28 ਤੋਂ 30 ਅਗਸਤ ਤੱਕ ਵੈਨਕੂਵਰ ’ਚ ਲੱਗਣਗੀਆਂ ਸੰਗੀਤਮਈ ਰੌਣਕਾਂ
ਨਿਪਾਲ ਦੇ ਹੜ੍ਹ ਪੀੜਤਾਂ ਲਈ ਬਰਤਾਨੀਆ ਵੱਲੋਂ 50 ਲੱਖ ਪੌਂਡ ਦੀ ਮਦਦ ਦਾ ਐਲਾਨ
ਲੈਸਟਰ(ਇੰਗਲੈਂਡ ), 27 ਅਗਸਤ(ਸੁਖਜਿੰਦਰ ਸਿੰਘ ਢੱਡੇ)-ਨਿਪਾਲ ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਕਾਰਨ ਹੋਏ ਭਾਰੀ ਜਾਨੀ ਤੇ ਮਾਲੀ ਨੁਕਸਾਨ ਦੇ ਮੱਦੇਨਜ਼ਰ ਬਰਤਾਨੀਆ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ 50 ਲੱਖ ਪੌਂਡ (5 ਮਿਲੀਅਨ ਪੌਂਡ) ਦੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਬਰਤਾਨਵੀ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਹਾਲਾਤ ਨੂੰ ਬੇਹੱਦ ਦੁਖਦਾਈ ਅਤੇ ਤਬਾਹਕੁੰਨ ਕਰਾਰ ਦਿੰਦਿਆਂ ਕਿਹਾ ਕਿ ਲੋੜ ਪੈਣ ’ਤੇ ਬਰਤਾਨੀਆ ਆਪਣੇ ਐਮਰਜੈਂਸੀ ਰਿਸਪਾਂਡਰ ਵੀ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਣ ਲਈ ਤਿਆਰ ਹੈ।
ਲੈਸਟਰ(ਇੰਗਲੈਂਡ ), 27 ਅਗਸਤ(ਸੁਖਜਿੰਦਰ ਸਿੰਘ ਢੱਡੇ)-ਨਿਪਾਲ ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਕਾਰਨ ਹੋਏ ਭਾਰੀ ਜਾਨੀ ਤੇ ਮਾਲੀ ਨੁਕਸਾਨ ਦੇ ਮੱਦੇਨਜ਼ਰ ਬਰਤਾਨੀਆ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ 50 ਲੱਖ ਪੌਂਡ (5 ਮਿਲੀਅਨ ਪੌਂਡ) ਦੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਬਰਤਾਨਵੀ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਹਾਲਾਤ ਨੂੰ ਬੇਹੱਦ ਦੁਖਦਾਈ ਅਤੇ ਤਬਾਹਕੁੰਨ ਕਰਾਰ ਦਿੰਦਿਆਂ ਕਿਹਾ ਕਿ ਲੋੜ ਪੈਣ ’ਤੇ ਬਰਤਾਨੀਆ ਆਪਣੇ ਐਮਰਜੈਂਸੀ ਰਿਸਪਾਂਡਰ ਵੀ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਣ ਲਈ ਤਿਆਰ ਹੈ। ਦੱਖਣੀ ਵੇਲਜ਼ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਨਹਮ ਨੇ ਕਿਹਾ ਕਿ ਨਿਪਾਲ ਤੋਂ ਸਾਹਮਣੇ ਆ ਰਹੀਆਂ ਤਬਾਹੀ ਦੀਆਂ ਤਸਵੀਰਾਂ ਬਹੁਤ ਹੀ ਭਿਆਨਕ ਹਨ ਅਤੇ ਇਸ ਪੱਧਰ ਦੀ ਤਬਾਹੀ ਦੇ ਦ੍ਰਿਸ਼ ਪਹਿਲਾਂ ਕਦੇ-ਕਦਾਈਂ ਹੀ ਦੇਖਣ ਨੂੰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਬਰਤਾਨਵੀ ਨਾਗਰਿਕਾਂ ਦੀ ਸਹਾਇਤਾ ਲਈ ਕੌਂਸਲਰ ਸਹਾਇਤਾ ਸਟਾਫ਼ ਇਲਾਕੇ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ 24 ਘੰਟੇ ਮਦਦ ਮੁਹੱਈਆ ਕਰਵਾਈ ਜਾ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਪਾਲ ਸਰਕਾਰ ਨੂੰ ਐਮਰਜੈਂਸੀ ਰਿਸਪਾਂਡਰ ਭੇਜਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਅਤੇ ਰਾਹਤ ਕਾਰਜਾਂ ਵਿੱਚ ਸਹਿਯੋਗ ਲਈ 50 ਲੱਖ ਪੌਂਡ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੜ੍ਹਾਂ ਤੋਂ ਬਾਅਦ 389 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਸੈਂਕੜੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਕਾਰਜ ਲਗਾਤਾਰ ਜਾਰੀ ਹਨ। ਲਾਪਤਾ ਲੋਕਾਂ ਵਿੱਚ 30 ਤੋਂ ਵੱਧ ਬਰਤਾਨਵੀ ਨਾਗਰਿਕ ਵੀ ਸ਼ਾਮਲ ਦੱਸੇ ਗਏ ਹਨ। ਬਰਨਹਮ ਨੇ ਕਿਹਾ ਕਿ ਲਾਪਤਾ ਬਰਤਾਨਵੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਨਿਪਾਲ ਦੇ ਚੀਨ ਨਾਲ ਲੱਗਦੇ ਰਸੂਵਾ ਜ਼ਿਲ੍ਹੇ ਸਮੇਤ ਕਈ ਇਲਾਕਿਆਂ ਵਿੱਚ ਅਚਾਨਕ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਪਾਣੀ ਅਤੇ ਮਲਬੇ ਦੇ ਤੇਜ਼ ਵਹਾਅ ਕਾਰਨ ਮਕਾਨ ਦੱਬ ਗਏ, ਪੁਲ ਰੁੜ੍ਹ ਗਏ ਅਤੇ ਕਰੀਬ 25 ਮੀਲ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਬਚਾਅ ਟੀਮਾਂ ਨੂੰ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਬਰਤਾਨੀਆ ਦੇ ਬਾਦਸ਼ਾਹ ਅਤੇ ਮਹਾਰਾਣੀ ਨੇ ਵੀ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਿੰਸ ਅਤੇ ਪ੍ਰਿੰਸੈੱਸ ਆਫ਼ ਵੇਲਜ਼ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਭਿਆਨਕ ਆਫ਼ਤ ਦੀ ਲਪੇਟ ਵਿੱਚ ਆਏ ਸਾਰੇ ਲੋਕ ਉਨ੍ਹਾਂ ਦੇ ਵਿਚਾਰਾਂ ਵਿੱਚ ਹਨ।