07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਯੂਨੀਵਰਸਿਟੀ ਆਫ਼ ਮਾਂਟਰੀਅਲ ਵਲੋਂ ‘ਸਿੱਖ ਸਟੱਡੀਜ਼ ਇਨ ਫਰੈਂਚ’ ਵਿਸ਼ੇ ਦੀ ਪੜ੍ਹਾਈ ਸ਼ੁਰੂ

ਟੋਰਾਂਟੋ / ਐਬਟਸਫੋਰਡ, 6 ਸਤੰਬਰ (ਹਰਜੀਤ ਸਿੰਘ ਬਾਜਵਾ/ਗੁਰਦੀਪ ਸਿੰਘ ਗਰੇਵਾਲ )-ਕਿਊਬਕ ਵਿਚ ਮਾਂਟਰੀਅਲ ਵਿਖੇ ‘ਯੂਨੀਵਰਸਿਟੀ ਆਫ਼ ਮਾਂਟਰੀਅਲ’ ਵਲੋਂ ਗਰੈਜ਼ੂਏਟ ਪੱਧਰ ’ਤੇ ਸਿੱਖ ਧਰਮ ਬਾਰੇ ਪੜ੍ਹਾਉਣ ਵਾਲੇ ਇਕ ਕੋਰਸ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਯੂਨੀਵਰਸਿਟੀ ਵਲੋਂ ‘ਸਿੱਖ ਸਟੱਡੀਜ਼ ਇਨ ਫਰੈਂਚ’ ਦੇ ਅਧੀਨ ਇਸ ਕੋਰਸ ਵਿਚ ਮਾਸਟਰਜ਼ ਅਤੇ ਡੌਕਟ੍ਰੇਟ (ਪੀ. ਐਚ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਟੋਰਾਂਟੋ / ਐਬਟਸਫੋਰਡ, 6 ਸਤੰਬਰ (ਹਰਜੀਤ ਸਿੰਘ ਬਾਜਵਾ/ਗੁਰਦੀਪ ਸਿੰਘ ਗਰੇਵਾਲ )-ਕਿਊਬਕ ਵਿਚ ਮਾਂਟਰੀਅਲ ਵਿਖੇ ‘ਯੂਨੀਵਰਸਿਟੀ ਆਫ਼ ਮਾਂਟਰੀਅਲ’ ਵਲੋਂ ਗਰੈਜ਼ੂਏਟ ਪੱਧਰ ’ਤੇ ਸਿੱਖ ਧਰਮ ਬਾਰੇ ਪੜ੍ਹਾਉਣ ਵਾਲੇ ਇਕ ਕੋਰਸ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਯੂਨੀਵਰਸਿਟੀ ਵਲੋਂ ‘ਸਿੱਖ ਸਟੱਡੀਜ਼ ਇਨ ਫਰੈਂਚ’ ਦੇ ਅਧੀਨ ਇਸ ਕੋਰਸ ਵਿਚ ਮਾਸਟਰਜ਼ ਅਤੇ ਡੌਕਟ੍ਰੇਟ (ਪੀ.ਐਚ.ਡੀ.) ਆਦਿ ਦੀ ਉਚੇਰੀ ਪੜ੍ਹਾਈ ਲਈ ਸਿੱਖ ਧਰਮ ਬਾਰੇ ਫਰੈਂਚ ਵਿਚ ਪੜ੍ਹਾਇਆ ਜਾਵੇਗਾ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਵਲੋਂ ਸਿੱਖ ਧਰਮ ਬਾਰੇ ਜਾਨਣ ਅਤੇ ਵਿਦਿਆਰਥੀਆਂ ਨੂੰ ਇਸ ਪਾਸੇ ਰੁਚਿਤ ਕਰਨ ਲਈ ਇਹ ਵੀ ਛੋਟ ਦਿੱਤੀ ਹੈ ਕਿ ਸਿੱਖ ਧਰਮ ਬਾਰੇ ਫਰੈਂਚ ਵਿਚ ਪੜ੍ਹਾਈ ਕਰਕੇ ਅਤੇ ਅਸਾਈਨਮੈਂਟਜ਼ ਸਬਮੈਂਟ (ਪੇਪਰ ਤਿਆਰ ਕਰਕੇ) ਕਰਕੇ ਇਸ ਨੂੰ ਇਮਤਿਹਾਨ ਵੇਲੇ ਫਰੈਂਚ ਜਾਂ ਅੰਗਰੇਜ਼ੀ ਵਿਚ ਵੀ ਲਿਖਿਆ ਜਾ ਸਕਦਾ ਹੈ।