ਵਿਸ਼ਾਖਾਪਟਨਮ ਦੀ ਮੀਟਿੰਗ ’ਚ ਬ੍ਰਿਕਸ ਦੇ ਖੇਡ ਮੰਤਰੀਆਂ ਨੇ ਸਾਂਝਾ ਐਲਾਨਨਾਮਾ ਅਪਣਾਇਆ
ਵਿਸ਼ਾਖਾਪਟਨਮ, 23 ਅਗਸਤ (ਏਜੰਸੀ)-ਬ੍ਰਿਕਸ ਦੇ ਖੇਡ ਮੰਤਰੀਆਂ ਨੇ ਇਥੇ ਹੋਈ ਮੀਟਿੰਗ ’ਚ ਖੇਡਾਂ ਦੇ ਸਾਂਝੇ ਐਲਾਨਨਾਮੇ ਨੂੰ ਅਪਣਾਇਆ, ਜਿਸ ਵਿਚ ਮੈਂਬਰ ਦੇਸ਼ਾਂ ਦੀ ‘ਸੰਵਾਦ, ਆਪਸੀ ਸਤਿਕਾਰ ਅਤੇ ਸਮਾਵੇਸ਼ ਰਾਹੀਂ ਖੇਡਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ’ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ। ਇਹ ਮੀਟਿੰਗ ਭਾਰਤ ਦੀ ਅਗਵਾਈ ਹੇਠ ਹੋਈ ਅਤੇ ਇਸ ਵਿਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀਆਂ ਅਤੇ ਸੀਨੀਅਰ ਖੇਡ ਪ੍ਰਤੀਨਿਧੀਆਂ ਨੇ ਸਹਿਯੋਗ, ਤਰਜੀਹਾਂ ਅਤੇ ਖੇਡਾਂ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਸ਼ਿਰਕਤ ਕੀਤੀ।
ਵਿਸ਼ਾਖਾਪਟਨਮ, 23 ਅਗਸਤ (ਏਜੰਸੀ)-ਬ੍ਰਿਕਸ ਦੇ ਖੇਡ ਮੰਤਰੀਆਂ ਨੇ ਇਥੇ ਹੋਈ ਮੀਟਿੰਗ ’ਚ ਖੇਡਾਂ ਦੇ ਸਾਂਝੇ ਐਲਾਨਨਾਮੇ ਨੂੰ ਅਪਣਾਇਆ, ਜਿਸ ਵਿਚ ਮੈਂਬਰ ਦੇਸ਼ਾਂ ਦੀ ‘ਸੰਵਾਦ, ਆਪਸੀ ਸਤਿਕਾਰ ਅਤੇ ਸਮਾਵੇਸ਼ ਰਾਹੀਂ ਖੇਡਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ’ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ। ਇਹ ਮੀਟਿੰਗ ਭਾਰਤ ਦੀ ਅਗਵਾਈ ਹੇਠ ਹੋਈ ਅਤੇ ਇਸ ਵਿਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀਆਂ ਅਤੇ ਸੀਨੀਅਰ ਖੇਡ ਪ੍ਰਤੀਨਿਧੀਆਂ ਨੇ ਸਹਿਯੋਗ, ਤਰਜੀਹਾਂ ਅਤੇ ਖੇਡਾਂ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਸ਼ਿਰਕਤ ਕੀਤੀ। ਯੂਥ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਆਪਣੇ ਉਦਘਾਟਨੀ ਬਿਆਨ ’ਚ ਬ੍ਰਿਕਸ ਖੇਡ ਭਾਈਵਾਲੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਇਕ ਬ੍ਰਿਕਸ ਖੇਡ ਭਾਈਵਾਲੀ ਬਣਾਉਣੀ ਚਾਹੀਦੀ ਹੈ ਜੋ ਕੇਵਲ ਐਲਾਨਾਂ ਤੱਕ ਸੀਮਤ ਨਾ ਰਹੇ, ਬਲਕਿ ਖੇਡ ਸਹਿਯੋਗ ਲਈ ਅਸਲ ਪਲੇਟਫਾਰਮ ਤਿਆਰ ਕਰੇ, ਭਾਵੇਂ ਇਹ ਖਿਡਾਰੀ ਅਤੇ ਕੋਚ ਦਾ ਆਦਾਨ-ਪ੍ਰਦਾਨ ਹੋਵੇ, ਸਾਂਝੇ ਮੁਕਾਬਲੇ ਹੋਣ ਜਾਂ ਖੇਡ ਵਿਗਿਆਨ-ਗਿਆਨ ਸਾਂਝਾ ਕਰਨਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਖੇਡ ਵਾਤਾਵਰਣ ਨੂੰ ਬਦਲ ਰਿਹਾ ਹੈ। ਮਾਂਡਵੀਆ ਨੇ ਅੱਗੇ ਕਿਹਾ ਕਿ ਅਸੀਂ ਵਿਸ਼ਵ ਨਿਰਮਾਤਾਵਾਂ, ਤਕਨਾਲੋਜੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ‘ਮੇਕ ਇਨ ਇੰਡੀਆ, ਪਲੇ ਇਨ ਇੰਡੀਆ ਅਤੇ ਗ੍ਰੋਅ ਵਿਦ ਇੰਡੀਆ’ ਲਈ ਸੱਦਾ ਦਿੰਦੇ ਹਾਂ। ਖੇਡ ਮੰਤਰੀ ਨੇ ਪੈਰਾ-ਖੇਡਾਂ ਨੂੰ ਬੜਾਵਾ ਦੇਣ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਨਵੇਂ ਤਰੀਕਿਆਂ ਜ਼ਰੀਏ ਖੇਡਾਂ ਨੂੰ ਹੋਰ ਸਮਾਵੇਸ਼ੀ ਬਣਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ’ਤੇ ਵੀ ਜ਼ੋਰ ਦਿੱਤਾ।