02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆਪਣੇ ਘਰ ’ਚ ਖੇਡਣਾ ਬਹੁਤ ਉਤਸ਼ਾਹਜਨਕ-ਹਰਮਨਪ੍ਰੀਤ

ਆਪਣੇ ਘਰ ’ਚ ਖੇਡਣਾ ਬਹੁਤ ਉਤਸ਼ਾਹਜਨਕ-ਹਰਮਨਪ੍ਰੀਤ

Ad Position 21
No active advertisement
ਅਜੀਤ ਡੈਸਕ 02-11-2026


ਜਲੰਧਰ, 1 ਨਵੰਬਰ (ਸਾਬੀ)-ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਿਚ ਆਪਣੇ ਘਰ ਨੇੜੇ, ਪਰਿਵਾਰ ਦੇ ਸਾਹਮਣੇ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿਚ ਖੇਡਣਾ ਪੂਰੀ ਟੀਮ ਲਈ ਸ਼ਾਨਦਾਰ ਤੇ ਭਾਵੁਕ ਤਜਰਬਾ ਹੈ। ਸੂਬੇ ਵਿਚ ਪਹਿਲੀ ਵਾਰ ਇੰਨੇ ਵੱਡੇ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਬੇਹਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਟੇਡੀਅਮ ’ਚ ਦਰਸ਼ਕਾਂ ਦਾ ਜੋਸ਼ ਬੇਮਿਸਾਲ ਹੈ। ਇਸ ਨਾਲ ਟੀਮ ਦਾ ਮਨੋਬਲ ਹੋਰ ਵਧਦਾ ਹੈ। ਮੈਂ ਹਾਕੀ ਦੀ ਸ਼ੁਰੂਆਤ ਇੱਥੋਂ ਹੀ ਕੀਤੀ ਸੀ ਤੇ ਉਸੇ ਮੈਦਾਨ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਬਹੁਤ ਵੱਡੀ ਗੱਲ ਹੈ। ਆਲੇ-ਦੁਆਲੇ ਬੈਠੇ ਖਿਡਾਰੀਆਂ ਦੇ ਪਰਿਵਾਰਾਂ ਦੀ ਮੌਜੂਦਗੀ ਇਸ ਅਨੁਭਵ ਨੂੰ ਹੋਰ ਵੀ ਖਾਸ ਬਣਾ ਦਿੰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਹਵਾਈ ਅੱਡੇ ਦਾ ਸੰਚਾਲਨ ਨਿੱਜੀ ਹੱਥਾਂ ਵਿਚ ਦੇਣ ਦੀ ਯੋਜਨਾ ਵਿਰੁੱਧ ਮੁਲਾਜ਼ਮ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੈਲਗਰੀ ਤੇ ਆਸ ਪਾਸ ਦੇ ਇਲਾਕੇ ’ ਚ ਹੈਲੋਵੀਨ ਦਾ ਤਿਉਹਾਰ ਹਰ ਵਰਗ ਦੇ ਲੋਕਾਂ ਨੇ ਧੂਮ ਧਾਮ ਨਾਲ ਮਨਾਇਆ
Ad Position 24