24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਇਕ ਹੋਰ ਭਾਰਤੀ ਐਫ.ਬੀ.ਆਈ. ਦੀ ਅਤਿ-ਲੋੜੀਂਦੀ ਸੂਚੀ ’ਚ ਸ਼ਾਮਿਲ

ਸੈਕਰਾਮੈਂਟੋ, 23 ਅਗਸਤ (ਹੁਸਨ ਲੜੋਆ ਬੰਗਾ)-ਐਫ. ਬੀ.

Ad Position 21
No active advertisement
ਇਸ ਮਹੀਨੇ ਕਈ ਭਾਰਤੀਆਂ ਸਮੇਤ 37 ਲੋਕਾਂ ਵਿਰੁੱਧ ਦੋਸ਼ ਆਇਦ 24-08-2026
ਸੈਕਰਾਮੈਂਟੋ, 23 ਅਗਸਤ (ਹੁਸਨ ਲੜੋਆ ਬੰਗਾ)-ਐਫ.ਬੀ.ਆਈ. ਨੇ ਇਕ ਹੋਰ ਭਾਰਤੀ ਨਾਗਰਿਕ ਨੂੰ ਆਪਣੀ ਅਤਿ-ਲੋੜੀਂਦੀ ਸੂਚੀ ਵਿਚ ਸ਼ਾਮਲ ਕੀਤਾ ਹੈ ਜਿਸ ਦੀ ਪਛਾਣ ਕਮਲ ਵਜੋਂ ਕੀਤੀ ਗਈ ਹੈ। ਐਫ.ਬੀ.ਆਈ. ਦਾ ਦੋਸ਼ ਹੈ ਕਿ ਕਮਲ ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧ ਸਮੂਹ ਨਾਲ ਜੁੜਿਆ ਹੋਇਆ ਹੈ ਅਤੇ ਜਬਰੀ ਵਸੂਲੀ ਰਾਹੀਂ ਵਪਾਰ ਵਿਚ ਦਖਲ ਦੇਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਲੋੜੀਂਦਾ ਹੈ। ਲਾਸ ਏਂਜਲਸ ਵਿਚ ਅਮਰੀਕੀ ਜ਼ਿਲ੍ਹਾ ਅਦਾਲਤ ਦੁਆਰਾ 1 ਜੁਲਾਈ ਨੂੰ ਉਸ ਵਿਰੁੱਧ ਇਕ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਏਜੰਸੀ ਲਾਰੈਂਸ ਬਿਸ਼ਨੋਈ ਸਮੂਹ ਨੂੰ ਇਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਮੰਨਦੀ ਹੈ ਜੋ ਕੈਲੀਫੋਰਨੀਆ ਅਤੇ ਹੋਰ ਥਾਵਾਂ ’ਤੇ ਅਪਰਾਧਕ ਗਤੀਵਿਧੀਆਂ ਵਿਚ ਸਰਗਰਮ ਹੈ। ਐਫ.ਬੀ.ਆਈ. ਨੇ ਭਾਰਤੀ ਨਾਗਰਿਕਾਂ ਮੇਜਰ ਸਿੰਘ ਅਤੇ ਨਿਤੀਸ਼ ਕੌਸ਼ਲ ਨੂੰ ਵੀ ਜੱਗੂ ਭਗਵਾਨਪੁਰੀਆ ਸੰਗਠਿਤ ਅਪਰਾਧ ਸਮੂਹ ਨਾਲ ਕਥਿਤ ਸ਼ਮੂਲੀਅਤ ਲਈ ਸੂਚੀਬੱਧ ਕੀਤਾ ਹੈ। ਭਾਰਤੀ ਨਾਗਰਿਕ ਅੰਮ੍ਰਿਤਪਾਲ ਸਿੰਘ ਨੂੰ 30 ਜੁਲਾਈ ਨੂੰ ਢਾਂਡਾ ਸਮੂਹ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਕਾਰਨ ਐਫ.ਬੀ.ਆਈ. ਦੀ ਅਤਿ-ਲੋੜੀਂਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਏਜੰਸੀ ਨੇ ਕਿਹਾ ਕਿ ਇਕ ਹੋਰ ਭਾਰਤੀ ਨਾਗਰਿਕ ਹਰਮਨਵੀਰ ਸਿੰਘ ਨੂੰ 23 ਜੁਲਾਈ ਨੂੰ ਕੈਲੀਫੋਰਨੀਆ ਦੇ ਸਟਾਕਟਨ ਵਿਚ ਢਾਂਡਾ ਸਮੂਹ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਹੋਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕੀ ਨਿਆਂ ਵਿਭਾਗ ਨੇ ਆਪਰੇਸ਼ਨ ਹਾਰਡ ਬਾਲ ਤਹਿਤ 37 ਵਿਅਕਤੀਆਂ ’ਤੇ ਦੋਸ਼ ਲਗਾਏ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਅਧਿਕਾਰੀਆਂ ਨੇ ਤਿੰਨ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਵਿਚੋਂ 11 ਕੈਲੀਫੋਰਨੀਆ ਨਾਲ ਸਬੰਧਤ ਹਨ। ——- ਕਮਲ———
Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ਦੇ ਜੈਪੁਰ ’ਚ ‘ਮਿਸ ਯੂਨੀਵਰਸ ਇੰਡੀਆ 2026’ ਦੇ ਗ੍ਰੈਂਡ ਫਿਨਾਲੇ ਦੌਰਾਨ ਰੈੱਡ ਕਾਰਪੇਟ ’ਤੇ ਭਾਗੀਦਾਰਾਂ ਨਾਲ ਫੋ... ਅਗਲੀ ਖ਼ਬਰ ਪਹਿਲੇ ਦਿਨ ਭਾਰਤ ਦੀਆਂ 5 ਵਿਕਟਾਂ ’ ਤੇ 300 ਦੌੜਾਂ ਸ੍ਰੀਲੰਕਾ ਖਿਲਾਫ਼ ਪਡੀਕਲ ਦਾ ਲਗਾਤਾਰ ਦੂਸਰਾ ਟੈਸਟ ਸੈਂਕੜਾ
Ad Position 24