06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਰੀ ‘ਚ ਪੰਜਾਬੀ ਮੇਲਾ 7 ਨਵੰਬਰ ਨੂੰ

ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ 4915 ਰੇਲਵੇ ਰੋਡ ਤੇ ਸਥਿਤ ‘ਪਿੰਡ ਪੰਜਾਬ’ ਦੇ ਖੁੱਲੇ ਵੇਹੜੇ ਵਿਚ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ 7 ਨਵੰਬਰ ਨੂੰ ਪੰਜਾਬੀ ਵਿਲੇਜ ਹੈਰੀਟੇਜ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਸਾਂਝੀ ਕਰਦਿਆਂ ਲੁਧਿਆਣਾ ਜਿਲੇ ਦੇ ਚੋਮੋ ਪਿੰਡ ਨਾਲ ਸੰਬੰਧਿਤ ਅਤੇ ‘ਪਿੰਡ ਪੰਜਾਬ’ ਦੇ ਸੰਸਥਾਪਕ ਨਵਲਪ੍ਰੀਤ ਰੰਗੀ ਨੇ ਦੱਸਿਆ ਕਿ ਨਿਰੋਲ ਪੰਜਾਬੀ ਸੱਭਿਆਚਾਰ ‘ਚ ਰੰਗੇ ਜਾਣ ਵਾਲੇ ਇਸ ਮੇਲੇ ਵਿੱਚ ਪੰਜਾਬ ਦਾ ਪੁਰਾਤਨ ਰਵਾਇਤੀ ਮਾਹੌਲ ਸਿਰਜਿਆ ਜਾਵੇਗਾ ਮੇਲੇ ਦੌਰਾਨ ਭੰਗੜਾ, ਗਿਧਾ, ਲੋਕ ਸੰਗੀਤ, ਪੁਰਾਣੀ ਦਸਤਕਾਰੀ, ਖੇਤੀਬਾੜੀ ਨਾਲ ਜੁੜੀਆਂ ਵਸਤਾ ਦੇ ਨਾਲ ਨਾਲ ਬੱਚਿਆਂ ਲਈ ਗਤੀਵਿਧੀਆਂ ਅਤੇ ਪੰਜਾਬੀ ਖਾਣੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ ਅਖੀਰ ‘ਚ ਉਨਾ ਇਹ ਵੀ ਦੱਸਿਆ ਕਿ ਦੁਪਹਿਰ 1 ਵਜੇ ਤੋਂ ਸ਼ਾਮੀ 7 ਵਜੇ ਤੱਕ ਆਯੋਜਿਤ ਕੀਤੇ ਜਾ ਰਹੇ ਇਸ ਨਿਰੋਲ ਪੇਂਡੂ ਸੱਭਿਆਚਾਰਕ ਮੇਲੇ ਵਿੱਚ ਸ਼ਾਮਿਲ ਹੋਣ ਲਈ ਪੰਜਾਬੀ ਭਾਈਚਾਰੇ ਸਮੇਤ ਦੂਸਰੇ ਭਾਈਚਾਰੇ ਦੇ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

Ad Position 22
No active advertisement
ਪਿਛਲੀ ਖ਼ਬਰ ਡੱਲਾਸ ਤੋਂ ਨਿਊਆਰਕ ਆ ਰਹੀ ਉਡਾਣ ’ ਚ ਹੰਗਾਮਾ ਬੇਕਾਬੂ ਯਾਤਰੀ ਨੂੰ ਟੇਪ ਨਾਲ ਕੀਤਾ ਕਾਬੂ ਅਗਲੀ ਖ਼ਬਰ ਜਨਮ ਅਸ਼ਟਮੀ ਮੌਕੇ ਲਕਸ਼ਮੀ ਨਰਾਇਣ ਮੰਦਰ ‘ਚ ਵੱਡੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ
Ad Position 24