ਓਹਾਇਓ ’ਚ ਇਤਿਹਾਸਕ ਮੁਹਿੰਮ, ਖ਼ਤਰੇ ਵਿਚ ਪਏ 79 ਲਾਪਤਾ ਬੱਚੇ ਲੱਭੇ
ਨਿਊਯਾਰਕ, 9 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਓਹਾਇਓ ਸੂਬੇ ਵਿਚ ਲਾਪਤਾ ਅਤੇ ਖ਼ਤਰੇ ਵਿਚ ਪਏ ਬੱਚਿਆਂ ਦੀ ਭਾਲ ਲਈ ਚਲਾਏ ਗਏ ‘ਆਪਰੇਸ਼ਨ ਮੇਰੀਡੀਅਨ’ ਦੌਰਾਨ 79 ਬੱਚਿਆਂ ਨੂੰ ਲੱਭ ਲਿਆ ਗਿਆ ਹੈ। ਅਧਿਕਾਰੀਆਂ ਨੇ ਇਸ ਨੂੰ ਸੂਬੇ ਦੇ ਇਤਿਹਾਸ ਵਿਚ ਲਾਪਤਾ ਬੱਚਿਆਂ ਦੀ ਖੋਜ ਲਈ ਚਲਾਈ ਗਈ ਸਭ ਤੋਂ ਵੱਡੀ ਮੁਹਿੰਮ ਦੱਸਿਆ ਹੈ।
ਨਿਊਯਾਰਕ, 9 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਓਹਾਇਓ ਸੂਬੇ ਵਿਚ ਲਾਪਤਾ ਅਤੇ ਖ਼ਤਰੇ ਵਿਚ ਪਏ ਬੱਚਿਆਂ ਦੀ ਭਾਲ ਲਈ ਚਲਾਏ ਗਏ ‘ਆਪਰੇਸ਼ਨ ਮੇਰੀਡੀਅਨ’ ਦੌਰਾਨ 79 ਬੱਚਿਆਂ ਨੂੰ ਲੱਭ ਲਿਆ ਗਿਆ ਹੈ। ਅਧਿਕਾਰੀਆਂ ਨੇ ਇਸ ਨੂੰ ਸੂਬੇ ਦੇ ਇਤਿਹਾਸ ਵਿਚ ਲਾਪਤਾ ਬੱਚਿਆਂ ਦੀ ਖੋਜ ਲਈ ਚਲਾਈ ਗਈ ਸਭ ਤੋਂ ਵੱਡੀ ਮੁਹਿੰਮ ਦੱਸਿਆ ਹੈ।ਅਮਰੀਕੀ ਮਾਰਸ਼ਲ ਸੇਵਾ ਦੀ ਅਗਵਾਈ ਹੇਠ ਸੰਘੀ, ਸੂਬਾਈ ਅਤੇ ਸਥਾਨਕ ਜਾਂਚ ਏਜੰਸੀਆਂ ਨੇ ਪੂਰੇ ਅਗਸਤ ਮਹੀਨੇ ਸਾਂਝੀਆਂ ਕਾਰਵਾਈਆਂ ਕੀਤੀਆਂ। ਲੱਭੇ ਗਏ ਬੱਚਿਆਂ ਦੀ ਉਮਰ 6 ਤੋਂ 17 ਸਾਲ ਦੇ ਵਿਚਕਾਰ ਹੈ। ਇਨ੍ਹਾਂ ਦੇ ਲਾਪਤਾ ਹੋਣ ਪਿੱਛੇ ਸ਼ੱਕੀ ਜਿਨਸੀ ਤਸਕਰੀ, ਸਰੀਰਕ ਅਤੇ ਮਾਨਸਿਕ ਸ਼ੋਸ਼ਣ, ਅਣਗਹਿਲੀ, ਘਰੋਂ ਭੱਜਣ ਅਤੇ ਹੋਰ ਖ਼ਤਰਨਾਕ ਹਲਾਤ ਵਰਗੇ ਵੱਖ-ਵੱਖ ਕਾਰਨ ਦੱਸੇ ਗਏ ਹਨ।ਜਾਂਚ ਟੀਮਾਂ ਨੇ ਸ਼ਹਿਰਾਂ ਅਤੇ ਸੂਬਿਆਂ ਦੀਆਂ ਹੱਦਾਂ ਤੋਂ ਪਾਰ ਜਾ ਕੇ ਸੁਰਾਗਾਂ ਦਾ ਪਿੱਛਾ ਕੀਤਾ। ਕੁਝ ਬੱਚਿਆਂ ਨੂੰ ਓਹਾਇਓ ਤੋਂ ਦੂਰ ਜਾਰਜੀਆ ਤੱਕ ਜਾ ਕੇ ਲੱਭਿਆ ਗਿਆ। ਇਸ ਮੁਹਿੰਮ ਵਿਚ ਹਿੰਸਕ ਭਗੌੜਿਆਂ ਦੀ ਭਾਲ ਅਤੇ ਗ੍ਰਿਫ਼ਤਾਰੀ ਲਈ ਵਰਤੀਆਂ ਜਾਂਦੀਆਂ ਜਾਂਚ ਤਕਨੀਕਾਂ ਤੇ ਸਾਧਨਾਂ ਦੀ ਮਦਦ ਲਈ ਗਈ।ਕਾਰਵਾਈ ਦੌਰਾਨ 13 ਅਤੇ 16 ਸਾਲ ਦੀਆਂ ਦੋ ਲਾਪਤਾ ਭੈਣਾਂ ਦਾ ਮਾਮਲਾ ਵਿਸ਼ੇਸ਼ ਤੌਰ ’ਤੇ ਸਾਹਮਣੇ ਆਇਆ। ਦੋਵੇਂ ਕੁੜੀਆਂ ਕ੍ਰਮਵਾਰ ਜੁਲਾਈ 2024 ਅਤੇ ਅਪ੍ਰੈਲ 2026 ਤੋਂ ਲਾਪਤਾ ਸਨ। ਜਾਂਚਕਾਰਾਂ ਨੇ 13 ਸਾਲਾ ਕੁੜੀ ਨੂੰ ਲਾਕਬੌਰਨ ਦੇ ਇਕ ਘਰ ਵਿਚ ਬੈੱਡਰੂਮ ਦੀ ਅਲਮਾਰੀ ਦੇ ਫਰਸ਼ ਹੇਠਾਂ ਬਣੀ ਤੰਗ ਖੋਹ ਵਿਚ ਲੁਕਾਇਆ ਹੋਇਆ ਲੱਭਿਆ।ਕੁੜੀਆਂ ਦੀ ਮਾਂ ਨੂੰ ਪ੍ਰੋਬੇਸ਼ਨ ਦੀ ਉਲੰਘਣਾ ਸੰਬੰਧੀ ਪਹਿਲਾਂ ਤੋਂ ਜਾਰੀ ਵਾਰੰਟ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ ਦੌਰਾਨ ਮਿਲੀ ਜਾਣਕਾਰੀ ਦੇ ਸਹਾਰੇ 16 ਸਾਲਾ ਦੂਜੀ ਭੈਣ ਨੂੰ ਉਸੇ ਦਿਨ ਕੋਲੰਬਸ ਦੇ ਇਕ ਰੈਸਟੋਰੈਂਟ ਤੋਂ ਲੱਭ ਲਿਆ ਗਿਆ।