵਾਦੀ ਹਮਲਿਆਂ ਦੀ 25ਵੀਂ ਬਰਸੀ ਤੋਂ ਪਹਿਲਾਂ ਵਾਈਟ ਹਾਊਸ ਨੇੜੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰੇ ਗਏ ਲੋਕਾਂ, ਪਹਿਲੇ ਮਦਦਗਾਰਾਂ ਅਤੇ ਆਪਣੀਆਂ ਜਾਨਾਂ ਵਾਰਨ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਐਲਿਪਸ ਵਿਖੇ ਹੋਏ ਇਸ ਸਮਾਗਮ ਵਿਚ ਕਰੀਬ 1,500 ਲੋਕਾਂ ਸਮੇਤ ਐਫ.ਡੀ.ਐਨ.ਵਾਈ. ਦੇ ਮੈਂਬਰ, ਸੇਵਾਮੁਕਤ ਅਧਿਕਾਰੀ, ਪੀੜਤ ਪਰਿਵਾਰ ਅਤੇ ਟਨਲ ਟੂ ਟਾਵਰਜ਼ ਫਾਊਂਡੇਸ਼ਨ ਦੇ ਨੁਮਾਇੰਦੇ ਸ਼ਾਮਿਲ ਹੋਏ।ਸਮਾਗਮ ਦਾ ਮੁੱਖ ਕੇਂਦਰ ਵਰਲਡ ਟਰੇਡ ਸੈਂਟਰ ਦੇ ਦੱਖਣੀ ਟਾਵਰ ਦੇ ਮਲਬੇ ਵਿਚੋਂ ਕੱਢਿਆ ਗਿਆ 21 ਫੁੱਟ ਲੰਮਾ ਅਤੇ ਲਗਭਗ 16,900 ਪੌਂਡ ਭਾਰਾ ਸਟੀਲ ਦਾ ਬੀਮ ਸੀ। ਇਸ ਦੇ ਆਲੇ-ਦੁਆਲੇ 9/11 ਦੌਰਾਨ ਸ਼ਹੀਦ ਹੋਏ ਫਾਇਰ ਫਾਈਟਰਾਂ, ਪੁਲਿਸ ਅਧਿਕਾਰੀਆਂ ਅਤੇ ਹੋਰ ਪਹਿਲੇ ਮਦਦਗਾਰਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਆਪਣੇ ਪੁਰਾਣੇ ਸਾਥੀਆਂ ਦੀਆਂ ਤਸਵੀਰਾਂ ਸਾਹਮਣੇ ਦੇਖ ਕੇ ਕਈ ਸੇਵਾਮੁਕਤ ਅਧਿਕਾਰੀ ਭਾਵੁਕ ਹੋ ਗਏ।ਟਰੰਪ ਨੇ ਕਿਹਾ ਕਿ ਵਰਲਡ ਟਰੇਡ ਸੈਂਟਰ, ਪੈਂਟਾਗਨ ਅਤੇ ਫਲਾਈਟ-93 ਉਤੇ ਹੋਏ ਹਮਲਿਆਂ ਵਿਚ ਕਰੀਬ ਤਿੰਨ ਹਜ਼ਾਰ ਲੋਕਾਂ ਦੀਆਂ ਜਾਨਾਂ ਗਈਆਂ ਸਨ। ਉਨ੍ਹਾਂ 343 ਐਫ.ਡੀ.ਐਨ.ਵਾਈ. ਫਾਇਰਫਾਈਟਰਾਂ, 37 ਪੋਰਟ ਅਥਾਰਟੀ ਪੁਲਿਸ ਅਧਿਕਾਰੀਆਂ, 23 ਐਨ.ਵਾਈ.ਪੀ.ਡੀ. ਮੈਂਬਰਾਂ ਅਤੇ ਤਿੰਨ ਨਿਊਯਾਰਕ ਸਟੇਟ ਕੋਰਟ ਅਧਿਕਾਰੀਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਅਮਰੀਕਾ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ।ਇਸ ਮੌਕੇ 24 ਸਾਲਾ ਵੈਲਜ਼ ਕ੍ਰਾਊਦਰ ਨੂੰ ਮਰਨ ਉਪਰੰਤ ‘ਪ੍ਰੈਜ਼ੀਡੈਂਸ਼ਲ ਮੈਡਲ ਆਫ਼ ਫ਼ਰੀਡਮ’ ਨਾਲ ਸਨਮਾਨਿਤ ਕੀਤਾ ਗਿਆ। ‘ਮੈਨ ਇਨ ਦ ਰੈੱਡ ਬੈਂਡਾਨਾ’ ਦੇ ਨਾਂਅ ਨਾਲ ਜਾਣੇ ਜਾਂਦੇ ਕ੍ਰਾਊਦਰ ਨੇ ਦੱਖਣੀ ਟਾਵਰ ਵਿਚ ਧੂੰਏਂ ਅਤੇ ਅੱਗ ਵਿਚਾਲੇ ਫਸੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ ਸੀ। ਉਸ ਦੀ ਮਾਤਾ ਐਲਿਸਨ ਅਤੇ ਭੈਣ ਪੇਜ ਨੇ ਪਰਿਵਾਰ ਵਲੋਂ ਇਹ ਸਨਮਾਨ ਪ੍ਰਾਪਤ ਕੀਤਾ।ਰਾਸ਼ਟਰਪਤੀ ਨੇ ਐਫ.ਡੀ.ਐਨ.ਵਾਈ. ਫਾਇਰ ਫਾਈਟਰ ਅਤੇ ਕੋਸਟ ਗਾਰਡ ਰਿਜ਼ਰਵਿਸਟ ਜੈਫਰੀ ਪਲਾਜ਼ੋ ਦੀ ਯਾਦ ਵਿਚ ਅਮਰੀਕੀ ਕੋਸਟ ਗਾਰਡ ਦਾ ਨਵਾਂ ਫਾਸਟ ਰਿਸਪਾਂਸ ਕਟਰ ਤਿਆਰ ਕਰਨ ਦਾ ਐਲਾਨ ਵੀ ਕੀਤਾ। ਪਲਾਜ਼ੋ ਰੈਸਕਿਊ ਸਕੁਐਡ-5 ਦੇ ਮੈਂਬਰ ਸਨ ਅਤੇ ਵਰਲਡ ਟਰੇਡ ਸੈਂਟਰ ਵਿਚ ਲੋਕਾਂ ਨੂੰ ਬਚਾਉਂਦਿਆਂ ਸ਼ਹੀਦ ਹੋਏ ਸਨ।