29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੁਲਿਸ ਵੱਲੋ ਲੋੜਵੰਦਾਂ ਲਈ ਭੋਜਨ ਅਤੇ ਰਾਸ਼ੀ ਇਕੱਤਰ ਕਰਨ ਦਾ ਸਲਾਘਾਯੋਗ ਉਪਰਾਲਾ

ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਮੈਪਲ ਰਿੱਜ ਸ਼ਹਿਰ ਦੀ ਪੁਲੀਸ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ‘ਫਰੈਂਡਜ਼ ਇਨ ਨੀਡ ਫੂਡ ਬੈਂਕ’ ਵਾਸਤੇ ਭੋਜਨ ਸਮੱਗਰੀ ਅਤੇ ਨਕਦੀ ਇਕੱਠੀ ਕਰਨ ਦਾ ਸਲਾਘਾਯੋਗ ਉਪਰਾਲਾ ਵਿੱਢਿਆ ਗਿਆ ਹੈ। ਇਸ ਮੁਹਿੰਮ ਦਾ ਮਕਸਦ ਪੁਲਿਸ ਦੀ ਗੱਡੀ ਨੂੰ ਲੋਕਾਂ ਵੱਲੋਂ ਦਾਨ ਕੀਤੀ ਖਾਣ-ਪੀਣ ਦੀ ਸਮੱਗਰੀ ਨਾਲ ਭਰਨਾ ਅਤੇ ਫੂਡ ਬੈਂਕ ਲਈ ਨਕਦੀ ਸਹਾਇਤਾ ਇਕੱਠੀ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 29-08-2026
ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਮੈਪਲ ਰਿੱਜ ਸ਼ਹਿਰ ਦੀ ਪੁਲੀਸ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ‘ਫਰੈਂਡਜ਼ ਇਨ ਨੀਡ ਫੂਡ ਬੈਂਕ’ ਵਾਸਤੇ ਭੋਜਨ ਸਮੱਗਰੀ ਅਤੇ ਨਕਦੀ ਇਕੱਠੀ ਕਰਨ ਦਾ ਸਲਾਘਾਯੋਗ ਉਪਰਾਲਾ ਵਿੱਢਿਆ ਗਿਆ ਹੈ। ਇਸ ਮੁਹਿੰਮ ਦਾ ਮਕਸਦ ਪੁਲਿਸ ਦੀ ਗੱਡੀ ਨੂੰ ਲੋਕਾਂ ਵੱਲੋਂ ਦਾਨ ਕੀਤੀ ਖਾਣ-ਪੀਣ ਦੀ ਸਮੱਗਰੀ ਨਾਲ ਭਰਨਾ ਅਤੇ ਫੂਡ ਬੈਂਕ ਲਈ ਨਕਦੀ ਸਹਾਇਤਾ ਇਕੱਠੀ ਕਰਨਾ ਸੀ। ਇਸ ਮੌਕੇ ਪੁਲਿਸ ਅਧਿਕਾਰੀ ਕਾਟਨਵੁੱਡ ਸੇਵ-ਆਨ-ਫੂਡਜ਼ ਸਟੋਰ ਵਿਖੇ ਪਹੁੰਚੇ, ਜਿੱਥੇ ਲੋਕਾਂ ਨੇ ਲੋੜਵੰਦਾਂ ਲਈ ਖਾਣ-ਪੀਣ ਦੀਆਂ ਵਸਤਾਂ ਅਤੇ ਨਕਦੀ ਦਾਨ ਕਰਕੇ ਮੁਹਿੰਮ ਵਿੱਚ ਸਹਿਯੋਗ ਦਿੱਤਾ। ਇਕੱਠੀ ਕੀਤੀ ਸਮੱਗਰੀ ‘ਫਰੈਂਡਜ਼ ਇਨ ਨੀਡ ਫੂਡ ਬੈਂਕ’ ਦੀ ਸਹਾਇਤਾ ਲਈ ਦਿੱਤੀ ਗਈ। ਇਸ ਉਪਰਾਲੇ ਰਾਹੀਂ ਮੈਪਲ ਰਿੱਜ ਪੁਲਿਸ ਵੱਲੋਂ ਭਾਈਚਾਰੇ ਦੇ ਲੋਕਾਂ ਨੂੰ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਮੁਹਿੰਮ ਦੌਰਾਨ ਫੂਡ ਬੈਂਕ ਨਾਲ ਜੁੜੇ ਮੈਂਬਰਾਂ ਅਤੇ ਹੋਰ ਸਹਿਯੋਗੀਆਂ ਨੇ ਵੀ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਤੋਂ ਵਾਪਸ ਆ ਰਹੇ ਬ੍ਰਿਟਿਸ਼-ਪਾਕਿਸਤਾਨੀ ਵਿਦਿਆਰਥੀ ਦੇ ਅਮਰੀਕਾ ’ਚ ਦਾਖ਼ਲੇ ’ਤੇ ਰੋਕ ਅਗਲੀ ਖ਼ਬਰ ਸਰੀ ਸਿਟੀ ਵੱਲੋਂ ਤਿੰਨ ਨਵੇਂ ਪਾਰਕਾਂ ਲਈ 7.9 ਮਿਲੀਅਨ ਡਾਲਰ ਦੀ ਰਾਸ਼ੀ ਜਾਰੀ
Ad Position 24