14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਟੈਕਸਾਸ ’ਚ ਅਮਰੀਕੀ ਫ਼ੌਜ ਦਾ ਅਪਾਚੇ ਹੈਲੀਕਾਪਟਰ ਤਬਾਹ, 2 ਪਾਇਲਟਾਂ ਦੀ ਮੌਤ

ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਾਸ ਸੂਬੇ ’ਚ ਫੋਰਟ ਹੁੱਡ ਫ਼ੌਜੀ ਅੱਡੇ ਨਾਲ ਸਬੰਧਤ ਏ. ਐੱਚ.

Ad Position 21
No active advertisement
ਅਜੀਤ ਡੈਸਕ 14-08-2026
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਾਸ ਸੂਬੇ ’ਚ ਫੋਰਟ ਹੁੱਡ ਫ਼ੌਜੀ ਅੱਡੇ ਨਾਲ ਸਬੰਧਤ ਏ.ਐੱਚ.-64 ਅਪਾਚੇ ਲੜਾਕੂ ਹੈਲੀਕਾਪਟਰ ਇਕ ਖੇਤ ਵਿਚ ਡਿੱਗ ਕੇ ਤਬਾਹ ਹੋ ਗਿਆ। ਇਸ ਭਿਆਨਕ ਹਾਦਸੇ ’ਚ ਹੈਲੀਕਾਪਟਰ ’ਚ ਸਵਾਰ ਦੋਵੇਂ ਫ਼ੌਜੀ ਪਾਇਲਟਾਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਲੱਗੀ ਅੱਗ ਨੇ ਕਰੀਬ 100 ਏਕੜ ਰਕਬੇ ਨੂੰ ਆਪਣੀ ਲਪੇਟ ’ਚ ਲੈ ਲਿਆ। ਬੈੱਲ ਕਾਊਂਟੀ ਸ਼ੈਰਿਫ਼ ਦਫ਼ਤਰ ਅਨੁਸਾਰ ਸਲਾਡੋ ਦੇ ਦੱਖਣੀ ਇਲਾਕੇ ਵਿੱਚ ਦੁਪਹਿਰ ਕਰੀਬ 1:34 ਵਜੇ ਹੈਲੀਕਾਪਟਰ ਡਿੱਗਣ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਬਚਾਅ ਟੀਮਾਂ ਜਦੋਂ ਮੌਕੇ ’ਤੇ ਪਹੁੰਚੀਆਂ ਤਾਂ ਖੇਤ ਵਿੱਚ ਹੈਲੀਕਾਪਟਰ ਦਾ ਮਲਬਾ ਦੂਰ ਤੱਕ ਖਿੱਲਰਿਆ ਪਿਆ ਸੀ ਅਤੇ ਘਾਹ ਨੂੰ ਲੱਗੀ ਅੱਗ ਬੇਕਾਬੂ ਹੋ ਚੁੱਕੀ ਸੀ। ਅਧਿਕਾਰੀਆਂ ਨੇ ਦੋਵੇਂ ਪਾਇਲਟਾਂ ਨੂੰ ਦੁਪਹਿਰ 2:30 ਵਜੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰਾਂ ਨੂੰ ਸੂਚਿਤ ਕੀਤੇ ਜਾਣ ਤੱਕ ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। Newyork-6
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਵਲੋਂ ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ - ਵਾਦ ਸੰਵਾਦ’ ਪੁਸਤਕ ਕੈਲੀਫੋਰਨੀਆਂ ’ਚ ਲੋਕ ਅਰ... ਅਗਲੀ ਖ਼ਬਰ ਇੰਗਲੈਂਡ ਦੇ ਅਸਮਾਨ ’ਚ ਕੁਦਰਤ ਦਾ ਅਨੋਖਾ ਨਜ਼ਾਰਾ, ਲੱਖਾਂ ਲੋਕਾਂ ਨੇ ਵੇਖਿਆ ਸੂਰਜ ਗ੍ਰਹਿਣ
Ad Position 24