02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੈਡੀਕੇਅਰ ਘੁਟਾਲੇ ’ ਚ ਭਾਰਤੀ ਸਈਦ ਮੁਰਤਜ਼ਾ ਕਬਲਜ਼ਾਦਾ ਨੇ ਦੋਸ਼ ਕਬੂਲੇ

ਨਿਊਯਾਰਕ, 1 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਵਿਚ ਕੋਵਿਡ ਜਾਂਚ ਕਿੱਟਾਂ ਦੇ ਨਾਂਅ ’ਤੇ ਕਰੋੜਾਂ ਡਾਲਰ ਦੇ ਝੂਠੇ ਬਿੱਲ ਭੇਜਣ ਦੇ ਮਾਮਲੇ ਵਿਚ ਭਾਰਤੀ ਨਾਗਰਿਕ ਸਈਦ ਮੁਰਤਜ਼ਾ ਕਬਲਜ਼ਾਦਾ ਨੇ ਦੋਸ਼ ਕਬੂਲ ਕਰ ਲਏ ਹਨ। ਇਲੀਨੌਇ ਦੇ ਡੈਸ ਪਲੇਨਜ਼ ਵਿਚ ਰਹਿੰਦੇ 36 ਸਾਲਾ ਕਬਲਜ਼ਾਦਾ ਨੇ ਸਿਹਤ ਸੇਵਾਵਾਂ ਨਾਲ ਜੁੜੀ ਧੋਖਾਧੜੀ ਦੇ 2 ਦੋਸ਼ ਮੰਨੇ ਹਨ।

Ad Position 21
No active advertisement
ਅਜੀਤ ਡੈਸਕ 02-11-2026
ਨਿਊਯਾਰਕ, 1 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਵਿਚ ਕੋਵਿਡ ਜਾਂਚ ਕਿੱਟਾਂ ਦੇ ਨਾਂਅ ’ਤੇ ਕਰੋੜਾਂ ਡਾਲਰ ਦੇ ਝੂਠੇ ਬਿੱਲ ਭੇਜਣ ਦੇ ਮਾਮਲੇ ਵਿਚ ਭਾਰਤੀ ਨਾਗਰਿਕ ਸਈਦ ਮੁਰਤਜ਼ਾ ਕਬਲਜ਼ਾਦਾ ਨੇ ਦੋਸ਼ ਕਬੂਲ ਕਰ ਲਏ ਹਨ। ਇਲੀਨੌਇ ਦੇ ਡੈਸ ਪਲੇਨਜ਼ ਵਿਚ ਰਹਿੰਦੇ 36 ਸਾਲਾ ਕਬਲਜ਼ਾਦਾ ਨੇ ਸਿਹਤ ਸੇਵਾਵਾਂ ਨਾਲ ਜੁੜੀ ਧੋਖਾਧੜੀ ਦੇ 2 ਦੋਸ਼ ਮੰਨੇ ਹਨ। ਉਸ ਨੂੰ ਵੱਧ ਤੋਂ ਵੱਧ 20 ਸਾਲ ਕੈਦ ਹੋ ਸਕਦੀ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਕਬਲਜ਼ਾਦਾ ਤੇ ਉਸ ਦੇ ਸਾਥੀਆਂ ਨੇ ਜਨਵਰੀ 2023 ਤੋਂ ਸ਼ੁਰੂ ਹੋਏ 6 ਮਹੀਨਿਆਂ ਦੌਰਾਨ ਸ਼ਿਕਾਗੋ ਇਲਾਕੇ ਦੇ ਤਿੰਨ ਜਾਂਚ ਕੇਂਦਰ ਆਪਣੇ ਹੱਥ ਲਏ। ਇਨ੍ਹਾਂ ਵਿਚ ਸ਼ਿਕਾਗੋ ਕੇਅਰ, ਵੀ ਕੇਅਰ ਅਤੇ ਅਲ-ਅਮੀਰ ਸ਼ਾਮਲ ਸਨ। ਇਸ ਮਗਰੋਂ ਕਬਲਜ਼ਾਦਾ ਨੇ ਪਾਕਿਸਤਾਨ ਦੀ ਇਕ ਕਥਿਤ ਟੈਲੀਮਾਰਕੀਟਿੰਗ ਕੰਪਨੀ ਨੂੰ ਕਰੀਬ ਇਕ ਕਰੋੜ 10 ਲੱਖ ਡਾਲਰ ਦੇ ਕੇ ਮੈਡੀਕੇਅਰ ਯੋਜਨਾ ਦੇ ਲੱਖਾਂ ਲਾਭਪਾਤਰੀਆਂ ਦੀ ਨਿੱਜੀ ਜਾਣਕਾਰੀ ਖ਼ਰੀਦੀ। ਇਸ ਜਾਣਕਾਰੀ ਨੂੰ ਵਰਤ ਕੇ ਉਨ੍ਹਾਂ ਲੋਕਾਂ ਦੇ ਨਾਂਅ ’ਤੇ ਕੋਵਿਡ ਜਾਂਚ ਕਿੱਟਾਂ ਦੇ ਬਿੱਲ ਬਣਾਏ ਗਏ, ਜਿਨ੍ਹਾਂ ਨੇ ਨਾ ਕਿੱਟਾਂ ਮੰਗਵਾਈਆਂ ਸਨ ਤੇ ਨਾ ਹੀ ਉਨ੍ਹਾਂ ਨੂੰ ਕੋਈ ਕਿੱਟ ਮਿਲੀ ਸੀ। ਤਿੰਨਾਂ ਕੇਂਦਰਾਂ ਰਾਹੀਂ ਸਰਕਾਰੀ ਸਿਹਤ ਬੀਮਾ ਯੋਜਨਾ ਮੈਡੀਕੇਅਰ ਨੂੰ ਕੁੱਲ 22 ਕਰੋੜ 70 ਲੱਖ ਡਾਲਰ ਦੇ ਝੂਠੇ ਬਿੱਲ ਭੇਜੇ ਗਏ। ਇਨ੍ਹਾਂ ਬਦਲੇ ਯੋਜਨਾ ਵੱਲੋਂ ਕਰੀਬ 13 ਕਰੋੜ 60 ਲੱਖ ਡਾਲਰ ਅਦਾ ਕਰ ਦਿੱਤੇ ਗਏ। ਆਪਣੀ ਸ਼ਮੂਲੀਅਤ ਲੁਕਾਉਣ ਲਈ ਕਬਲਜ਼ਾਦਾ ਅਤੇ ਉਸ ਦੇ ਸਾਥੀਆਂ ਨੇ ਵਿਦੇਸ਼ੀ ਲੈਣ-ਦੇਣ ਅਤੇ ਬਿਨਾਂ ਲਾਇਸੈਂਸ ਪੈਸੇ ਭੇਜਣ ਵਾਲਿਆਂ ਰਾਹੀਂ ਰਕਮ ਹਾਸਲ ਕੀਤੀ। ਇਸ ਕਮਾਈ ਦਾ ਕੁਝ ਹਿੱਸਾ ਮਹਿੰਗੀਆਂ ਗੱਡੀਆਂ ਖ਼ਰੀਦਣ ਉੱਤੇ ਵੀ ਲਾਇਆ ਗਿਆ। ਦੋਸ਼ ਕਬੂਲਣ ਦੇ ਸਮਝੌਤੇ ਤਹਿਤ ਕਬਲਜ਼ਾਦਾ ਨੇ ਦਸ ਬੈਂਕ ਖਾਤਿਆਂ ਵਿਚੋਂ ਜ਼ਬਤ ਕੀਤੀ ਚਾਰ ਕਰੋੜ 60 ਲੱਖ ਡਾਲਰ ਤੋਂ ਵੱਧ ਦੀ ਰਕਮ ਉੱਤੇ ਆਪਣਾ ਹੱਕ ਛੱਡਣ ਲਈ ਸਹਿਮਤੀ ਦਿੱਤੀ ਹੈ। ਸਜ਼ਾ ਸੁਣਾਉਣ ਦੀ ਤਰੀਕ ਅਜੇ ਤੈਅ ਨਹੀਂ ਹੋਈ। ਮਾਮਲੇ ਦੀ ਜਾਂਚ ਐੱਫ.ਬੀ.ਆਈ. ਅਤੇ ਅਮਰੀਕੀ ਸਿਹਤ ਵਿਭਾਗ ਦੇ ਇੰਸਪੈਕਟਰ ਜਨਰਲ ਦਫ਼ਤਰ ਨੇ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ’ ਚ ਪ੍ਰਵਾਸ ਵਿਰੁੱਧ ਰੋਸ ਮਾਰਚ ਅਗਲੀ ਖ਼ਬਰ ਕੈਨੇਡਾ ’ਚ ਗਲਤ ਜਾਣਕਾਰੀ ਦੇਣ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਹੋਵੇਗਾ ਭਾਰੀ ਜੁਰਮਾਨਾ
Ad Position 24