29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕੈਨੇਡਾ ਤੋਂ ਵਾਪਸ ਆ ਰਹੇ ਬ੍ਰਿਟਿਸ਼-ਪਾਕਿਸਤਾਨੀ ਵਿਦਿਆਰਥੀ ਦੇ ਅਮਰੀਕਾ ’ਚ ਦਾਖ਼ਲੇ ’ਤੇ ਰੋਕ

ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਡਾਰਟਮਾਊਥ ਕਾਲਜ ਦੇ ਬ੍ਰਿਟਿਸ਼-ਪਾਕਿਸਤਾਨੀ ਵਿਦਿਆਰਥੀ ਤਾਹਾ ਤਾਰਿਕ ਨੂੰ ਕੈਨੇਡਾ ਤੋਂ ਵਾਪਸੀ ਦੌਰਾਨ ਅਮਰੀਕਾ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਤਿੰਨ ਹਫ਼ਤੇ ਬੀਤਣ ਦੇ ਬਾਵਜੂਦ ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.

Ad Position 21
No active advertisement
ਅਜੀਤ ਡੈਸਕ 29-08-2026
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਡਾਰਟਮਾਊਥ ਕਾਲਜ ਦੇ ਬ੍ਰਿਟਿਸ਼-ਪਾਕਿਸਤਾਨੀ ਵਿਦਿਆਰਥੀ ਤਾਹਾ ਤਾਰਿਕ ਨੂੰ ਕੈਨੇਡਾ ਤੋਂ ਵਾਪਸੀ ਦੌਰਾਨ ਅਮਰੀਕਾ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਤਿੰਨ ਹਫ਼ਤੇ ਬੀਤਣ ਦੇ ਬਾਵਜੂਦ ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ ਇਸ ਫ਼ੈਸਲੇ ਦਾ ਵਿਸਥਾਰਤ ਕਾਰਨ ਜਨਤਕ ਨਹੀਂ ਕੀਤਾ। ਤਾਹਾ ਤਾਰਿਕ ਆਪਣੇ ਤਿੰਨ ਸਾਥੀ ਵਿਦਿਆਰਥੀਆਂ ਨਾਲ ਮਾਂਟਰੀਅਲ ਦੇ ਇਕ ਸੰਗੀਤ ਸਮਾਰੋਹ ਤੋਂ ਡਾਰਟਮਾਊਥ ਵਾਪਸ ਆ ਰਿਹਾ ਸੀ। ਵਰਮਾਂਟ ਦੇ ਡਰਬੀ ਲਾਈਨ ਸਰਹੱਦੀ ਨਾਕੇ ’ਤੇ ਉਨ੍ਹਾਂ ਦੀ ਕਾਰ ਨੂੰ ਕਈ ਘੰਟਿਆਂ ਲਈ ਰੋਕ ਕੇ ਜਾਂਚ ਕੀਤੀ ਗਈ। ਜਾਂਚ ਮਗਰੋਂ ਤਿੰਨਾਂ ਸਾਥੀਆਂ ਨੂੰ ਅਮਰੀਕਾ ’ਚ ਦਾਖ਼ਲਾ ਮਿਲ ਗਿਆ, ਜਦਕਿ ਤਾਰਿਕ ਨੂੰ ਕੈਨੇਡਾ ਵਾਪਸ ਭੇਜ ਦਿੱਤਾ ਗਿਆ। ਸੀ.ਬੀ.ਪੀ. ਅਨੁਸਾਰ ਵਾਧੂ ਜਾਂਚ ਦੌਰਾਨ ਤਾਰਿਕ ਨੂੰ ਅਮਰੀਕਾ ਵਿਚ ਦਾਖ਼ਲੇ ਦੇ ਯੋਗ ਨਹੀਂ ਪਾਇਆ ਗਿਆ। ਏਜੰਸੀ ਨੇ ਕਿਹਾ ਕਿ ਵਿਦਿਆਰਥੀਆਂ ਸਮੇਤ ਹਰ ਯਾਤਰੀ ਦੀ ਜਾਂਚ ਵੱਖਰੇ ਤੌਰ ’ਤੇ ਕੀਤੀ ਜਾਂਦੀ ਹੈ ਤੇ ਦਾਖ਼ਲੇ ਬਾਰੇ ਫ਼ੈਸਲਾ ਇਮੀਗ੍ਰੇਸ਼ਨ, ਕਾਨੂੰਨੀ ਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਲਿਆ ਜਾਂਦਾ ਹੈ। ਪਹਿਲੀ ਪੀੜ੍ਹੀ ਦਾ ਬ੍ਰਿਟਿਸ਼-ਪਾਕਿਸਤਾਨੀ ਤਾਹਾ ਤਾਰਿਕ ਡਾਰਟਮਾਊਥ ਕਾਲਜ ਵਿਚ ਭੂਗੋਲ ਅਤੇ ਮੱਧ ਪੂਰਬ ਅਧਿਐਨ ਦੀ ਪੜ੍ਹਾਈ ਕਰ ਰਿਹਾ ਹੈ। ਉਹ ਸਿੱਖਿਆ ਤੇ ਨਸਲੀ ਅਸਮਾਨਤਾ ਨਾਲ ਜੁੜੇ ਮੁੱਦਿਆਂ ਉੱਤੇ ਸਰਗਰਮ ਨੌਜਵਾਨ ਕਾਰਕੁਨ ਵੀ ਹੈ। ਅਮਰੀਕਾ ਵਾਪਸੀ ਦੀ ਇਜਾਜ਼ਤ ਨਾ ਮਿਲਣ ਕਾਰਨ ਉਹ ਇਸ ਵੇਲੇ ਕੈਨੇਡਾ ਤੋਂ ਆਪਣੀਆਂ ਕਲਾਸਾਂ ਆਨਲਾਈਨ ਪੂਰੀਆਂ ਕਰ ਰਿਹਾ ਹੈ। ਡਾਰਟਮਾਊਥ ਕਾਲਜ ਨੇ ਵਿਦਿਆਰਥੀ ਨੂੰ ਇਮੀਗ੍ਰੇਸ਼ਨ ਸਬੰਧੀ ਕਾਨੂੰਨੀ ਸਹਾਇਤਾ ਨਾਲ ਜੋੜਿਆ ਹੈ। ਕਾਲਜ ਵੱਲੋਂ ਮਾਮਲੇ ਦੇ ਹੱਲ ਲਈ ਹੋਰ ਕਾਨੂੰਨੀ ਮਦਦ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਵੀ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ ਪੰਜਾਬੀ ਬਜ਼ੁਰਗ ਜੋੜੇ ਨੇ ਮਨਾਈ 80ਵੀਂ ਵਿਆਹ ਵਰ੍ਹੇਗੰਢ ਅਗਲੀ ਖ਼ਬਰ ਪੁਲਿਸ ਵੱਲੋ ਲੋੜਵੰਦਾਂ ਲਈ ਭੋਜਨ ਅਤੇ ਰਾਸ਼ੀ ਇਕੱਤਰ ਕਰਨ ਦਾ ਸਲਾਘਾਯੋਗ ਉਪਰਾਲਾ
Ad Position 24