ਅਮਰੀਕਾ ਦਾ ਫੌਜੀ ਜੰਗੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 2 ਪਾਇਲਟਾਂ ਦੀ ਮੌਤ
ਸੈਕਰਾਮੈਂਟੋ, 18 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕੀ ਫੌਜ ਦਾ ਇਕ ਜੰਗੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਸੈਂਟਰਲ ਟੈਕਸਾਸ ਦੇ ਇਕ ਖੇਤ ਵਿਚ ਡਿੱਗ ਗਿਆ। ਜਿਸ ਉਪਰੰਤ ਉਸ ਨੂੰ ਅੱਗ ਲੱਗ ਗਈ| ਇਸ ਵਿਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ।
ਸੈਕਰਾਮੈਂਟੋ, 18 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕੀ ਫੌਜ ਦਾ ਇਕ ਜੰਗੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਸੈਂਟਰਲ ਟੈਕਸਾਸ ਦੇ ਇਕ ਖੇਤ ਵਿਚ ਡਿੱਗ ਗਿਆ। ਜਿਸ ਉਪਰੰਤ ਉਸ ਨੂੰ ਅੱਗ ਲੱਗ ਗਈ| ਇਸ ਵਿਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ। ਘਟਨਾ ਉਪਰੰਤ ਇਲਾਕੇ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਬੈੱਲ ਕਾਉਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਕਲਿਫ਼ ਕੋਲਮੈਨ ਨੇ ਕਿਹਾ ਹੈ ਕਿ ਫੋਰਟ ਹੁੱਡ ਫੌਜੀ ਅੱਡੇ ਨਾਲ ਸਬੰਧਤ ਅਪਾਚੇ ਹੈਲੀਕਾਪਟਰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:35 ਵਜੇ ਦੇ ਕਰੀਬ ਟੈਕਸਾਸ ਦੇ ਸਲਾਡੋ ਵਿਚ ਹਾਦਸਾਗ੍ਰਸਤ ਹੋ ਗਿਆ। ਏ.ਐਚ.-64 ਅਪਾਚੇ ਇਕ ਹਮਲਾਵਰ ਹੈਲੀਕਾਪਟਰ ਹੈ ਜਿਸ ਵਿਚ ਦੋ ਚਾਲਕ ਦਲ ਦੇ ਮੈਂਬਰਾਂ ਲਈ ਸੀਟਾਂ ਹਨ ਜਦ ਕਿ ਜਹਾਜ਼ ਦੇ ਪਿਛਲੇ ਪਾਸੇ ਪਾਇਲਟ ਤੇ ਅੱਗੇ ਸਹਿ-ਪਾਇਲਟ ਤੇ ਗਨਰ ਬੈਠਦਾ ਹੈ|