07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਅਮਰੀਕਾ ਦੇ ਹਿੰਸਾ ਅਤੇ ਨਸਲਵਾਦ ਦੇ ਅਤੀਤ ਨਾਲ ਭਰੇ ਇਲਾਕੇ ਨੂੰ ਭਾਰਤੀਆਂ ਨੇ ਵਸਾਇਆ

ਫੋਰਸਾਇਥ ਕਾਊਂਟੀ (ਅਮਰੀਕਾ), 7 ਨਵੰਬਰ (ਪੀ. ਟੀ.

Ad Position 21
No active advertisement
ਉੱਤਰੀ ਜਾਰਜੀਆ ’ਚ ਸਥਿਤ ਭਾਰਤੀ ਸਟੋਰ ਦੀ ਤਸਵੀਰ। 08-11-2026
ਫੋਰਸਾਇਥ ਕਾਊਂਟੀ (ਅਮਰੀਕਾ), 7 ਨਵੰਬਰ (ਪੀ.ਟੀ.ਆਈ.)-ਲਗਭਗ 2 ਸਦੀਆਂ ਪਹਿਲਾਂ ਜ਼ਮੀਨ ਤੇ ਸੋਨੇ ਦੇ ਲਾਲਚ ਵਿਚ ਯੂਰਪ ਤੋਂ ਆਏ ਗੋਰੇ ਲੋਕਾਂ ਨੇ ਉੱਤਰੀ ਜਾਰਜੀਆ ’ਚ ਰਹਿਣ ਵਾਲੇ ਮੂਲ ਅਮਰੀਕੀ-ਭਾਰਤੀ ਲੋਕਾਂ ਨੂੰ ਉਨ੍ਹਾਂ ਦੀ ਪੁਸ਼ਤੈਨੀ ਜ਼ਮੀਨ ਤੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਸੀ ਅਤੇ ਉਸ ’ਤੇ ਕਬਜ਼ਾ ਕਰ ਲਿਆ ਸੀ। ਹੁਣ ਇਸੇ ਇਲਾਕੇ ’ਚ ਭਾਰਤੀ ਵੱਡੀ ਗਿਣਤੀ ’ਚ ਆ ਕੇ ਵੱਸ ਰਹੇ ਹਨ। ਇਹ ਲੋਕ ਤੇਲਗੂ, ਹਿੰਦੀ ਅਤੇ ਤਮਿਲ ਭਾਸ਼ਾਵਾਂ ਬੋਲਦੇ ਹਨ। ਉਹ ਲੱਖਾਂ ਡਾਲਰਾਂ ਦੇ ਆਲੀਸ਼ਾਨ ਘਰ ਖਰੀਦ ਰਹੇ ਹਨ ਤੇ ਉੱਤਰੀ ਜਾਰਜੀਆ ਦੀਆਂ ਹਰੀਆਂ-ਭਰੀਆਂ ਪਹਾੜੀਆਂ ਵਿਚਕਾਰ ਸਥਿਤ ਪੂਰੀ ਫੋਰਸਾਇਥ ਕਾਊਂਟੀ ਵਿਚ ਇਕ ਤਰ੍ਹਾਂ ਦਾ ‘ਛੋਟਾ ਭਾਰਤ’ ਬਣਾ ਰਹੇ ਹਨ।ਹਾਲਾਂਕਿ, ਸਥਾਨਕ ਲੋਕਾਂ ਨੂੰ ਇਹ ਗੱਲ ਹਮੇਸ਼ਾ ਪਸੰਦ ਨਹੀਂ ਆਉਂਦੀ। ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਰਤੀ ਲੋਕ ਗੋਰੇ ਅਮਰੀਕੀਆਂ ਨਾਲ ਸਮਾਜਿਕ ਤੌਰ ’ਤੇ ਬਹੁਤ ਘੱਟ ਮਿਲਦੇ-ਜੁਲਦੇ ਹਨ ਤੇ ਅਕਸਰ ਆਪਣੇ ਹੀ ਭਾਈਚਾਰੇ ਤੱਕ ਸੀਮਤ ਰਹਿੰਦੇ ਹਨ। ਉਨ੍ਹਾਂ ਮੁਤਾਬਕ ਇਸ ਕਾਰਨ ਸਥਾਨਕ ਲੋਕਾਂ ਵਿਚ ਨਾਰਾਜ਼ਗੀ ਪੈਦਾ ਹੁੰਦੀ ਹੈ ਤੇ ਬਾਹਰੋਂ ਆਉਣ ਵਾਲੇ ਲੋਕਾਂ ਖ਼ਿਲਾਫ਼ ਭਾਵਨਾਵਾਂ ਵਧਦੀਆਂ ਹਨ। ਪਿਛਲੇ ਕੁਝ ਸਾਲਾਂ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਅੰਦੋਲਨ ਦੇ ਵਧਣ ਨਾਲ ਇਹ ਭਾਵਨਾਵਾਂ ਹੋਰ ਤੇਜ਼ ਹੋਈਆਂ ਹਨ। ਭਾਰਤੀ ਲੋਕ ਪਹਿਲੀ ਵਾਰ 1960 ਦੇ ਦਹਾਕੇ ਵਿਚ ਅਧਿਆਪਕਾਂ, ਖੋਜਕਰਤਾਵਾਂ ਤੇ ਵਿਦਿਆਰਥੀਆਂ ਵਜੋਂ ਇੱਥੋਂ ਦੀਆਂ ਐਮੋਰੀ ਯੂਨੀਵਰਸਿਟੀ ਅਤੇ ਜਾਰਜੀਆ ਟੈਕ ਵਿਚ ਆਏ ਸਨ। ਉਸ ਸਮੇਂ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ। ਸਰਕਾਰੀ ਜਨਗਣਨਾ ਮੁਤਾਬਕ, 1990 ਦੇ ਦਹਾਕੇ ਦੇ ਆਖਰੀ ਸਾਲਾਂ ’ਚ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਧਣ ਤੋਂ ਬਾਅਦ ਵੀ ਸਾਲ 2000 ਵਿਚ ਫੋਰਸਾਇਥ ਕਾਊਂਟੀ ਵਿਚ ਸਿਰਫ਼ 160 ਭਾਰਤੀ ਰਹਿੰਦੇ ਸਨ। ਅੱਜ ਇਹ ਗਿਣਤੀ ਵਧ ਕੇ ਲਗਭਗ 52 ਹਜ਼ਾਰ ਹੋ ਗਈ ਹੈ। ਇਸ ਨਾਲ ਫੋਰਸਾਇਥ ਕਾਊਂਟੀ ਦਾ ਪੂਰਾ ਰੂਪ ਹੀ ਬਦਲ ਗਿਆ ਹੈ। ਹੁਣ ਭਾਰਤੀ ਇੱਥੋਂ ਦੀ ਕੁੱਲ ਆਬਾਦੀ ਦਾ 16 ਫ਼ੀਸਦੀ ਹਨ। ਗੋਰੇ ਲੋਕਾਂ ਦੀ ਆਬਾਦੀ 63.5 ਫ਼ੀਸਦੀ ਹੈ ਤੇ ਭਾਰਤੀ ਇੱਥੋਂ ਦਾ ਦੂਜਾ ਸਭ ਤੋਂ ਵੱਡਾ ਨਸਲੀ ਭਾਈਚਾਰਾ ਬਣ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਨਿਤਿਆ ਰਮਨ ਨੇ ਲਾਸ ਏਂਜਲਸ ਦੀ ਵਾਗਡੋਰ ਸੰਭਾਲੀ ਅਗਲੀ ਖ਼ਬਰ ਕਿਰਪਾਨ ਸੰਬੰਧੀ ਕਾਨੂੰਨ ’ ਚ ਤਬਦੀਲੀ ਤੋਂ ਪਹਿਲਾਂ ਠੋਸ ਸਬੂਤ ਤੇ ਸਿੱਖ ਭਾਈਚਾਰੇ ਨਾਲ ਸਲਾਹ - ਮਸ਼ਵਰਾ ਜ਼ਰੂਰੀ - ਸੀਤਲ...
Ad Position 24