12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਦਿਲਜੀਤ ਦੇ ਇੰਦੌਰ ਸ਼ੋਅ ਨੂੰ ਬੰਬ ਦੀ ਧਮਕੀ

ਇੰਦੌਰ, 12 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 13-11-2026
ਇੰਦੌਰ, 12 ਨਵੰਬਰ (ਪੀ.ਟੀ.ਆਈ.)-ਦਿਲਜੀਤ ਦੋਸਾਂਝ ਦੇ 15 ਨਵੰਬਰ ਨੂੰ ਇੰਦੌਰ ’ਚ ਹੋਣ ਜਾ ਰਹੇ ਸ਼ੋਅ ’ਚ ਬੰਬ ਧਮਾਕਾ ਕਰਨ ਦੀ ਧਮਕੀ ਦੇਣ ਵਾਲੀਆਂ ਚਾਰ ਨਵੀਆਂ ਈ-ਮੇਲਾਂ ਵੀਰਵਾਰ ਨੂੰ ਤਿੰਨ ਬੈਂਕਾਂ ਤੇ ਮੇਅਰ ਦੇ ਦਫ਼ਤਰ ਨੂੰ ਭੇਜੀਆਂ ਗਈਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਈ-ਮੇਲਾਂ ਫਰਜ਼ੀ ਲੱਗ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਈਮੇਲਾਂ ਬੈਂਕ ਆਫ਼ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਬੰਧਨ ਬੈਂਕ ਅਤੇ ਮੇਅਰ ਦੇ ਦਫ਼ਤਰ ਨੂੰ ਭੇਜੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਟੀਮ ਨੇ ਚਾਰੇ ਥਾਵਾਂ ਦੀ ਜਾਂਚ ਕੀਤੀ, ਪਰ ਉੱਥੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਪਹਿਲੀ ਨਜ਼ਰ ’ਚ ਇਹ ਈ-ਮੇਲਾਂ ਫਰਜ਼ੀ ਲੱਗ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਰੂਸੀ ਡੀਜ਼ਲ ਵਾਲੇ ਜਹਾਜ਼ਾਂ ਨੇ ਰਾਹ ਬਦਲੇ , ਟਰੰਪ ਦੀ ਯੋਜਨਾ ਅਟਕੀ ਅਗਲੀ ਖ਼ਬਰ ਸੁਰੱਖਿਆ ਚਿੰਤਾਵਾਂ ਕਾਰਨ ਅਮਰੀਕੀ ਅੰਡਰ -17 ਫੁੱਟਬਾਲ ਟੀਮ ਵਿਸ਼ਵ ਕੱਪ ਤੋਂ ਹਟੀ
Ad Position 24