24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜਸਵਿੰਦਰ ਭੱਲਾ ਦੀ ਯਾਦ ’ਚ ਸਰੀ ’ਚ ਵਿਸ਼ੇਸ਼ ਸਮਾਗਮ ਕਰਵਾਇਆ

ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਪੀਏਯੂ ਫੈਮਿਲੀ ਐਸੋਸੀਏਸ਼ਨ ਅਤੇ ਡਾ: ਜਸਵਿੰਦਰ ਭੱਲਾ ਫਾਊਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਯਾਦ ਵਿਚ ਸਰੀ ਦੇ ਗ੍ਰੈਂਡ ਤਾਜ ਹਾਲ ਵਿਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਉੱਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਅਤੇ ਸਵ: ਭੱਲਾ ਨਾਲ ਸਹਿ ਕਲਾਕਾਰ ਵਜੋਂ ਉਨ੍ਹਾਂ ਨਾਲ ਲੰਬਾ ਸਮਾਂ ਕੰਮ ਕਰਨ ਵਾਲੇ ਅਦਾਕਾਰ ਬਾਲ ਮੁਕੰਦ ਸ਼ਰਮਾ ਸਮੇਤ ਕੈਨੇਡਾ ਦੀਆਂ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਬੁਲਾਰਿਆਂ ਵੱਲੋਂ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਸਵ: ਜਸਵਿੰਦਰ ਭੱਲਾ ਦੀ ਜੀਵਨ ਝਾਤ ਸਬੰਧੀ ਵਡਮੁੱਲੇ ਵਿਚਾਰਾਂ ਦੀ ਸਾਂਝ ਪਾਈ।

Ad Position 21
No active advertisement
ਅਜੀਤ ਡੈਸਕ 24-08-2026
ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਪੀਏਯੂ ਫੈਮਿਲੀ ਐਸੋਸੀਏਸ਼ਨ ਅਤੇ ਡਾ: ਜਸਵਿੰਦਰ ਭੱਲਾ ਫਾਊਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਯਾਦ ਵਿਚ ਸਰੀ ਦੇ ਗ੍ਰੈਂਡ ਤਾਜ ਹਾਲ ਵਿਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਉੱਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਅਤੇ ਸਵ: ਭੱਲਾ ਨਾਲ ਸਹਿ ਕਲਾਕਾਰ ਵਜੋਂ ਉਨ੍ਹਾਂ ਨਾਲ ਲੰਬਾ ਸਮਾਂ ਕੰਮ ਕਰਨ ਵਾਲੇ ਅਦਾਕਾਰ ਬਾਲ ਮੁਕੰਦ ਸ਼ਰਮਾ ਸਮੇਤ ਕੈਨੇਡਾ ਦੀਆਂ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਬੁਲਾਰਿਆਂ ਵੱਲੋਂ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਸਵ: ਜਸਵਿੰਦਰ ਭੱਲਾ ਦੀ ਜੀਵਨ ਝਾਤ ਸਬੰਧੀ ਵਡਮੁੱਲੇ ਵਿਚਾਰਾਂ ਦੀ ਸਾਂਝ ਪਾਈ। ਇਨ੍ਹਾਂ ਹਸਤੀਆਂ ਵਿਚ ਮੰਤਰੀ ਜਗਰੂਪ ਬਰਾੜ, ਅਦਾਕਾਰ ਰਾਣਾ ਰਣਬੀਰ, ਕਵੀ ਮੋਹਨ ਗਿੱਲ, ਸੁਖੀ ਸਰਾਉ, ਹਰਿਕੀਰਤ , ਭੁਪਿੰਦਰ ਹੁੰਦਲ, ਡਾ: ਬਲਿੰਗ, ਡਾ ਸਾਧੂ ਸਿੰਘ, ਸੁਰਿੰਦਰ ਚਹਿਲ, ਹਰਜਿੰਦਰ ਥਿੰਦ, ਮਨਮੋਹਨ ਸਿੰਘ, ਡਾ: ਹਾਕਮ ਸਿੰਘ ਭੁੱਲਰ, ਜਰਨੈਲ ਸੇਖਾ,ਦਵਿੰਦਰ ਬੈਨੀਪਾਲ, ਡਾ:ਤਿਵਾੜੀ, ਜੋਸੂਕਾ, ਫਿਲਮਸਾਜ਼ ਨਵਲਪ੍ਰੀਤ ਰੰਗੀ ਆਦਿ ਦੇ ਨਾਂਅ ਜ਼ਿਕਰਯੋਗ ਹਨ। ਸਮਾਗਮ ਦੇ ਅਖੀਰ ਵਿੱਚ ਉੱਘੇ ਲੇਖਕ ਪਾਲੀ ਭੁਪਿੰਦਰ ਵੱਲੋਂ ਲਿਖੀ ਗਈ ਕਿਤਾਬ ‘ਅਣ ਸੁਣਿਆ, ਅਣਡਿੱਠਾ ਜਸਵਿੰਦਰ ਭੱਲਾ’ ਦੇ ਨਾਲ ਨਾਲ ਉੱਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਵੱਲੋਂ ਉਨਾਂ ਦੀ ਯਾਦ ਨੂੰ ਸਮਰਪਿਤ ਤਿਆਰ ਕੀਤਾ ਗੀਤ ‘ਸੱਜਣ ਚੰਨ ਵਰਗਾ’ ਵੀ ਰਿਲੀਜ ਕੀਤਾ ਗਿਆ। ਇਸ ਮੌਕੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਰੰਧਾਵਾ, ਰਿੱਕੀ ਬਾਜਵਾ, ਸੀਨਾ ਵਰਮਾਨੀ ਅਤੇ ਅਜਮੇਰ ਸਿੰਘ ਭਾਗਪੁਰ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ: ਅਮਰਜੀਤ ਭੁੱਲਰ ਵੱਲੋਂ ਬਾਖੂਬੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਲਤ ਲਾਉਣ ਦੇ ਦੋਸ਼ ਅਗਲੀ ਖ਼ਬਰ ਸਰੀ ਸਿਟੀ ਕੌਂਸਲ ਚੋਣਾਂ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਅਤੇ ਕੌਂਸਲਰ ਉਮੀਦਵਾਰਾਂ ਦੇ ਹੱਕ ’ਚ ਫੰਡਰੇਜਿੰਗ ਪ੍ਰੋਗਰਾਮ
Ad Position 24