06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਯੂ . ਕੇ . ਦੇ ਉਘੇ ਕੀਰਤਨੀਏ ਭਾਈ ਬਹਾਦਰ ਸਿੰਘ ‘ ਰਾਕੇਟ ’ ਦਾ ਦਿਹਾਂਤ

ਲੈਸਟਰ (ਇੰਗਲੈਂਡ), 5 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰਬਾਣੀ ਕੀਰਤਨ ਅਤੇ ਸੇਵਾ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਉਘੇ ਕੀਰਤਨੀਏ ਭਾਈ ਬਹਾਦਰ ਸਿੰਘ ‘ਰਾਕੇਟ’ ਦਾ ਸ਼ੁੱਕਰਵਾਰ ਨੂੰ 78 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪਰਿਵਾਰ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਭਾਈ ਬਹਾਦਰ ਸਿੰਘ ਦਾ ਜਨਮ 14 ਜਨਵਰੀ 1949 ਨੂੰ ਪਿੰਡ ਮੋਹਨਪੁਰਾ, ਰਾਜਸਥਾਨ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ ਮਹਿਜ਼ 8 ਸਾਲ ਦੀ ਉਮਰ ਵਿਚ ਆਪਣੇ ਪਿਤਾ ਅਤੇ ਭਰਾਵਾਂ ਨਾਲ ਗੁਰਬਾਣੀ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਲੈਸਟਰ (ਇੰਗਲੈਂਡ), 5 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰਬਾਣੀ ਕੀਰਤਨ ਅਤੇ ਸੇਵਾ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਉਘੇ ਕੀਰਤਨੀਏ ਭਾਈ ਬਹਾਦਰ ਸਿੰਘ ‘ਰਾਕੇਟ’ ਦਾ ਸ਼ੁੱਕਰਵਾਰ ਨੂੰ 78 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪਰਿਵਾਰ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਭਾਈ ਬਹਾਦਰ ਸਿੰਘ ਦਾ ਜਨਮ 14 ਜਨਵਰੀ 1949 ਨੂੰ ਪਿੰਡ ਮੋਹਨਪੁਰਾ, ਰਾਜਸਥਾਨ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ ਮਹਿਜ਼ 8 ਸਾਲ ਦੀ ਉਮਰ ਵਿਚ ਆਪਣੇ ਪਿਤਾ ਅਤੇ ਭਰਾਵਾਂ ਨਾਲ ਗੁਰਬਾਣੀ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਪਰਿਵਾਰ ਵਿਚ ਚਾਰ ਭਰਾ ਅਤੇ ਇਕ ਭੈਣ ਸਨ ਅਤੇ ਪਰਿਵਾਰ ਦੀ ਕੀਰਤਨ ਪਰੰਪਰਾ ਉਨ੍ਹਾਂ ਦੇ ਪਿਤਾ ਸਵਰਗੀ ਪੰਜਾਬ ਸਾਰੰਗੀ ਮਾਸਟਰ ਗਿਆਨੀ ਸੰਤੋਖ ਸਿੰਘ ਨਾਲ ਜੁੜੀ ਹੋਈ ਸੀ। ਬਾਅਦ ਵਿਚ ਪਰਿਵਾਰ ਰਾਜਸਥਾਨ ਤੋਂ ਪੰਜਾਬ ਆ ਕੇ ਪਿੰਡ ਪਿਊਰੀ, ਜ਼ਿਲ੍ਹਾ ਮੁਕਤਸਰ ਵਿਖੇ ਵੱਸ ਗਿਆ, ਜਿਥੇ ਭਾਈ ਬਹਾਦਰ ਸਿੰਘ ਆਪਣੇ ਪਿਤਾ ਅਤੇ ਭਰਾਵਾਂ ਨਾਲ ਨੇੜਲੇ ਪਿੰਡਾਂ ਤੇ ਸ਼ਹਿਰਾਂ ਵਿਚ ਗੁਰਬਾਣੀ ਕੀਰਤਨ ਦੀ ਸੇਵਾ ਕਰਦੇ ਰਹੇ। ਇਸ ਤੋਂ ਬਾਅਦ ਸਮੁੱਚਾ ਪਰਿਵਾਰ ਦਿੱਲੀ ਚਲਾ ਗਿਆ, ਜਿਥੇ ਉਨ੍ਹਾਂ ਨੇ ਲਗਭਗ 30 ਸਾਲ ਬਿਤਾਏ ਅਤੇ ਕੀਰਤਨ ਨਾਲ ਆਪਣਾ ਨਾਤਾ ਕਾਇਮ ਰੱਖਿਆ। 1980 ਦੇ ਦਹਾਕੇ ਵਿਚ ਭਾਈ ਬਹਾਦਰ ਸਿੰਘ ‘ਰਾਕੇਟ’ ਪੱਕੇ ਤੌਰ ’ਤੇ ਯੂ.ਕੇ. ਦੇ ਸਹਿਰ ਲੈਸਟਰ ਆ ਵੱਸੇ ਅਤੇ ਆਪਣੀ ਬਾਕੀ ਜ਼ਿੰਦਗੀ ਪਰਿਵਾਰ ਨਾਲ ਇਥੇ ਹੀ ਬਿਤਾਉਂਦਿਆਂ ਗੁਰਬਾਣੀ ਕੀਰਤਨ ਅਤੇ ਸੇਵਾ ਨਾਲ ਜੁੜੇ ਰਹੇ। ਭਾਈ ਬਹਾਦਰ ਸਿੰਘ ਆਪਣੇ ਪਿੱਛੇ ਪੁੱਤਰ ਅਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਅਤੇ ਪੋਤਰੇ ਹਰਮਨ ਸਿੰਘ, ਹਰਵਿੰਦਰ ਸਿੰਘ ਅਤੇ ਦਮਨਪ੍ਰੀਤ ਸਿੰਘ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸੰਗਤਾਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕੀਤੀ ਜਾ ਰਹੀ ਹੈ.
Ad Position 22
No active advertisement
ਪਿਛਲੀ ਖ਼ਬਰ ਕਲੋਵਰਡੇਲ ’ ਚ ਦੋ ਨਵੇਂ ਬਣਾਉਟੀ ਘਾਹ ਵਾਲੇ ਖੇਡ ਮੈਦਾਨ ਤਿਆਰ ਅਗਲੀ ਖ਼ਬਰ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਉਪਰੰਤ ਰਿਫਾਰਮ ਯੂ.ਕੇ. ਦੇ ਦੋ ਸੀਨੀਅਰ ਅਧਿਕਾਰੀਆਂ ਨੇ ਅਹੁਦੇ ਛੱਡੇ
Ad Position 24