ਇਟਲੀ ਦੇ ਵੈਰੋਨਾ ਵਿਖੇ ਧੂਮ - ਧਾਮ ਨਾਲ਼ ਮਨਾਇਆ ‘ ਦੀਵਾਲੀ ਦਾ ਤਿਉਹਾਰ ’
ਵੈਨਿਸ (ਇਟਲੀ), 1 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਦੇ ਵੈਰੋਨਾ ਇਲਾਕੇ ਵਿਚ ਵਸਦੇ ਭਾਰਤੀ ਭਾਈਚਾਰੇ ਵਲੋਂ ਬੀਤੀ ਸ਼ਾਮ ‘ਵੈਰੋਨਾ ਕਿੰਗ’ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ਼ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਭਾਰਤੀ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।
ਵੈਨਿਸ (ਇਟਲੀ), 1 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਦੇ ਵੈਰੋਨਾ ਇਲਾਕੇ ਵਿਚ ਵਸਦੇ ਭਾਰਤੀ ਭਾਈਚਾਰੇ ਵਲੋਂ ਬੀਤੀ ਸ਼ਾਮ ‘ਵੈਰੋਨਾ ਕਿੰਗ’ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ਼ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਭਾਰਤੀ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।ਭਾਰਤੀ ਸੰਸਕ੍ਰਿਤੀ ਤੇ ਗੀਤ ਸੰਗੀਤ ਦਾ ਖੂਬ ਦੌਰ ਚੱਲਿਆ ਤੇ ਸੁੰਦਰ ਦੀਪਮਾਲਾ ਕੀਤੀ। ਸਾਰੇ ਪਰਿਵਾਰਾਂ ਵਲੋਂ ਰਲ ਮਿਲ ਕੇ ਮਨਾਏ ਗਏ ਇਸ ਤਿਉਹਾਰ ਨੂੰ ਲੈ ਕੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਭਾਰਤੀ ਭਾਈਚਾਰੇ ਨਾਲ਼ ਸਬੰਧਿਤ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਵੀ ਹਾਜ਼ਰ ਹੋਈਆਂ ਅਤੇ ਦਿਵਾਲੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਦੀਪਮਾਲਾ ਤੇ ਆਤਿਸ਼ਬਾਜੀ ਨੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ।