‘ ਅਮਰੀਕਾ ਦੇ ਗਦਰੀ ਯੋਧੇ’ ਪੁਸਤਕ 15 ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ
ਯੂ.ਕੇ. ਵਿਚ ਸਾਲ ਦਾ ਸਭ ਤੋਂ ਗਰਮ ਦਿਨ
- ਲੰਡਨ ਦੇ ਕਿਊ ਗਾਰਡਨਜ਼ ’ਚ ਤਾਪਮਾਨ 38.1 ਡਿਗਰੀ ਦਰਜ
ਲੰਡਨ, 13 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ.
ਲੰਡਨ, 13 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੇ ਮੌਸਮ ਵਿਭਾਗ ਅਨੁਸਾਰ ਅੱਜ ਵੀਰਵਾਰ ਨੂੰ ਲੰਡਨ ਦੇ ਕਿਊ ਗਾਰਡਨਜ਼ ’ਚ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਬਣ ਗਿਆ ਹੈ। ਇਹ ਤਾਪਮਾਨ ਯੂ.ਕੇ. ਦੇ ਮੌਸਮ ਵਿਗਿਆਨ ਦੇ ਇਤਿਹਾਸ ’ਚ ਹੁਣ ਤੱਕ ਦਾ 5ਵਾਂ ਸਭ ਤੋਂ ਗਰਮ ਦਿਨ ਦਰਜ ਹੋਇਆ ਹੈ। ਇਸ ਨੇ ਜੂਨ ਦੇ ਅਖੀਰ ’ਚ ਨੋਰਫੋਕ ਦੇ ਲਿੰਗਵੁੱਡ ’ਚ ਦਰਜ ਕੀਤੇ ਗਏ 38.0 ਡਿਗਰੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਯੂ.ਕੇ. ਦੇ ਇਤਿਹਾਸ ਵਿਚ ਇਹ ਦੂਜੀ ਵਾਰ ਹੋਇਆ ਹੈ ਜਦੋਂ ਇੱਕੋ ਸਾਲ ’ਚ 2 ਵਾਰ ਤਾਪਮਾਨ 38 ਡਿਗਰੀ ਜਾਂ ਇਸ ਤੋਂ ਵੱਧ ਗਿਆ ਹੋਵੇ। ਇਸ ਤੋਂ ਪਹਿਲਾਂ ਇਹ ਸਿਰਫ਼ ਸਾਲ 2022 ਵਿੱਚ ਦੇਖਣ ਨੂੰ ਮਿਲਿਆ ਸੀ। ਇੰਗਲੈਂਡ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਭਾਰੀ ਗਰਮੀ ਰਹੀ; ਪਰਸ਼ੋਰ ਵਿੱਚ 38.0 ਡਿਗਰੀ, ਚਾਰਲਵੁੱਡ ਵਿੱਚ 37.6 ਡਿਗਰੀ ਅਤੇ ਵਿਸਲੇ ਵਿੱਚ 37.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਭਾਰੀ ਗਰਮੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਲੰਡਨ, ਮਿਡਲੈਂਡਜ਼ ਅਤੇ ਇੰਗਲੈਂਡ ਦੇ ਕਈ ਹਿੱਸਿਆਂ ਵਿੱਚ ਅੱਤ ਦੀ ਗਰਮੀ ਦਾ ‘ਅੰਬਰ ਅਲਰਟ’ ਜਾਰੀ ਕੀਤਾ ਹੈ। ਇੰਗਲੈਂਡ ਅਤੇ ਵੇਲਜ਼ ਦੇ ਕਈ ਇਲਾਕੇ ਇਸ ਸਮੇਂ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਠੰਡੀਆਂ ਹਵਾਵਾਂ ਚੱਲਣ ਨਾਲ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।