ਇਹ ਕੋਰਸ ਮਾਂਟਰੀਅਲ ਵੱਸਦੇ ਸਿੱਖ ਕਾਰੋਬਾਰੀ ਬਲਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੀ ਪਤਨੀ ਬੀਬੀ ਮਨਦੀਪ ਕੌਰ ਉਰਫ਼ ਰੋਸ਼ੀ ਕੌਰ ਚੱਢਾ ਦੇ ਉਦਮਾਂ ਸਦਕਾ ਸ਼ੁਰੂ ਹੋਇਆ ਹੈ।ਬਲਜੀਤ ਸਿੰਘ ਚੱਢਾ ਨੇ ਦੱਸਿਆ ਕਿ ਸਿੱਖ ਧਰਮ ਦੀ ਪੜ੍ਹਾਈ ਬਾਰੇ ਸਤੰਬਰ ਤੋਂ ਸ਼ੁਰੂ ਹੋਇਆ ਇਹ ਕਾਰਜ਼ ਇਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਬਹੁਤ ਸਾਰੇ ਲੋਕ ਸਿੱਖ ਧਰਮ ਬਾਰੇ ਪੜ੍ਹ ਕੇ ਸਿੱਖ ਧਰਮ ਦੀ ਮਹਾਨਤਾ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ ਅਤੇ ਯੂਨੀਵਰਸਿਟੀ ਵਲੋਂ ਫਰੈਂਚ ਵਿਚ ਜੋ ਇਹ ਕੋਰਸ ਸ਼ੁਰੂ ਕੀਤੇ ਗਏ ਹਨ, ਸਿੱਖਾਂ ਲਈ ਵੱਡੀ ਅਤੇ ਮਾਣ ਵਾਲੀ ਗੱਲ ਹੈ। ਇਹ ਕੋਰਸ ਵਿਦਿਆਰਥੀ ਪ੍ਰੋ. ਡਿਆਨਾਂ ਡਿੰਮਟ੍ਰੋਵਾ ਦੀ ਅਗਵਾਈ ’ਚ ਕਰ ਸਕਣਗੇ, ਜਿਨ੍ਹਾਂ ਨੂੰ ਦੱਖਣੀ ਏਸ਼ੀਆ ਦੀਆਂ ਕਈ ਭਾਸ਼ਵਾਂ ਦਾ ਗਿਆਨ ਹੈ। ਪ੍ਰੋ. ਡਿਆਨਾਂ ਸਿੱਖ ਧਰਮ ਤੋਂ ਇਲਾਵਾ ਹਿੰਦੂ ਧਰਮ ਦੀ ਪੁਰਾਤਨਤਾ, ਬੁੱਧ ਧਰਮ, ਭਗਤੀ ਲਹਿਰ ਅਤੇ ਭਾਰਤ ਵਿਚ ਚੱਲੀਆਂ ਹੋਰ ਕਈ ਧਾਰਮਿਕ ਲਹਿਰਾਂ ਬਾਰੇ ਅਧਿਐਨ ਕਰ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਨਸ਼ਾ ਸਪਲਾਈ ਤੇ ਪਾਰਸਲ ਚੋਰੀ ਮਾਮਲੇ ’ਚ 6 ਸਾਲ 9 ਮਹੀਨੇ ਦੀ ਕੈਦ ਸਟੋਰੇਜ ਲਾਕਰ ’ ਚੋਂ ਵੀ 11.85 ਲੱਖ ਪੌਂਡ ਤੋਂ ਵੱਧ ਨ... ਅਗਲੀ ਖ਼ਬਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਜ਼ਬਤ ਕੀਤੇ ਕੁਝ ਖਿਡਾਰੀਆਂ ਦੇ ਮੋਬਾਈਲ ਫ਼ੋਨ, ਛਿੜਿਆ ਵਿਵਾਦ
Ad Position 24